Paytm ਦੇ ਸੰਸਥਾਪਕ ਨੂੰ ਕੀਤਾ ਗਿਆ ਗ੍ਰਿਫਤਾਰ, ਜਾਣੋ ਵਜ੍ਹਾ 

ਨਵੀਂ ਦਿੱਲੀ : ਪੇਟੀਐੱਮ (Paytm) ਦੇ ਸੰਸਥਾਪਕ ਵਿਜੇ ਸ਼ੰਕਰ ਸ਼ਰਮਾ (Founder Vijay Shankar Sharma) ਦੀ ਕਾਰ ਦਿੱਲੀ ਦੇ ਮਾਲਵੀਆ ਨਗਰ ਇਲਾਕੇ (Malviya Nagar area) ‘ਚ…

ਨਵੀਂ ਦਿੱਲੀ : ਪੇਟੀਐੱਮ (Paytm) ਦੇ ਸੰਸਥਾਪਕ ਵਿਜੇ ਸ਼ੰਕਰ ਸ਼ਰਮਾ (Founder Vijay Shankar Sharma) ਦੀ ਕਾਰ ਦਿੱਲੀ ਦੇ ਮਾਲਵੀਆ ਨਗਰ ਇਲਾਕੇ (Malviya Nagar area) ‘ਚ ਮਦਰ ਇੰਟਰਨੈਸ਼ਨਲ ਸਕੂਲ (Mother International School) ਨੇੜੇ ਹਾਦਸਾਗ੍ਰਸਤ (Accidental) ਹੋ ਗਈ। ਵਿਜੇ ਸ਼ੰਕਰ ਸ਼ਰਮਾ (Vijay Shankar Sharma) ਨੇ ਜੈਗੁਆਰ ਲੈਂਡ ਰੋਵਰ (Jaguar Land Rover) ਗੱਡੀ ਨਾਲ ਦਿੱਲੀ ਪੁਲਿਸ (Delhi Police) ਦੇ ਇੱਕ ਅਧਿਕਾਰੀ ਦੀ ਕਾਰ ਨੂੰ ਟੱਕਰ ਮਾਰ ਦਿੱਤੀ। ਇਹ ਘਟਨਾ 22 ਫਰਵਰੀ ਦੀ ਹੈ। ਪੁਲਿਸ ਅਧਿਕਾਰੀਆਂ ਅਨੁਸਾਰ ਇਸ ਘਟਨਾ ਤੋਂ ਬਾਅਦ ਵਿਜੇ ਸ਼ੰਕਰ ਸ਼ਰਮਾ (Vijay Shankar Sharma) ਆਪਣੀ ਗੱਡੀ ਸਮੇਤ ਮੌਕੇ ਤੋਂ ਫਰਾਰ ਹੋ ਗਿਆ। ਜਿਸ ਗੱਡੀ ਵਿੱਚ ਜੈਗੁਆਰ ਲੈਂਡ ਰੋਵਰ (Jaguar Land Rover) ਦੀ ਟੱਕਰ ਹੋਈ ਉਹ ਦੱਖਣੀ ਦਿੱਲੀ ਦੇ ਡੀਸੀਪੀ (DCP of Delhi) ਦੀ ਗੱਡੀ ਸੀ। ਜਿਸ ਨੂੰ ਡਰਾਈਵਰ ਪੈਟਰੋਲ (Driver petrol) ਭਰਨ ਲਈ ਆਪਣੇ ਨਾਲ ਲੈ ਕੇ ਜਾ ਰਿਹਾ ਸੀ। ਹਾਲਾਂਕਿ ਇਸ ਹਾਦਸੇ ‘ਚ ਕੋਈ ਜ਼ਖਮੀ ਨਹੀਂ ਹੋਇਆ। Also Read : ਦਰਬਾਰ ਸਾਹਿਬ ਨਤਮਸਤਕ ਹੋਣ ਪੁੱਜੇ ਅਰਵਿੰਦ ਕੇਜਰੀਵਾਲ, ਭਗਵੰਤ ਮਾਨ ਤੇ ਹੋਰ ਪਾਰਟੀ ਵਰਕਰ

ਪੁਲਸ ਅਧਿਕਾਰੀਆਂ ਮੁਤਾਬਕ ਇਹ ਗੱਡੀ ਗੁੜਗਾਓਂ ਸਥਿਤ ਇਕ ਕੰਪਨੀ ਦੇ ਨਾਂ ‘ਤੇ ਰਜਿਸਟਰਡ ਸੀ। ਜਦੋਂ ਪੁਲੀਸ ਨੇ ਕੰਪਨੀ ਨਾਲ ਸੰਪਰਕ ਕੀਤਾ ਤਾਂ ਪਤਾ ਲੱਗਾ ਕਿ ਗੱਡੀ ਨੂੰ ਗ੍ਰੇਟਰ ਕੈਲਾਸ਼ ਪਾਰਟ 2 ਦਾ ਰਹਿਣ ਵਾਲਾ ਵਿਜੇ ਸ਼ੰਕਰ ਸ਼ਰਮਾ ਚਲਾ ਰਿਹਾ ਸੀ। ਪੁਲੀਸ ਨੇ ਬਾਅਦ ਵਿੱਚ ਵਿਜੇ ਸ਼ੰਕਰ ਸ਼ਰਮਾ ਨੂੰ ਗ੍ਰਿਫ਼ਤਾਰ ਕਰ ਲਿਆ। ਹਾਲਾਂਕਿ ਜ਼ਮਾਨਤੀ ਧਾਰਾਵਾਂ ਕਾਰਨ ਉਸ ਨੂੰ ਥਾਣੇ ਤੋਂ ਤੁਰੰਤ ਜ਼ਮਾਨਤ ਦੇ ਦਿੱਤੀ ਗਈ। ਦੱਸ ਦੇਈਏ ਕਿ ਮੋਬਾਈਲ ਵਾਲਿਟ ਪੇਟੀਐਮ ਦੇ ਸੰਸਥਾਪਕ ਵਿਜੇ ਸ਼ੇਖਰ ਸ਼ਰਮਾ (39) ਸਭ ਤੋਂ ਨੌਜਵਾਨ ਭਾਰਤੀ ਅਰਬਪਤੀ ਹਨ। ਫੋਰਬਸ ਨੇ ਦੁਨੀਆ ਦੇ ਅਰਬਪਤੀਆਂ ਦੀ 2018 ਦੀ ਸੂਚੀ ਵਿੱਚ ਸ਼ਰਮਾ ਨੂੰ 1.7 ਬਿਲੀਅਨ ਡਾਲਰ ਦੀ ਸੰਪਤੀ ਦੇ ਨਾਲ 1394ਵੇਂ ਸਥਾਨ ‘ਤੇ ਰੱਖਿਆ ਹੈ। ਸ਼ਰਮਾ 40 ਸਾਲ ਤੋਂ ਘੱਟ ਉਮਰ ਦੇ ਇਕਲੌਤੇ ਭਾਰਤੀ ਅਰਬਪਤੀ ਹਨ। ਵਿਜੇ ਸ਼ਰਮਾ ਨੇ 2011 ਵਿੱਚ ਮੋਬਾਈਲ ਵਾਲਿਟ ਪੇਟੀਐਮ ਦੀ ਸਥਾਪਨਾ ਕੀਤੀ ਸੀ। ਇਸ ਦੇ ਨਾਲ ਹੀ ਈ-ਕਾਮਰਸ ਕਾਰੋਬਾਰ ਪੇਟੀਐਮ ਮਾਲ ਅਤੇ ਪੇਟੀਐਮ ਪੇਮੈਂਟਸ ਬੈਂਕ ਵੀ ਬਣਾਏ ਗਏ ਹਨ।

Leave a Reply

Your email address will not be published. Required fields are marked *