ਸਾਬਕਾ ਮੰਤਰੀਆਂ ਤੇ ਵਰਕਰਾਂ ਦੀ ਸੁਰੱਖਿਆ ਘਟਾਈ, ਪੁਲਸ ਮੁਲਾਜ਼ਮਾਂ ਨੂੰ ਹੋਏ ਇਹ ਹੁਕਮ

ਚੰਡੀਗੜ੍ਹ : ਪੰਜਾਬ ਪੁਲਿਸ ਦੇ ਡਾਇਰੈਕਟਰ ਜਨਰਲ (Director General of Punjab Police) ਵਲੋਂ ਵੱਖ-ਵੱਖ ਸੁਰੱਖਿਆ ਏਜੰਸੀਆਂ (Security agencies) ਨੂੰ ਪੱਤਰ ਜਾਰੀ ਕਰਕੇ ਸਾਬਕਾ ਵਿੱਤ ਮੰਤਰੀ…

ਚੰਡੀਗੜ੍ਹ : ਪੰਜਾਬ ਪੁਲਿਸ ਦੇ ਡਾਇਰੈਕਟਰ ਜਨਰਲ (Director General of Punjab Police) ਵਲੋਂ ਵੱਖ-ਵੱਖ ਸੁਰੱਖਿਆ ਏਜੰਸੀਆਂ (Security agencies) ਨੂੰ ਪੱਤਰ ਜਾਰੀ ਕਰਕੇ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਬਾਦਲ (Former Finance Minister Manpreet Badal) ਸਮੇਤ ਸਾਬਕਾ ਮੰਤਰੀਆਂ, ਸਾਬਕਾ ਵਿਧਾਇਕਾਂ (Former MLAs) ਸਮੇਤ 122 ਆਗੂਆਂ ਦੀ ਵਾਧੂ ਸੁਰੱਖਿਆ (Extra security) ਵਾਪਸ ਲੈਣ ਦੀ ਹਦਾਇਤ ਕੀਤੀ ਹੈ। ਪੰਜਾਬ ਪੁਲਿਸ (Punjab Police) ਨੇ ਸਾਬਕਾ ਮੰਤਰੀਆਂ ਅਤੇ ਵਿਧਾਇਕਾਂ ਦੀ ਸੁਰੱਖਿਆ (Security of MLAs) ਵਾਪਸ ਲੈ ਲਈ ਹੈ। ਇਸ ਸੂਚੀ ਵਿੱਚ 122 ਲੋਕ ਸ਼ਾਮਲ ਹਨ, ਜਿਨ੍ਹਾਂ ਦੀ ਸੁਰੱਖਿਆ ਹਟਾਉਣ ਦੇ ਹੁਕਮ ਜਾਰੀ ਕਰ ਦਿੱਤੇ ਗਏ ਹਨ। ਇਸ ਸੂਚੀ ਵਿਚ ਮਨਪ੍ਰੀਤ ਬਾਦਲ, ਰਾਜ ਕੁਮਾਰ ਵੇਰਕਾ, ਭਾਰਤ ਭੂਸ਼ਣ ਆਸ਼ੂ, ਬ੍ਰਹਮ ਮਹਿੰਦਰਾ, ਸੰਗਤ ਸਿੰਘ ਗਿਲਜੀਆਂ, ਰਣਦੀਪ ਸਿੰਘ ਨਾਭਾ, ਅਜਾਇਬ ਸਿੰਘ ਭੱਟੀ, ਰਾਣਾ ਕੇਪੀ ਸਿੰਘ ਅਤੇ ਰਜ਼ੀਆ ਸੁਲਾਨਾ ਸ਼ਾਮਲ ਹਨ। Also Read : ‘ਆਪ’ ਸਰਕਾਰ ਨੇ ਏ. ਵੇਣੂੰਪ੍ਰਸਾਦ ਨੂੰ ਨਿਯੁਕਤ ਕੀਤਾ ਨਵਾਂ ਚੀਫ ਸੈਕ੍ਰੇਟਰੀ


ਇਸ ਤੋਂ ਇਲਾਵਾ ਸਾਬਕਾ ਕੈਬਨਿਟ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ, ਪਰਗਟ ਸਿੰਘ, ਅਰੂਣਾ ਚੌਧਰੀ, ਰਾਣਾ ਗੁਰਜੀਤ ਸਿੰਘ, ਤ੍ਰਿਪਤ ਰਜਿੰਦਰ ਬਾਜਵਾ, ਸੁੱਖ ਸਰਕਾਰੀਆ, ਕੁਲਜੀਤ ਨਾਗਰਾ, ਸੁਨੀਲ ਦੱਤੀ, ਕੁਲਦੀਪ ਵੈਦ, ਸੰਜੇ ਤਲਵਾਰ, ਸੁੱਖਵਿੰਦਰ ਸਿੰਘ ਡੈਨੀ ਅਤੇ ਰਾਜਿੰਦਰ ਬੇਰੀ ਦੀ ਸੁਰੱਖਿਆ ਵੀ ਵਾਪਸ ਲਈ ਜਾਵੇਗੀ। ਹੁਕਮਾਂ ਮੁਤਾਬਿਕ ਸੁਰੱਖਿਆ ਤੋਂ ਹਟਾਏ ਜਾਣ ਵਾਲੇ ਪੁਲਿਸ ਮੁਲਾਜ਼ਾਂ ਨੂੰ ਅੱਜ ਹੀ ਆਪਣੀ ਪਿੱਤਰੀ ਯੂਨਿਟ ਨੂੰ ਰਿਪੋਰਟ ਕਰਨ ਦੇ ਹੁਕਮ ਹਨ।ਇਸ ਦੇ ਨਾਲ ਹੀ ਹਾਈ ਕੋਰਟ ਵੱਲੋਂ ਵਿਸ਼ੇਸ਼ ਹੁਕਮਾਂ ਤਹਿਤ ਲਾਏ ਗਏ ਮੁਲਾਜ਼ਮਾਂ ਨੂੰ ਨਹੀਂ ਹਟਾਇਆ ਜਾਏਗਾ।

Leave a Reply

Your email address will not be published. Required fields are marked *