ਚੰਡੀਗੜ੍ਹ : ਪੰਜਾਬ ਵਿਚ ਆਮ ਆਦਮੀ ਪਾਰਟੀ (Aam Aadmi Party in Punjab) ਦੀ ਸਰਕਾਰ ਬਣਦੇ ਹੀ ਚੀਫ ਸੈਕ੍ਰੇਟਰੀ (Chief Secretary) ਅਨਿਰੁੱਧ ਤਿਵਾਰੀ ਨੂੰ ਹਟਾ ਕੇ ਉਨ੍ਹਾਂ ਦੀ ਥਾਂ ਏ. ਵੇਨੂੰਪ੍ਰਸਾਦ (A. Venu Prasad) ਨੂੰ ਨਵਾਂ ਚੀਫ ਸੈਕ੍ਰੇਟਰੀ ਨਿਯੁਕਤ ਕੀਤਾ ਗਿਆ ਹੈ। ਵੇਣੂ ਪ੍ਰਸਾਦ ਨੂੰ ਮੁੱਖ ਮੰਤਰੀ ਦਾ ਪ੍ਰਮੁੱਖ ਸਕੱਤਰ (Principal Secretary to the Chief Minister) ਨਿਯੁਕਤ ਕੀਤਾ ਗਿਆ ਹੈ। ਉਹ 1991 ਬੈਚ ਦੇ ਆਈਏਐਸ (IAS) ਅਧਿਕਾਰੀ ਹਨ। ਉਹ ਲੰਬੇ ਸਮੇਂ ਤੱਕ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ (Punjab State Power Corporation Limited) ਦੇ ਸੀ.ਐਮ.ਡੀ ਰਹੇ ਹਨ ਅਤੇ ਮੌਜੂਦਾ ਸਮੇਂ ਵਿੱਚ ਏ.ਸੀ.ਐਸ., ਆਬਕਾਰੀ ਅਤੇ ਕਰ ਵਜੋਂ ਤਾਇਨਾਤ ਸਨ। ਇਸ ਨੇ ਨਵੀਂ ‘ਆਪ’ ਸਰਕਾਰ ਦੁਆਰਾ ਲਾਗੂ ਕੀਤੇ ਜਾਣ ਵਾਲੇ ਪ੍ਰਸ਼ਾਸਕੀ ਬਦਲਾਅ ਨੂੰ ਗਤੀ ਦੇ ਦਿੱਤੀ ਹੈ।
ਇਸ ਤੋਂ ਪਹਿਲਾਂ ਭਗਵੰਤ ਮਾਨ ਵਲੋਂ ਚੰਡੀਗੜ੍ਹ ਵਿਚ ਗਵਰਨਰ ਬਨਵਾਰੀ ਲਾਲ ਪੁਰੋਹਿਤ ਨਾਲ ਮੁਲਾਕਾਤ ਕੀਤੀ ਗਈ। ਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਉਨ੍ਹਾਂ ਨੂੰ ਮੋਹਾਲੀ ਵਿਚ ਵਿਧਾਇਕ ਦਲ ਦਾ ਨੇਤਾ ਚੁਣਿਆ ਗਿਆ। ਕਲ ਅੰਮ੍ਰਿਤਸਰ ਵਿਚ ਆਪ ਦਾ ਜੇਤੂ ਰੋਡ ਸ਼ੋਅ ਹੋਵੇਗਾ। ਜਿਸ ਵਿਚ ਪਾਰਟੀ ਕਨਵੀਨਰ ਅਤੇ ਦਿੱਲੀ ਦੇ ਸੀ.ਐੱਮ. ਅਰਵਿੰਦ ਕੇਜਰੀਵਾਲ ਵੀ ਸ਼ਾਮਲ ਹੋਣਗੇ। ਰੋਡ ਸ਼ੋਅ ਤੋਂ ਪਹਿਲਾਂ ਉਹ ਅੰਮ੍ਰਿਤਸਰ ਵਿਚ ਦਰਬਾਰ ਸਾਹਿਬ ਵਿਚ ਮੱਥਾ ਟੇਕਣਗੇ। 16 ਮਾਰਚ ਨੂੰ ਸ਼ਹੀਦ ਭਗਤ ਸਿੰਘ ਦੇ ਜੱਦੀ ਪਿੰਡ ਖਟਕੜ ਕਲਾਂ ਵਿਚ ਭਗਵੰਤ ਮਾਨ ਪੰਜਾਬ ਦੇ ਨਵੇਂ ਮੁੱਖ ਮੰਤਰੀ ਵਜੋਂ ਸਹੁੰ ਚੁੱਕਣਗੇ।
‘ਆਪ’ ਸਰਕਾਰ ਨੇ ਏ. ਵੇਣੂੰਪ੍ਰਸਾਦ ਨੂੰ ਨਿਯੁਕਤ ਕੀਤਾ ਨਵਾਂ ਚੀਫ ਸੈਕ੍ਰੇਟਰੀ
ਚੰਡੀਗੜ੍ਹ : ਪੰਜਾਬ ਵਿਚ ਆਮ ਆਦਮੀ ਪਾਰਟੀ (Aam Aadmi Party in Punjab) ਦੀ ਸਰਕਾਰ ਬਣਦੇ ਹੀ ਚੀਫ ਸੈਕ੍ਰੇਟਰੀ (Chief Secretary) ਅਨਿਰੁੱਧ ਤਿਵਾਰੀ ਨੂੰ ਹਟਾ ਕੇ…
