Punjab Weather Update : ਪੰਜਾਬ, ਚੰਡੀਗੜ੍ਹ ਵਿੱਚ ਮੀਂਹ ਅਤੇ ਤੁਫ਼ਾਨ, ਮੌਸਮ ਵਿਭਾਗ ਵੱਲੋਂ ਅਲਰਟ ਜਾਰੀ

Weather Update Today: ਪੰਜਾਬ ਵਿੱਚ ਮੌਸਮ ਹਰ ਮਹੀਨੇ ਬਦਲ ਰਿਹਾ ਹੈ। ਮਈ ਦੇ ਮਹੀਨੇ ਵਿੱਚ ਰਿਕਾਰਡ ਤੋੜ ਮੀਂਹ  ਪਿਆ ਹੈ। ਜੂਨ ਦੇ ਮਹੀਨੇ ਵਿੱਚ ਜਿਥੇ…

Weather Update Today: ਪੰਜਾਬ ਵਿੱਚ ਮੌਸਮ ਹਰ ਮਹੀਨੇ ਬਦਲ ਰਿਹਾ ਹੈ। ਮਈ ਦੇ ਮਹੀਨੇ ਵਿੱਚ ਰਿਕਾਰਡ ਤੋੜ ਮੀਂਹ  ਪਿਆ ਹੈ। ਜੂਨ ਦੇ ਮਹੀਨੇ ਵਿੱਚ ਜਿਥੇ ਗਰਮੀ ਦਾ ਕਹਿਰ ਜਾਰੀ ਹੈ ਉਥੇ ਹੀ ਮੀਂਹ ਪੈਣ ਨਾਲ ਵੱਡੀ ਰਾਹਤ ਮਿਲਦੀ ਹੈ। ਬੀਤੀ ਸ਼ਾਮ ਵੇਲੇ ਹੋਈ ਹਲਕੀ ਬਾਰਿਸ਼ ਕਾਰਨ ਮੌਸਮ ਸੁਹਾਵਣਾ ਹੋ ਗਿਆ। ਪੰਜਾਬ ਦੇ ਕਈ ਜਿਲ੍ਹੇ ਵਿੱਚ ਬਾਰਿਸ਼ ਹੋਈ ਅਤੇ ਚੰਡੀਗੜ੍ਹ ਵਿੱਚ ਤੁਫਾਨ ਨੇ ਨਾਲ ਮੀਂਹ ਪਿਆ।

ਮੌਸਮ ਵਿਭਾਗ ਦਾ ਕਹਿਣਾ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਮੌਸਮ ਵਿੱਚ ਵੱਡੇ ਬਦਲਾਅ ਹੋਣਗੇ। ਪੰਜਾਬ ਦੇ ਕਈ ਜ਼ਿਲ੍ਹਿਆ ਵਿੱਚ ਤੇਜ਼ ਮੀਂਹ ਅਤੇ ਤੇਜ਼ ਹਵਾਵਾਂ ਨਾਲ ਮੌਸਮ ਸੁਹਾਵਣਾ ਰਹੇਗਾ।

ਆਉਣ ਵਾਲੇ ਚਾਰ ਦਿਨਾਂ ਵਿੱਚ ਭਾਰੀ ਮੀਂਹ ਦੀ ਸੰਭਾਵਨਾ

ਮੌਸਮ ਵਿਭਾਗ ਅਨੁਸਾਰ ਆਉਣ ਵਾਲੇ 4 ਦਿਨਾਂ ਦੌਰਾਨ ਪੰਜਾਬ ਦੇ ਕਈ ਹਿੱਸਿਆਂ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ। ਦੱਸਿਆ ਜਾ ਰਿਹਾ ਹੈ ਕਿ ਪੰਜਾਬ ਵਿਚ ਮੌਸਮ ਵਿਭਾਗ ਵੱਲੋਂ 13 ਤੋਂ 17ਤੱਕ  ਜੂਨ ਨੂੰ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਸੋਮਵਾਰ ਨੂੰ ਪੰਜਾਬ ਦੇ ਕੁਝ ਇਲਾਕਿਆਂ ‘ਚ ਮੀਂਹ ਪਿਆ ਹੈ ਜਿਸ ਨਾਲ ਗਰਮੀ ਤੋਂ ਰਾਹਤ ਮਿਲੀ ਹੈ।

Leave a Reply

Your email address will not be published. Required fields are marked *