ਪੰਜਾਬ ਵਿਧਾਨ ਸਭਾ ਚੋਣ ਨਤੀਜੇ 2022 : ਜਾਣੋਂ ਕਿਸ ਤਰ੍ਹਾਂ ਹੁੰਦੀ ਹੈ ਜ਼ਮਾਨਤ ਜ਼ਬਤ

ਚੰਡੀਗੜ੍ਹ : ਅੱਜ ਪੰਜ ਸੂਬਿਆਂ ਦੀਆਂ ਵਿਧਾਨ ਸਭਾ ਚੋਣਾਂ (Assembly elections) ਨੂੰ ਲੈ ਕੇ ਵੋਟਾਂ ਦੀ ਗਿਣਤੀ ਕੀਤੀ ਜਾ ਰਹੀ ਹੈ। ਇਸ ਦੌਰਾਨ ਕਿਹੜੀ ਪਾਰਟੀ…

ਚੰਡੀਗੜ੍ਹ : ਅੱਜ ਪੰਜ ਸੂਬਿਆਂ ਦੀਆਂ ਵਿਧਾਨ ਸਭਾ ਚੋਣਾਂ (Assembly elections) ਨੂੰ ਲੈ ਕੇ ਵੋਟਾਂ ਦੀ ਗਿਣਤੀ ਕੀਤੀ ਜਾ ਰਹੀ ਹੈ। ਇਸ ਦੌਰਾਨ ਕਿਹੜੀ ਪਾਰਟੀ ਦੀ ਜਿੱਤ ਹੁੰਦੀ ਹੈ ਇਹ ਫਿਲਹਾਲ ਨਤੀਜਿਆਂ ਤੋਂ ਬਾਅਦ ਹੀ ਪਤਾ ਲੱਗੇਗਾ। ਇਸ ਸਭ ਦੇ ਵਿਚਾਲੇ ਕਈ ਉਮੀਦਵਾਰ ਅਜਿਹੇ ਵੀ ਹਨ ਜਿਨ੍ਹਾਂ ਦੇ ਹੱਥ ਨਿਰਾਸ਼ਾ ਲੱਗਦੀ ਹੈ ਅਤੇ ਉਨ੍ਹਾਂ ਦੀਆਂ ਜ਼ਮਾਨਤਾਂ ਵੀ ਜ਼ਬਤ ਹੋਣ ਦੀ ਖ਼ਬਰ ਆਉਂਦੀ ਹੈ। ਜਾਣੋ ਆਖ਼ਿਰ ਕੀ ਹੈ ਜ਼ਮਾਨਤ ਰਕਮ, ਕਿੰਨੀ ਅਤੇ ਕਦੋਂ ਜ਼ਬਤ ਹੁੰਦੀ ਹੈ। ਚੋਣਾਂ (Election) ਦੌਰਾਨ ਜਦ ਕੋਈ ਵੀ ਉਮੀਦਵਾਰ (Candidate) ਚੋਣ ਲੜਦਾ ਹੈ ਤਾਂ ਨਾਮਜ਼ਦਗੀ ਪੱਤਰ ਦਾਖ਼ਲ ਕਰਦੇ ਹੋਏ ਉਸ ਨੂੰ ਇੱਕ ਤੈਅ ਰਕਮ ਜ਼ਮਾਨਤ ਦੇ ਤੌਰ ‘ਤੇ ਚੋਣ ਕਮਿਸ਼ਨ (Election Commission) ਕੋਲ ਜਮ੍ਹਾਂ ਕਰਵਾਉਣੀ ਪੈਂਦੀ ਹੈ। ਜਮ੍ਹਾਂ ਕਰਵਾਈ ਗਈ ਇਸ ਰਕਮ ਨੂੰ ਜ਼ਮਾਨਤ ਰਕਮ ਕਿਹਾ ਜਾਂਦਾ ਹੈ। ਕੁਝ ਮਾਮਲਿਆਂ ਵਿੱਚ ਇਸ ਰਕਮ ਨੂੰ ਵਾਪਿਸ ਕਰ ਦਿੱਤਾ ਜਾਂਦਾ ਹੈ ਤੇ ਕੁਝ ‘ਚ ਚੋਣ ਕਮਿਸ਼ਨ (Election Commission) ਇਸ ਨੂੰ ਆਪਣੇ ਕੋਲ ਰੱਖ ਲੈਂਦਾ ਹੈ।
ਕਿੰਨੀ ਹੁੰਦੀ ਹੈ ਜ਼ਮਾਨਤ ਰਕਮ ?
ਜ਼ਮਾਨਤ ਦੀ ਰਾਸ਼ੀ ਹਰ ਚੋਣ ਦੇ ਆਧਾਰ ਉੱਤੇ ਤੈਅ ਕੀਤੀ ਜਾਂਦੀ ਹੈ। ਚੋਣ ਦੇ ਆਧਾਰ ‘ਤੇ ਇਹ ਵੱਖ-ਵੱਖ ਹੁੰਦੀ ਹੈ। ਪੰਚਾਇਤ ਦੀ ਚੋਣ ਤੋਂ ਲੈ ਕੇ ਲੋਕ ਸਭਾ ਚੋਣਾਂ ਤੱਕ ਜ਼ਮਾਨਤ ਦੀ ਰਕਮ ਵੱਖ-ਵੱਖ ਹੁੰਦੀ ਹੈ। ਇਹ ਰਕਮ ਆਮ ਵਰਗ ਲਈ ਅਤੇ ਹੋਰਨਾ ਪਿਛੜੇ ਵਰਗਾਂ ਲਈ ਵੱਖਰੀ ਵੱਖਰੀ ਰੱਖੀ ਜਾਂਦੀ ਹੈ। ਇਸ ਦੌਰਾਨ ਐਸਸੀ-ਐਸਟੀ ਸ਼੍ਰੇਣੀ ਦੇ ਉਮੀਦਵਾਰਾਂ ਨੂੰ ਜਨਰਲ ਸ਼੍ਰੇਣੀ ਦੇ ਉਮੀਦਵਾਰਾਂ ਦੇ ਮੁਕਾਬਲੇ ਘੱਟ ਰਕਮ ਦੀ ਅਦਾਇਗੀ ਕਰਨੀ ਪੈਂਦੀ ਹੈ। ਵਿਧਾਨ ਸਭਾ ਚੋਣਾਂ ਲਈ ਜ਼ਮਾਨਤ ਰਕਮ ਲੋਕ ਪ੍ਰਤੀਨਿਧਤਾ ਐਕਟ, 1951 ਦੀ ਧਾਰਾ 34 (1) (ਏ) ਦੇ ਮੁਤਾਬਕ ਵਿਧਾਨ ਸਭਾ ਚੋਣਾਂ ‘ਚ ਜਨਰਲ ਵਰਗ ਦੇ ਉਮੀਦਵਾਰਾਂ ਨੂੰ 10,000 ਅਤੇ ਅਨੁਸੂਚਿਤ ਜਾਤੀ ਦੇ ਉਮੀਦਵਾਰਾਂ ਲਈ 5 ਹਜ਼ਾਰ ਰੁਪਏ ਜਮ੍ਹਾਂ ਕਰਾਵਉਂਣੇ ਪੈਂਦੇ ਹਨ। ਪਹਿਲਾਂ ਇਹ ਰਾਸ਼ੀ ਬਹੁਤ ਘੱਟ ਸੀ ਅਤੇ ਜਨਰਲ ਵਰਗ ਦੇ ਉਮੀਦਵਾਰ ਨੂੰ 125 ਰੁਪਏ ਤੋਂ 250 ਅਤੇ ਅਨੁਸੂਚਿਤ ਜਾਤੀ ਦੇ ਅਨੁਸੂਚਿਤ ਜਾਤੀ ਉਮੀਦਵਾਰਾਂ ਨੂੰ ਜਮ੍ਹਾਂ ਕਰਵਾਉਣੀ ਪੈਂਦੀ ਹੈ। ਹਾਲਾਂਕਿ, ਸਾਲ 2009 ਵਿੱਚ ਇਸ ਨੂੰ ਬਦਲ ਦਿੱਤਾ ਗਿਆ ਸੀ।ਲੋਕ ਸਭਾ ਚੋਣਾਂ ਲਈ ਜ਼ਮਾਨਤ ਰਕਮਲੋਕ ਸਭਾ ਚੋਣਾਂ ‘ਚ ਜਨਰਲ ਵਰਗ ਦੇ ਉਮੀਦਵਾਰ ਜੋ ਦਾਅਵਾ ਪੇਸ਼ ਕਰਨ ਵਾਲੇ ਉਮੀਦਵਾਰਾਂ ਨੂੰ 25 ਹਜ਼ਾਰ ਰੁਪਏ , ਅਨੁਸੂਚਿਤ ਜਾਤੀਆਂ ਦੇ ਉਮੀਦਵਾਰਾਂ ਨੂੰ 12,500 ਰੁਪਏ ਅਦਾ ਕਰਨੇ ਪੈਂਦੇ ਹਨ। ਸਾਲ 2009 ਤੋਂ ਪਹਿਲਾਂ, ਆਮ ਸ਼੍ਰੇਣੀ ਲਈ ਇਹ ਰਾਸ਼ੀ 10,000 ਰੁਪਏ ਸੀ ਅਤੇ ਅਨੁਸੂਚਿਤ ਜਾਤੀਆਂ ਦੇ ਉਮੀਦਵਾਰਾਂ ਲਈ 5 ਹਜ਼ਾਰ ਰੁਪਏ ਸੀ।
ਕਦੋਂ ਹੋ ਜਾਂਦੀ ਹੈ ਜ਼ਮਾਨਤ ਜ਼ਬਤ ?
ਜਦੋਂ ਕਿਸੇ ਉਮੀਦਵਾਰ ਨੂੰ ਕਿਸੇ ਵੀ ਹਲਕੇ ਵਿੱਚ ਪਾਈ ਗਈ ਕੁੱਲ ਪ੍ਰਮਾਣਿਤ ਵੋਟ ਦਾ ਛੇਵਾਂ ਹਿੱਸਾ ਨਹੀਂ ਮਿਲਦਾ, ਉਸ ਦੀ ਜ਼ਮਾਨਤ ਰਕਮ ਨੂੰ ਜ਼ਬਤ ਮੰਨਿਆ ਜਾਂਦਾ ਹੈ। ਇਸ ਦੌਰਾਨ ਉਸ ਨੂੰ ਨਾਮਜ਼ਦਗੀ ਪੱਤਰ ਦਾਖਲ ਕਰਨ ਵਾਲੀ ਰਕਮ ਵਾਪਿਸ ਨਹੀਂ ਦਿੱਤੀ ਜਾਂਦੀ ਅਤੇ ਇਸ ਨੂੰ ਸੁਰੱਖਿਆ ਜਮ੍ਹਾਂ ਜ਼ਬਤ ਮੰਨਿਆ ਜਾਂਦਾ ਹੈ। ਜੇਕਰ ਇਕ ਲੱਖ ਲੋਕਾਂ ਨੇ ਸੀਟ ‘ਤੇ ਵੋਟਿੰਗ ਕੀਤੀ ਹੋਵੇ ਅਤੇ ਉਮੀਦਵਾਰ ਨੂੰ 16666 ਵੋਟਾਂ ਤੋਂ ਘੱਟ ਮਿਲੇ ਤਾਂ ਉਸ ਦੀ ਜ਼ਮਾਨਤ ਜ਼ਬਤ ਕੀਤੀ ਜਾਂਦੀ ਹੈ।
ਕਿਸ ਨੂੰ ਵਾਪਿਸ ਮਿਲਦੀ ਹੈ ਜ਼ਮਾਨਤ ਰਕਮ?
ਜੇਕਰ ਕਿਸੇ ਉਮੀਦਵਾਰ ਦੀ ਨਾਮਜ਼ਦਗੀ ਨੂੰ ਰੱਦ ਕਰ ਦਿੱਤਾ ਜਾਂਦਾ ਹੈ ਜਾਂ ਕੋਈ ਉਮੀਦਵਾਰੀ ਆਪਣਾ ਨਾਂਅ ਵਾਪਿਸ ਲੈ ਲੈਂਦਾ ਹੈ ਤਾਂ ਉਸ ਨੂੰ ਰਕਮ ਵਾਪਿਸ ਕਰ ਦਿੱਤੀ ਜਾਂਦੀ ਹੈ। ਜੇਕਰ ਵੋਟਿੰਗ ਸ਼ੁਰੂ ਹੋਣ ਤੋਂ ਪਹਿਲਾਂ ਕਿਸੇ ਉਮੀਦਵਾਰ ਦੀ ਮੌਤ ਹੋ ਜਾਂਦੀ ਹੈ ਤਾਂ ਅਜਿਹੀ ਹਾਲਤ ਵਿੱਚ ਵੀ ਜ਼ਮਾਨਤ ਰਕਮ ਵਾਪਿਸ ਕਰ ਦਿੱਤੀ ਜਾਂਦੀ ਹੈ। ਜੇਕਰ ਉਮੀਦਵਾਰ ਨੂੰ ਕੁੱਲ ਵੋਟਾਂ ਦੇ ਛੇਵੇਂ ਹਿੱਸੇ ਤੋਂ ਵੱਧ ਵੋਟਾਂ ਪ੍ਰਾਪਤ ਹੁੰਦੀਆਂ ਹਨ ਅਤੇ ਕੋਈ ਉਮੀਦਵਾਰ ਵੋਟ ਦੇ ਛੇਵੇਂ ਹਿੱਸੇ ਨੂੰ ਨਹੀਂ ਛੂਹੰਦਾ ਅਤੇ ਚੋਣਾਂ ਜਿੱਤਦਾ ਹੈ ਤਾਂ ਉਸ ਨੂੰ ਰਕਮ ਵੀ ਦਿੱਤੀ ਜਾਂਦੀ ਹੈ।
ਜ਼ਮਾਨਤ ਰਕਮ ਦਾ ਕੀ ਕੀਤਾ ਜਾਂਦਾ ਹੈ ?
ਉਮੀਦਵਾਰਾਂ ਵੱਲੋਂ ਜਮ੍ਹਾਂ ਕੀਤੀ ਗਈ ਇਹ ਜ਼ਮਾਨਤ ਰਕਮ ਚੋਣ ਖਾਤੇ ਵਿੱਚ ਜਮ੍ਹਾਂ ਕੀਤੀ ਜਾਂਦੀ ਹੈ।

Leave a Reply

Your email address will not be published. Required fields are marked *