ਪੰਜਾਬ ‘ਚ ਮਹਿੰਗਾ ਹੋਵੇਗਾ ਦੁੱਧ! ਚਾਰਾ ਕੀਮਤਾਂ ‘ਚ ਵਾਧਾ ਦੱਸਿਆ ਜਾ ਰਿਹਾ ਕਾਰਨ

ਚੰਡੀਗੜ੍ਹ- ਪੰਜਾਬ ‘ਚ ਦੁੱਧ ਮਹਿੰਗਾ ਹੋ ਸਕਦਾ ਹੈ। ਦੁੱਧ ਵਿਕਰੇਤਾਵਾਂ ਨੇ ਖੁੱਲ੍ਹੇ ਬਾਜ਼ਾਰ ਵਿੱਚ ਵਿਕਣ ਵਾਲੇ ਦੁੱਧ ਦੀ ਕੀਮਤ ਵਿੱਚ 5 ਰੁਪਏ ਦਾ ਵਾਧਾ ਕਰਨ…

ਚੰਡੀਗੜ੍ਹ- ਪੰਜਾਬ ‘ਚ ਦੁੱਧ ਮਹਿੰਗਾ ਹੋ ਸਕਦਾ ਹੈ। ਦੁੱਧ ਵਿਕਰੇਤਾਵਾਂ ਨੇ ਖੁੱਲ੍ਹੇ ਬਾਜ਼ਾਰ ਵਿੱਚ ਵਿਕਣ ਵਾਲੇ ਦੁੱਧ ਦੀ ਕੀਮਤ ਵਿੱਚ 5 ਰੁਪਏ ਦਾ ਵਾਧਾ ਕਰਨ ਦੀ ਜ਼ਿਲ੍ਹਾ ਪੱਧਰ ’ਤੇ ਮੰਗ ਕਰਨੀ ਸ਼ੁਰੂ ਕਰ ਦਿੱਤੀ ਹੈ। ਇਸ ਦਾ ਕਾਰਨ ਪਸ਼ੂਆਂ ਦੇ ਚਾਰੇ ਦੀਆਂ ਕੀਮਤਾਂ ਵਿੱਚ ਦੁੱਗਣਾ ਵਾਧਾ ਦੱਸਿਆ ਗਿਆ ਹੈ। ਇਸ ਸਮੇਂ ਪੰਜਾਬ ਦੀ ਖੁੱਲ੍ਹੀ ਮੰਡੀ ਵਿੱਚ ਘੱਟ ਫੈਟ ਵਾਲਾ ਦੁੱਧ 40 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਵਿਕ ਰਿਹਾ ਹੈ।

Also Read: ਸਿਸਵਾਂ ਫਾਰਮ ‘ਤੇ ਕੈਪਟਨ ਅਮਰਿੰਦਰ ਸਿੰਘ ਤੇ ਭਾਜਪਾ ਲੀਡਰ ਗਜੇਂਦਰ ਸ਼ਿਖਾਵਤ ਵਿਚਾਲੇ ਹੋਈ ਮੁਲਾਕਾਤ

ਪੰਜਾਬ ਵਿੱਚ ਇਸ ਸਮੇਂ ਕਰੀਬ 6000 ਡੇਅਰੀ ਫਾਰਮ ਚੱਲ ਰਹੇ ਹਨ। 3.5 ਲੱਖ ਕਿਸਾਨ ਡੇਅਰੀ ਫਾਰਮਾਂ ਨਾਲ ਜੁੜੇ ਹੋਏ ਹਨ। ਭਾਰਤ ਦੇ ਕੁੱਲ ਦੁੱਧ ਉਤਪਾਦਨ ਵਿੱਚ ਪੰਜਾਬ ਦਾ ਯੋਗਦਾਨ 6 ਫੀਸਦੀ ਤੋਂ ਵੱਧ ਹੈ। 2012 ਦੇ ਮੁਕਾਬਲੇ ਪੰਜਾਬ ਵਿੱਚ ਪ੍ਰਤੀ ਪਸ਼ੂ ਦੁੱਧ ਉਤਪਾਦਨ ਵਿੱਚ ਜ਼ਿਕਰਯੋਗ ਵਾਧਾ ਹੋਇਆ ਹੈ। ਜੋ ਉਤਪਾਦਨ 2012 ਵਿੱਚ 3.51 ਕਿਲੋ ਪ੍ਰਤੀ ਪਸ਼ੂ ਸੀ, ਹੁਣ ਵੱਧ ਕੇ 5.27 ਹੋ ਗਿਆ ਹੈ। ਉਂਝ ਦੁੱਧ ਦੀ ਪੈਦਾਵਾਰ ਵਧਣ ਨਾਲ ਦੁੱਧ ਉਤਪਾਦਕਾਂ ਦਾ ਮੁਨਾਫ਼ਾ ਵੀ ਘਟਿਆ ਹੈ। ਇਸ ਦਾ ਕਾਰਨ ਪਸ਼ੂ ਖੁਰਾਕ ਦੀ ਵੱਧ ਰਹੀ ਮਹਿੰਗਾਈ ਹੈ। ਪਸ਼ੂਆਂ ਦੀ ਖੁਰਾਕ ਜੋ 20 ਰੁਪਏ ਸੀ ਹੁਣ ਵਧ ਕੇ 40 ਰੁਪਏ ਪ੍ਰਤੀ ਕਿਲੋ ਹੋ ਗਈ ਹੈ।

Also Read: ਨਵਾਂਸ਼ਹਿਰ ਦੇ ਵੈਲਕਮ ਹੋਟਲ ‘ਚ ਲੱਗੀ ਭਿਆਨਕ ਅੱਗ, ਲੱਖਾਂ ਦਾ ਸਮਾਨ ਸੜ ਕੇ ਸੁਆਹ

ਸੂਬੇ ਦੀਆਂ ਦੋਧੀ ਯੂਨੀਅਨਾਂ ਸੂਬੇ ਦੇ ਸਾਰੇ ਜ਼ਿਲ੍ਹਿਆਂ ਵਿੱਚ ਇਸ ਦੀ ਮੰਗ ਕਰ ਰਹੀਆਂ ਹਨ। ਦੋਧੀ ਯੂਨੀਅਨ ਦੇ ਨੁਮਾਇੰਦੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਦੁੱਧ ਦੀ ਕੀਮਤ ਵਿੱਚ 6 ਰੁਪਏ ਪ੍ਰਤੀ ਕਿਲੋ ਵਾਧਾ ਕਰਨ ਦੀ ਮੰਗ ਕਰ ਰਹੇ ਹਨ। ਅਮੂਲ ਨੇ ਇਸ ਮਹੀਨੇ ਦੀ ਪਹਿਲੀ ਤਰੀਕ ਨੂੰ ਦੁੱਧ ਦੀ ਕੀਮਤ ਵਿੱਚ 2 ਰੁਪਏ ਦਾ ਵਾਧਾ ਕੀਤਾ ਹੈ।

Also Read: ਗੁਰਦਾਸਪੁਰ ‘ਚ ਮਿਲੀ ਨੌਜਵਾਨ ਦੀ ਲਾਸ਼, ਇਲਾਕੇ ‘ਚ ਦਹਿਸ਼ਤ ਦਾ ਮਾਹੌਲ

ਦੁੱਧ ਦੀ ਸਪਲਾਈ ਵੀ ਰੁਕ ਸਕਦੀ ਹੈ
ਪੰਜਾਬ ਦੀ ਦੋਧੀ ਯੂਨੀਅਨ ਦੇ ਅਹੁਦੇਦਾਰਾਂ ਨੇ ਪ੍ਰਸ਼ਾਸਨ ਨੂੰ ਦੁੱਧ ਦੇ ਭਾਅ ਨਾ ਵਧਾਉਣ ਦੀ ਚਿਤਾਵਨੀ ਦਿੱਤੀ ਹੈ। ਦੋਧੀ ਯੂਨੀਅਨ ਦੀ ਤਰਫੋਂ ਕਿਹਾ ਗਿਆ ਹੈ ਕਿ ਜੇਕਰ ਉਨ੍ਹਾਂ ਦੀ ਮੰਗ ਨੂੰ ਲਾਗੂ ਨਾ ਕੀਤਾ ਗਿਆ ਤਾਂ ਉਹ ਅੰਦੋਲਨ ਦਾ ਰਾਹ ਅਖਤਿਆਰ ਕਰਨ ਅਤੇ ਸੂਬੇ ਵਿੱਚ ਦੁੱਧ ਦੀ ਸਪਲਾਈ ਵਿੱਚ ਵਿਘਨ ਪਾਉਣ ਲਈ ਮਜਬੂਰ ਹੋਣਗੇ।

Leave a Reply

Your email address will not be published. Required fields are marked *