ਜਿੱਤ ਤੋਂ ਬਾਅਦ ਭਗਵੰਤ ਮਾਨ ਨੇ ਲਿਆ ਮਾਂ ਦਾ ਆਸ਼ੀਰਵਾਦ, ਆਖੀ ਇਹ ਗੱਲ

ਚੰਡੀਗੜ੍ਹ : ਪੰਜਾਬ ਚੋਣਾਂ ਵਿਚ ਆਮ ਆਦਮੀ ਪਾਰਟੀ (Aam Aadmi Party in Punjab elections) ਦੀ ਜ਼ਬਰਦਸਤ ਜਿੱਤ (Tremendous victory) ਤੋਂ ਬਾਅਦ ਭਗਵੰਤ ਮਾਨ ਸੰਗਰੂਰ (Bhagwant…

ਚੰਡੀਗੜ੍ਹ : ਪੰਜਾਬ ਚੋਣਾਂ ਵਿਚ ਆਮ ਆਦਮੀ ਪਾਰਟੀ (Aam Aadmi Party in Punjab elections) ਦੀ ਜ਼ਬਰਦਸਤ ਜਿੱਤ (Tremendous victory) ਤੋਂ ਬਾਅਦ ਭਗਵੰਤ ਮਾਨ ਸੰਗਰੂਰ (Bhagwant Mann Sangrur) ਵਿਚ ਪਹਿਲੀ ਵਾਰ ਘਰ ਦੀ ਛੱਤ ‘ਤੇ ਬਣੇ ਮੰਚ ਤੋਂ ਪੰਜਾਬੀਆਂ ਦੇ ਰੂਬਰੂ ਹੋਏ। ਇਸ ਦੌਰਾਨ ਉਨ੍ਹਾਂ ਨੇ ਆਪਣੀ ਮਾਂ ਨੂੰ ਗਲੇ ਲਗਾ ਲਿਆ। ਇਸ ਦੌਰਾਨ ਉਨ੍ਹਾਂ ਦੀ ਮਾਂ ਹਰਪਾਲ ਕੌਰ ਭਾਵੁਕ ਹੋ ਗਈ। ਉਥੇ ਹੀ ਮਾਨ ਨੇ ਜਿੱਤ ਤੋਂ ਬਾਅਦ ਪਹਿਲਾਂ ਭਾਸ਼ਣ ਵਿਚ ਪੰਜਾਬ ਦੇ ਲੋਕਾਂ ਨੂੰ ਕਿਹਾ ਕਿ ਤੁਸੀਂ ਲੋਕਾਂ ਨੇ ਆਪਣੀ ਜ਼ਿੰਮੇਵਾਰੀ ਨਿਭਾਅ ਦਿੱਤੀ ਹੈ। ਹੁਣ ਉਨ੍ਹਾਂ ਦੀ ਵਾਰੀ ਹੈ। ਸੰਗਰੂਰ ਸਥਿਤ ਘਰ ਦੀ ਛੱਤ ‘ਤੇ ਸਜੇ ਮੰਚ ਤੋਂ ਸਭ ਤੋਂ ਪਹਿਲਾਂ ਭਗਵੰਤ ਦੀ ਭੈਣ ਅਤੇ ਮਾਂ ਨੇ ਲੋਕਾਂ ਦਾ ਧੰਨਵਾਦ ਜਤਾਇਆ। ਮਾਨ ਦੀ ਭੈਣ ਮਨਪ੍ਰੀਤ ਨੇ ਕਿਹਾ ਕਿ ਇਹ ਪੂਰੇ ਪੰਜਾਬੀਆਂ ਦੀ ਜਿੱਤ ਹੈ। ਉਨ੍ਹਾਂ ਨੇ ਕਿਹਾ ਕਿ ਮੇਰੇ ਲਈ ਇਹ ਮਾਣ ਦੀ ਗੱਲ ਹੈ, ਮੇਰੇ ਭਰਾ ਨੂੰ ਜੋ ਸਨਮਾਨ ਅਤੇ ਸਨੇਹ ਮਿਲਿਆ ਹੈ, ਮੈਂ ਉਸ ਤੋਂ ਖੁਸ਼ ਹਾਂ। ਉਮੀਦ ਹੈ ਕਿ ਸਨੇਹ ਮਿਲਦਾ ਰਹੇਗਾ ਅਤੇ ਭਰਾ ਵੀ ਲੋਕਾਂ ਦੀਆਂ ਉਮੀਦਾਂ ‘ਤੇ ਖਰਾ ਉਤਰੇਗਾ। ਕਿਸੇ ਵੀ ਭੈਣ ਲਈ ਭਰਾ ਨੂੰ ਅੱਗੇ ਵੱਧਦਾ ਦੇਖਣਾ ਮਾਣ ਵਾਲੀ ਗੱਲ ਹੈ। ਉਥੇ ਹੀ ਉਨ੍ਹਾਂ ਦੀ ਮਾਂ ਹਰਪਾਲ ਕੌਰ ਨੇ ਕਿਹਾ ਕਿ ਪੂਰੇ ਪੰਜਾਬ ਦਾ ਧੰਨਵਾਦ, ਜਿਸ ਨੇ ਸਾਨੂੰ ਇੰਨਾ ਮਾਣ ਦਿੱਤਾ। ਭਾਵੁਕ ਹੋ ਕੇ ਉਨ੍ਹਾਂ ਨੇ ਮਾਈਕ ਛੱਡ ਦਿੱਤਾ।

Leave a Reply

Your email address will not be published. Required fields are marked *