ਪੰਜਾਬ ਵਿਧਾਨ ਸਭਾ ਚੋਣ ਨਤੀਜੇ 2022 : ਇਨ੍ਹਾਂ ਸਿਆਸੀ ਲੀਡਰਾਂ ਦੀ ਚਮਕੀ ਕਿਸਮਤ

ਚੰਡੀਗੜ : ਪੰਜਾਬ ਵਿਧਾਨ ਸਭਾ ਚੋਣਾਂ (Punjab Assembly Elections) ਨੂੰ ਲੈ ਕੇ ਵੋਟਾਂ ਦੀ ਗਿਣਤੀ ਕੀਤੀ ਜਾ ਰਹੀ ਹੈ। ਜਿਸ ਵਿਚ ਪੰਜਾਬ ਦੇ ਕਈ ਹਲਕਿਆਂ…

ਚੰਡੀਗੜ : ਪੰਜਾਬ ਵਿਧਾਨ ਸਭਾ ਚੋਣਾਂ (Punjab Assembly Elections) ਨੂੰ ਲੈ ਕੇ ਵੋਟਾਂ ਦੀ ਗਿਣਤੀ ਕੀਤੀ ਜਾ ਰਹੀ ਹੈ। ਜਿਸ ਵਿਚ ਪੰਜਾਬ ਦੇ ਕਈ ਹਲਕਿਆਂ ਦੇ ਨਤੀਜੇ ਆਉਣੇ (The results come) ਸ਼ੁਰੂ ਹੋ ਚੁੱਕੇ ਹਨ। ਕਪੂਰਥਲਾ ਹਲਕੇ (Kapurthala constituency) ਤੋਂ ਕਾਂਗਰਸੀ ਉਮੀਦਵਾਰ (Congress candidate) ਰਾਣਾ ਗੁਰਜੀਤ ਸਿੰਘ (Rana Gurjeet Singh) 7263 ਵੋਟਾਂ ਨਾਲ ਜਿੱਤ ਗਏ ਹਨ। ਦੂਜੇ ਨੰਬਰ ’ਤੇ ਆਮ ਆਦਮੀ ਪਾਰਟੀ ਰਹੀ ਹੈ। ਰਾਣਾ ਗੁਰਜੀਤ 40844 ਵੋਟਾਂ ਨਾਲ ਜੇਤੂ ਰਹੇ ਹਨ ਜਦਕਿ ਆਮ ਆਦਮੀ ਪਾਰਟੀ ਦੀ ਉਮੀਦਵਾਰ ਮੰਜੂ ਰਾਣਾ 34556 ਨੂੰ ਵੋਟਾਂ ਮਿਲੀਆਂ ਹਨ। 

ਆਮ ਆਦਮੀ ਪਾਰਟੀ ਦੇ ਵਿਧਾਨ ਸਭਾ ਹਲਕੇ ਸੁਨਾਮ ਤੋਂ ਉਮੀਦਵਾਰ ਅਮਨ ਅਰੋੜਾ ਨੇ ਜਿੱਤ ਦਰਜ ਕਰ ਦਿੱਤੀ ਹੈ। ਅਮਨ ਅਰੋੜਾ ਨੂੰ 74945 ਵੋਟਾਂ ਪਈਆਂ, ਜਿਸ ਨਾਲ ਉਹ ਮੂਹਰੇ ਰਹੇ। ਅਮਨ ਅਰੋੜਾ ਨੇ 63, 935 ਵੋਟਾਂ ਦੇ ਮਾਰਜਨ ਨਾਲ ਜਿੱਤ ਦਰਜ ਕੀਤੀ ਹੈ। ਸੁਨਾਮ ਤੋਂ ਦੂਜੇ ਨੰਬਰ ’ਤੇ ਕਾਂਗਰਸ ਪਾਰਟੀ ਦੇ ਉਮੀਦਵਾਰ ਜਸਵਿੰਦਰ ਸਿੰਘ ਧੀਮਾਨ ਹਨ, ਜਿਨ੍ਹਾਂ ਨੂੰ ਸਿਰਫ 15276 ਵੋਟਾਂ ਹੀ ਮਿਲੀਆਂ ਹਨ। ਤੀਜੇ ਨੰਬਰ ’ਤੇ ਸ਼੍ਰੋਮਣੀ ਅਕਾਲੀ ਦਲ ਦੇ ਬਲਦੇਵ ਸਿੰਘ ਮਾਨ ਹਨ, ਜਿਨ੍ਹਾਂ ਨੂੰ 9963 ਵੋਟਾਂ ਮਿਲੀਆਂ ਹਨ।

ਨਵਜੋਤ ਸਿੱਧੂ ਨੇ ਮੰਨੀ ਹਾਰ

ਨਵਜੋਤ ਸਿੰਘ ਸਿੱਧੂ ਵਲੋਂ ਟਵੀਟ ਕਰਕੇ ਆਮ ਆਦਮੀ ਪਾਰਟੀ ਨੂੰ ਵਧਾਈ ਦਿੱਤੀ ਗਈ ਹੈ।

ਆਮ ਆਦਮੀ ਪਾਰਟੀ ਦੇ ਪਟਿਆਲਾ ਸ਼ਹਿਰੀ ਦੇ ਉਮੀਦਵਾਰ ਅਜੀਤ ਪਾਲ ਨੇ ਜਿੱਤ ਦਰਜ ਕੀਤੀ ਹੈ। ਉਨ੍ਹਾਂ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਹਰਾ ਕੇ ਜਿੱਤ ਦਰਜ ਕਰ ਦਿੱਤੀ ਹੈ। 

ਧੂਰੀ ਤੋਂ ਆਮ ਆਦਮੀ ਪਾਰਟੀ ਦੇ ਭਗਵੰਤ ਮਾਨ ਨੇ ਜਿੱਤ ਦਰਜ ਕਰ ਦਿੱਤੀ ਹੈ। ਉਨ੍ਹਾਂ ਨੇ ਕਾਂਗਰਸ ਦੇ ਆਪਣੇ ਵਿਰੋਧੀ ਉਮੀਦਵਾਰ ਦਲਬੀਰ ਗੋਲਡੀ ਨੂੰ ਹਰਾ ਦਿੱਤਾ ਹੈ।

ਰਾਜਪੁਰਾ ਤੋਂ ਆਮ ਆਦਮੀ ਪਾਰਟੀ ਦੀ ਨੀਨਾ ਮਿੱਤਲ ਨੇ 22,493 ਵੋਟਾਂ ਨਾਲ ਜਿੱਤ ਦਰਜ ਕੀਤੀ ਹੈ। 

ਆਮ ਆਦਮੀ ਪਾਰਟੀ ਦੇ ਅਮਲੋਹ ਤੋਂ ਉਮੀਦਵਾਰ ਗੁਰਿੰਦਰ ਸਿੰਘ ਗੈਰੀ ਬੜਿੰਗ ਨੇ 24,663 ਵੋਟਾਂ ਨਾਲ ਜਿੱਤ ਦਰਜ ਕੀਤੀ ਹੈ।

ਅਟਾਰੀ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਜਸਵਿੰਦਰ ਸਿੰਘ ਨੇ 19,794 ਵੋਟਾਂ ਨਾਲ ਜਿੱਤ ਦਰਜ ਕੀਤੀ ਹੈ।

ਸੁਲਤਾਨਪੁਰ ਲੋਧੀ ਤੋਂ ਆਜ਼ਾਦ ਉਮੀਦਵਾਰ ਦੇ ਰਾਣਾ ਇੰਦਰ ਪ੍ਰਤਾਪ ਨੇ ਜਿੱਤ ਦਰਜ ਕੀਤੀ ਹੈ। ਉਨ੍ਹਾਂ ਨੂੰ 11,434 ਵੋਟਾਂ ਮਿਲੀਆਂ ਹਨ।

ਆਮ ਆਦਮੀ ਪਾਰਟੀ ਦੀ ਖਰੜ ਤੋਂ ਉਮੀਦਵਾਰ ਅਨਮੋਲ ਗਗਨ ਮਾਨ ਨੇ ਵੀ ਜਿੱਤ ਹਾਸਲ ਕੀਤੀ ਹੈ ਅਤੇ ਉਨ੍ਹਾਂ ਨੂੰ 37,885 ਵੋਟਾਂ ਮਿਲੀਆਂ ਹਨ।

ਲਹਿਰਾਗਾਗਾ ਤੋਂ ਆਪ ਉਮੀਦਵਾਰ ਬਰਿੰਦਰ ਸਿੰਘ ਗੋਇਲ ਵਕੀਲ ਨੇ ਜਿੱਤ ਦਰਜ ਕਰਦੇ ਹੋਏ 26,518 ਵੋਟਾਂ ਹਾਸਲ ਕੀਤੀਆਂ ਹਨ।

ਭੁਲੱਥ ਤੋਂ ਕਾਂਗਰਸੀ ਉਮੀਦਵਾਰ ਸੁਖਪਾਲ ਸਿੰਘ ਖਹਿਰਾ ਨੇ ਜਿੱਤ ਦਰਜ ਕੀਤੀ ਹੈ ਅਤੇ ਉਨ੍ਹਾਂ ਨੂੰ 9225 ਵੋਟਾਂ ਮਿਲੀਆਂ ਹਨ।

ਆਪ ਦੇ ਲੁਧਿਆਣਾ ਵੈਸਟ ਤੋਂ ਉਮੀਦਵਾਰ ਗੁਰਜੀਤ ਬੱਸੀ ਗੋਗੀ ਨੇ 7512 ਵੋਟਾਂ ਨਾਲ ਜਿੱਤ ਦਰਜ ਕੀਤੀ ਹੈ। 

* ਅਮਲੋਹ ਤੋਂ ਆਮ ਆਦਮੀ ਪਾਰਟੀ ਦੇ ਗੁਰਿੰਦਰ ਸਿੰਘ ਗੈਰੀ ਨੇ 24,663 ਵੋਟਾਂ ਨਾਲ ਜਿੱਤੇ

* ਅਟਾਰੀ ਤੋਂ ਆਮ ਆਦਮੀ ਪਾਰਟੀ ਦੇ ਜਸਵਿੰਦਰ ਸਿੰਘ 19794 ਵੋਟਾਂ ਨਾਲ ਜਿੱਤੇ

* ਸੁਲਤਾਨਪੁਰ ਲੋਧੀ ਤੋਂ ਆਮ ਆਦਮੀ ਪਾਰਟੀ ਦੇ ਰਾਣਾ ਇੰਦਰ ਪ੍ਰਤਾਪ 11434 ਵੋਟਾਂ ਨਾਲ ਜਿੱਤੇ 

* ਖਰੜ ਤੋਂ ਆਮ ਆਦਮੀ ਪਾਰਟੀ ਦੀ ਅਨਮੋਲ ਗਗਨ ਮਾਨ 37885 ਵੋਟਾਂ ਨਾਲ ਜਿੱਤੇ

* ਭੁਲੱਥ ਤੋਂ ਕਾਂਗਰਸੀ ਉਮੀਦਵਾਰ ਸੁਖਪਾਲ ਸਿੰਘ ਖਹਿਰਾ 9225 ਵੋਟਾਂ ਨਾਲ ਜਿੱਤੇ

* ਲੁਧਿਆਣਾ ਵੈਸਟ ਤੋਂ ਆਮ ਆਦਮੀ ਪਾਰਟੀ ਉਮੀਦਵਾਰ ਗੁਰਜੀਤ ਬਾਸੀ ਗੋਗੀ 7512 ਵੋਟਾਂ ਨਾਲ ਜਿੱਤੇ

* ਧੂਰੀ ਤੋਂ ਆਮ ਆਦਮੀ ਪਾਰਟੀ ਦੇ ਭਗਵੰਤ ਮਾਨ 58,206 ਵੋਟਾਂ ਨਾਲ ਜਿੱਤੇ 

* ਰਾਏਕੋਟ ਤੋਂ ਆਮ ਆਦਮੀ ਪਾਰਟੀ ਦੇ ਹਾਕਮ ਸਿੰਘ ਠੇਕੇਦਾਰ 27644 ਵੋਟਾਂ ਨਾਲ ਜਿੱਤੇ

* ਮਹਿਲਕਲਾਂ ਤੋਂ ਆਮ ਆਦਮੀ ਪਾਰਟੀ ਕੁਲਵੰਤ ਸਿੰਘ ਪੰਡੋਰੀ 30347 ਵੋਟਾਂ ਨਾਲ ਜਿੱਤੇ

* ਅੰਮ੍ਰਿਤਸਰ ਸੈਂਟਰਲ ਤੋਂ ਆਮ ਆਦਮੀ ਉਮੀਦਵਾਰ ਅਜੇ ਗੁਪਤਾ 14,026 ਵੋਟਾਂ ਨਾਲ ਜਿੱਤੇ

* ਬਟਾਲਾ ਤੋਂ ਆਮ ਆਦਮੀ ਪਾਰਟੀ ਅਮਨ ਸ਼ੇਰ ਸਿੰਘ 28,472 ਵੋਟਾਂ ਨਾਲ ਜਿੱਤੇ

* ਬਠਿੰਡਾ ਰੂਰਲ ਤੋਂ ਆਮ ਆਦਮੀ ਪਾਰਟੀ ਦੇ ਅਮਿਤ ਰਤਨ ਕੋਟ ਫੱਤਾ 35,479 ਵੋਟਾਂ ਨਾਲ ਜਿੱਤੇ

* ਭੁੱਚੋ ਮੰਡੀ ਤੋਂ ਆਮ ਆਦਮੀ ਪਾਰਟੀ ਦੇ ਜਗਸੀਰ ਸਿੰਘ 50,212 ਵੋਟਾਂ ਨਾਲ ਜਿੱਤੇ

* ਦਾਖਾਂ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਮਨਪ੍ਰੀਤ ਇਯਾਲੀ 5807 ਵੋਟਾਂ ਨਾਲ ਜੇਤੂ

* ਮੁਕਤਸਰ ਤੋਂ ਆਮ ਆਦਮੀ ਪਾਰਟੀ ਦੇ ਜਗਦੀਪ ਸਿੰਘ ਕਾਕਾ ਬਰਾੜ 2730 ਵੋਟਾਂ ਨਾਲ ਜੇਤੂ

* ਅੰਮ੍ਰਿਤਸਰ ਈਸਟ ਤੋਂ ਆਮ ਆਦਮੀ ਪਾਰਟੀ ਦੀ ਜੀਵਨਜੋਤ ਕੌਰ 6,750 ਵੋਟਾਂ ਨਾਲ ਜੇਤੂ

* ਅੰਮ੍ਰਿਤਸਰ ਸਾਊਥ ਤੋਂ ਆਮ ਆਦਮੀ ਪਾਰਟੀ ਦੇ ਇੰਦਰਬੀਰ ਸਿੰਘ ਨਿੱਜਰ 27,503 ਵੋਟਾਂ ਨਾਲ ਜੇਤੂ

* ਦਿੜਬਾ ਤੋਂ ਆਮ ਆਦਮੀ ਪਾਰਟੀ ਦੇ ਹਰਪਾਲ ਸਿੰਘ ਚੀਮਾ 50,653 ਵੋਟਾਂ ਨਾਲ ਜੇਤੂ

* ਫਿਰੋਜ਼ਪੁਰ ਰੂਰਲ ਤੋਂ ਆਮ ਆਦਮੀ ਪਾਰਟੀ ਰਜਨੀਸ਼ ਕੁਮਾਰ ਦਈਆ 27,746 ਵੋਟਾਂ ਨਾਲ ਜੇਤੂ

* ਗਿੱਲ ਹਲਾਕੇ ਤੋਂ ਆਮ ਆਦਮੀ ਪਾਰਟੀ ਦੇ ਜੀਵਨ ਸਿੰਘ ਸੰਘੋਵਾਲ 57,644 ਵੋਟਾਂ ਨਾਲ ਜੇਤੂ

* ਜੰਡਿਆਲਾ ਤੋਂ ਆਮ ਆਦਮੀ ਪਾਰਟੀ ਦੇ ਹਰਭਜਨ ਸਿੰਘ ਈਟੀਓ 25,383 ਵੋਟਾਂ ਨਾਲ ਜੇਤੂ

* ਕਰਤਾਰਪੁਰ ਤੋਂ ਆਮ ਆਦਮੀ ਪਾਰਟੀ ਦੇ ਬਲਕਾਰ ਸਿੰਘ 4574 ਵੋਟਾਂ ਨਾਲ ਜੇਤੂ

* ਸੰਗਰੂਰ ਤੋਂ ਆਮ ਆਦਮੀ ਪਾਰਟੀ ਦੇ ਨਰਿੰਦਰ ਕੌਰ ਭਰਾਜ 36,430 ਵੋਟਾਂ ਨਾਲ ਜੇਤੂ

* ਸਰਦੂਲਗੜ੍ਹ ਤੋਂ ਆਮ ਆਦਮੀ ਪਾਰਟੀ ਦੇ ਗੁਰਪ੍ਰੀਤ ਸਿੰਘ ਬਾਨਾਵਾਲੀ 41,371 ਵੋਟਾਂ ਨਾਲ ਜੇਤੂ

* ਤਰਨਤਾਰਨ ਤੋਂ ਆਮ ਆਦਮੀ ਪਾਰਟੀ ਦੇ ਡਾ. ਕਸ਼ਮੀਰ ਸਿੰਘ 13588 ਵੋਟਾਂ ਨਾਲ ਜੇਤੂ

* ਉੜਮੁੜ ਤੋਂ ਆਮ ਆਦਮੀ ਪਾਰਟੀ ਦੇ ਜਸਬੀਰ ਸਿੰਘ ਰਾਜਾ ਗਿੱਲ 4190 ਵੋਟਾਂ ਨਾਲ ਜੇਤੂ

* ਅਬੋਹਰ ਤੋਂ ਕਾਂਗਰਸੀ ਉਮੀਦਵਾਰ ਸੰਦੀਪ ਜਾਖੜ 5471 ਵੋਟਾਂ ਨਾਲ ਜੇਤੂ

Leave a Reply

Your email address will not be published. Required fields are marked *