ਚੰਨੀ ਸਰਕਾਰ ਦੇ ਜਾਂਦੇ ਹੀ ਏ.ਜੀ. ਪਟਵਾਲੀਆ ਨੇ ਵੀ ਦਿੱਤਾ ਅਸਤੀਫਾ

ਚੰਡੀਗੜ੍ਹ : ਪੰਜਾਬ ਵਿਚ ਸਰਕਾਰ (Government in Punjab) ਬਦਲਣ ਦੇ ਨਾਲ ਹੀ ਐਡਵੋਕੇਟ ਜਨਰਲ (Advocate General) (ਏ.ਜੀ) ਦੀਪਇੰਦਰ ਸਿੰਘ ਪਟਵਾਲੀਆ (Deepinder Singh Patwalia) ਨੇ ਵੀ…

ਚੰਡੀਗੜ੍ਹ : ਪੰਜਾਬ ਵਿਚ ਸਰਕਾਰ (Government in Punjab) ਬਦਲਣ ਦੇ ਨਾਲ ਹੀ ਐਡਵੋਕੇਟ ਜਨਰਲ (Advocate General) (ਏ.ਜੀ) ਦੀਪਇੰਦਰ ਸਿੰਘ ਪਟਵਾਲੀਆ (Deepinder Singh Patwalia) ਨੇ ਵੀ ਸ਼ੁੱਕਰਵਾਰ ਨੂੰ ਅਸਤੀਫਾ ਦੇ ਦਿੱਤਾ। ਹੁਣ ਆਮ ਆਦਮੀ ਪਾਰਟੀ (Aam Aadmi Party) ਦੀ ਸਰਕਾਰ ਪੰਜਾਬ ਵਿਚ ਨਵਾਂ ਏ.ਜੀ. (New AG in Punjab) ਲਗਾਏਗੀ। ਪਿਛਲੇ ਸਾਲ 19 ਨਵੰਬਰ ਨੂੰ ਪਟਵਾਲੀਆ ਨੇ ਇਹ ਅਹੁਦਾ ਸੰਭਾਲਿਆ ਸੀ। ਤਕਰੀਬਨ 4 ਮਹੀਨੇ ਹੀ ਉਹ ਇਹ ਕੁਰਸੀ ਸੰਭਾਲ ਸਕੇ। ਉਨ੍ਹਾਂ ਤੋਂ ਪਹਿਲਾਂ ਚੰਨੀ ਸਰਕਾਰ (Channi government) ਵਲੋਂ ਸੀਨੀਅਰ ਐਡਵੋਕੇਟ ਏ.ਪੀ.ਐੱਸ. ਦਿਓਲ (Senior Advocate APS Deol) ਨੂੰ ਐਡਵੋਕੇਟ ਜਨਰਲ (Advocate General) ਲਗਾਇਆ ਗਿਆ ਸੀ, ਪਰ ਬਹਿਬਲ ਕਲਾਂ ਗੋਲੀਕਾਂਡ (Behbal Kalan Golikand) ਕੇਸ ਵਿਚ ਸਾਬਕਾ ਡੀ.ਜੀ.ਪੀ. ਸੈਣੀ (DGP Saini) ਅਤੇ ਪੀ.ਐੱਸ. ਉਮਰਾਨੰਗਲ ਦੀ ਪੈਰਵੀ ਕਰਨ ‘ਤੇ ਦਿਓਲ ਦੀ ਨਿਯੁਕਤੀ ‘ਤੇ ਸਵਾਲ ਚੁੱਕੇ ਸਨ।

ਅਜਿਹੇ ਵਿਚ ਦਿਓਲ ਨੇ ਏ.ਜੀ. ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ। ਇਨ੍ਹਾਂ ਤੋਂ ਪਹਿਲਾਂ ਸਤੰਬਰ 2021 ਵਿਚ ਕੈਪਟਨ ਅਮਰਿੰਦਰ ਸਿੰਘ ਦੇ ਮੁੱਖ ਮੰਤਰੀ ਅਹੁਦਾ ਛੱਡਣ ਦੇ ਨਾਲ ਹੀ ਉਨ੍ਹਾਂ ਦੇ ਖਾਸ ਰਹੇ ਐਡਵੋਕੇਟ ਅਤੁਲ ਨੰਦਾ ਨੇ ਐਡਵੋਕੇਟ ਜਨਰਲ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ। ਏ.ਪੀ.ਐੱਸ. ਦਿਓਲ ਨੂੰ ਉਨ੍ਹਾਂ ਦੀ ਥਾਂ ਪਿਛਲੇ ਸਾਲ 27 ਸਤੰਬਰ ਨੂੰ ਏ.ਜੀ. ਲਗਾਇਆ ਗਿਆ ਸੀ। 

Leave a Reply

Your email address will not be published. Required fields are marked *