ਯੁਕਰੇਨ ਸੰਕਟ ਵੇਲੇ ‘ਗੁਰੂ ਕਾ ਲੰਗਰ’, ਸਿੱਖ ਨੌਜਵਾਨਾਂ ਦੇ ਜਜ਼ਬੇ ਨੂੰ ਸਲਾਮ

ਕੀਵ : ਸੇਵਾ ਭਾਵ ਸਿੱਖਾਂ ਦੇ ਡੀ.ਐੱਨ.ਏ. ਵਿੱਚ ਹੀ ਹੈ। ਇਹੀ ਵਜ੍ਹਾ ਹੈ ਕਿ ਜਦੋਂ ਵੀ, ਜਿੱਥੇ ਵੀ ਕੋਈ ਸੰਕਟ ਆਇਆ (The crisis came), ਉੱਥੇ…

ਕੀਵ : ਸੇਵਾ ਭਾਵ ਸਿੱਖਾਂ ਦੇ ਡੀ.ਐੱਨ.ਏ. ਵਿੱਚ ਹੀ ਹੈ। ਇਹੀ ਵਜ੍ਹਾ ਹੈ ਕਿ ਜਦੋਂ ਵੀ, ਜਿੱਥੇ ਵੀ ਕੋਈ ਸੰਕਟ ਆਇਆ (The crisis came), ਉੱਥੇ ਇਹ ਕੌਮ ਸਹਾਇਤਾ ਲਈ ਅੱਗੇ ਆਈ। ਦੇਸ਼ ਤੋਂ ਲੈ ਕੇ ਵਿਦੇਸ਼ਾਂ ਤੱਕ ਬਹੁਤ ਸਾਰੇ ਅਜਿਹੇ ਉਦਾਹਰਣ ਮਿਲ ਜਾਣਗੇ, ਜਿੱਥੇ ਸਿੱਖਾਂ ਨੇ ਸੰਕਟ ਵੇਲੇ ਆਪਣੇ ਆਪ ਦੀ ਪਰਵਾਹ ਕੀਤੇ ਬਿਨਾਂ ਲੋਕਾਂ ਦੀ ਮਦਦ ਕੀਤੀ। ਉਨ੍ਹਾਂ ਨੂੰ ਢਿੱਡ ਭਰਨ ਲਈ ਖਾਣਾ ਖਿਲਾਇਆ। ਇਹੀ ਜਜ਼ਬਾ ਹੁਣ ਵਿਦੇਸ਼ੀ ਧਰਤੀ ਯੁਕਰੇਨ (Ukraine) ਵਿੱਚ ਵੀ ਦੇਖਣ ਨੂੰ ਮਿਲ ਰਿਹਾ ਹੈ। ਇੱਥੇ ਸਿੱਖ ਭਾਈਚਾਰੇ ਦੇ ਲੋਕ ਲੜਾਈ ਵਾਲੀ ਜਗ੍ਹਾ ‘ਤੇ ਜਾਕੇ ਲੋਕਾਂ ਵਿੱਚ ਲੰਗਰ ਵਰਤਾ ਕੇ ਉਨ੍ਹਾਂ ਦੀ ਸੇਵਾ ਕਰ ਰਹੇ ਹਨ। ਇਹ ਸੇਵਾ ਕਿਸੇ ਸਵਾਰਥ ਨਾਲ ਨਹੀਂ ਸਗੋਂ ਬਿਨਾਂ ਕਿਸੇ ਸਵਾਰਥ ਨਾਲ ਇਨਸਾਨੀਅਤ ਨੂੰ ਬਚਾਉਣ ਲਈ ਕੀਤੀ ਜਾ ਰਹੀ ਹੈ। Also Read : ਰੂਸ-ਯੁਕਰੇਨ ਜੰਗ : ਪੁਤਿਨ ਦੀ ਨਿਊਕਲੀਅਰ ਹਥਿਆਰਾਂ ਦੀ ਧੌਂਸ, ਮੈਕਰੋਂ ਨੇ ਬੇਲਾਰੂਸ ਦੇ ਰਾਸ਼ਟਰਪਤੀ ਨੂੰ ਕੀਤਾ ਫੋਨ

યુદ્ધ વચ્ચે શીખ યુવાનોએ માનવતા મહેકાવી, ટ્રેનમાં વિદ્યાર્થીઓ માટે શરૂ  કર્યું 'ગુરુ કા લંગર' - russia ukraine war: sikh young men started langar  on train for students in ukraine ...
ਮਿਆਂਮਾਰ ਦਾ ਸੰਕਟ (The crisis in Myanmar) ਹੋਵੇ, ਆਈ.ਐੱਸ.ਆਈ.ਐੱਸ. (ISIS) ਦੇ ਸੰਤਾਪ ਵਾਲੇ ਖੇਤਰ, ਕਿਸਾਨ ਅੰਦੋਲਨ (Peasant movement), ਦਿੱਲੀ ਵਿੱਚ ਸ਼ਾਹੀਨ ਬਾਗ ਅੰਦੋਲਨ (Shaheen Bagh Movement), ਹੜ੍ਹ ਪ੍ਰਭਾਵਿਤ ਇਲਾਕੇ, ਕੋਰੋਨਾ ਮਹਾਮਾਰੀ (Corona epidemic) ਦਾ ਸੰਕਟ ਸਭ ਥਾਈਂ ਸਿੱਖ ਭਾਈਚਾਰੇ ਦੇ ਲੋਕਾਂ ਨੇ ਅੱਗੇ ਆਕੇ ਲੋਕਾਂ ਦੀ ਸੇਵਾ ਕੀਤੀ ਅਤੇ ਉਨ੍ਹਾਂ ਦਾ ਢਿੱਡ ਭਰਨ ਲਈ ਲੰਗਰ ਵਰਤਾਇਆ। ਹੁਣ ਯੁਕਰੇਨ (Ukraine) ਵਿੱਚ ਸਿੱਖ ਭਾਈਚਾਰੇ ਦੇ ਲੋਕਾਂ ਵਲੋਂ ਲੰਗਰ ਤਿਆਰ (Anchor ready) ਕਰਕੇ ਗੱਡੀਆਂ ਰਾਹੀਂ ਲਿਜਾ ਕੇ ਥਾਂ-ਥਾਂ ਵੰਡਿਆ ਜਾ ਰਿਹਾ ਹੈ। ਉਥੇ ਹੀ ਟਰੇਨਾਂ ਵਿੱਚ ਵੀ ਮੁਸਾਫਰਾਂ ਨੂੰ ਖਾਣਾ ਖਵਾਇਆ ਜਾ ਰਿਹਾ ਹੈ।

Photos: Russia invades Ukraine

ਦੱਸ ਦਈਏ ਕਿ ਯੁਕਰੇਨ ਵਿੱਚ ਲੜਾਈ ਜਿਵੇਂ ਹੀ ਸ਼ੁਰੂ ਹੋਈ। ਲੋਕਾਂ ਨੇ ਬੈਂਕ ਖਾਤਿਆਂ ਵਿਚੋਂ ਆਪਣੇ ਪੈਸੇ ਕੱਢਵਾਉਣ ਲਈ ਅਤੇ ਸਟੋਰਸ ਵਿੱਚ ਜਾਕੇ ਥੋਕ ਵਿੱਚ ਰਾਸ਼ਨ ਖਰੀਦ ਕੇ ਆਪਣੇ ਲਈ ਸਟੋਰ ਕਰ ਲਿਆ। ਤਾਂ ਜੋ ਲੜਾਈ ਦੌਰਾਨ ਨਾ ਤਾਂ ਉਹ ਘਰ ਵਿਚੋਂ ਬਾਹਰ ਨਿਕਲੇ ਅਤੇ ਨਹੀਂ ਹੀ ਘਰ ਵਿੱਚ ਅੰਦਰ ਰਹਿੰਦੇ ਹੋਏ ਉਨ੍ਹਾਂ ਨੂੰ ਖਾਣ-ਪੀਣ ਦੀ ਕੋਈ ਸਮੱਸਿਆ ਆਵੇ। ਪਰ ਲੋਕਾਂ ਦੀ ਬੇਤਹਾਸ਼ਾ ਰਾਸ਼ਨਿੰਗ ਕਾਰਣ ਉੱਥੋਂ ਦੇ ਸਟੋਰ ਖਾਲੀ ਹੋ ਗਏ ਹਨ। ਜੋ ਲੋਕ ਉੱਥੇ ਪੜਾਈ ਲਈ ਗਏ ਹੋਏ ਹਨ ਜਾਂ ਫਿਰ ਜੋ ਉੱਥੇ ਨੌਕਰੀ ਲਈ ਘਰ ਤੋਂ ਦੂਰ ਗਏ ਹਨ ਅਤੇ ਉਨ੍ਹਾਂ ਨੂੰ ਕਾਫ਼ੀ ਦਿੱਕਤਾਂ ਆ ਰਹੀਆਂ ਹਨ। ਉਨ੍ਹਾਂ  ਕੋਲ ਸਮਰੱਥ ਜਗ੍ਹਾ ਨਹੀਂ ਹੋਣ ਕਾਰਨ ਉਹ ਖਾਧ ਪਦਾਰਥਾਂ ਨੂੰ ਸਟੋਰ ਨਹੀਂ ਕਰ ਸਕੇ ਅਤੇ ਪ੍ਰੇਸ਼ਾਨੀ ਝੱਲ ਰਹੇ ਹਨ। ਭਾਰਤ ਸਰਕਾਰ ਵੀ ਉਥੇ ਫਸੇ ਹੋਏ ਲੋਕਾਂ ਨੂੰ ਕੱਢਣ ਦੇ ਹਰ ਹੀਲੇ ਕਰ ਰਹੀ ਹੈ। ਅਜਿਹੇ ਵਿੱਚ ਸਿੱਖਾਂ ਦੀ ਇਹ ਕੋਸ਼ਿਸ਼ ਲੋਕਾਂ ਲਈ ਵੱਡੀ ਰਾਹਤ ਲੈ ਕੇ ਆਈ ਹੈ।

Leave a Reply

Your email address will not be published. Required fields are marked *