ਪਾਕਿਸਤਾਨੀ ਫੌਜ ਵਿਚ ਪਹਿਲੀ ਵਾਰ ਹਿੰਦੂ ਨੂੰ ਮਿਲਿਆ ਉੱਚਾ ਅਹੁਦਾ, ਕੈਲਾਸ਼ ਕੁਮਾਰ ਬਣੇ ਲੈਫਟੀਨੈਂਟ ਕਰਨਲ

ਲਾਹੌਰ : ਪਾਕਿਸਤਾਨ (Pakistan) ਵਿਚ ਰਹਿਣ ਵਾਲੇ ਹਿੰਦੂਆਂ ਨੂੰ ਪਹਿਲੀ ਵਾਰ ਫੌਜ ਵਿਚ ਕੋਈ ਉੱਚਾ ਅਹੁਦਾ ਮਿਲਣ ਦੀ ਖਬਰ ਸਾਹਮਣੇ ਆਈ ਹੈ। ਖਬਰ ਮੁਤਾਬਕ ਪਾਕਿਸਤਾਨ…

ਲਾਹੌਰ : ਪਾਕਿਸਤਾਨ (Pakistan) ਵਿਚ ਰਹਿਣ ਵਾਲੇ ਹਿੰਦੂਆਂ ਨੂੰ ਪਹਿਲੀ ਵਾਰ ਫੌਜ ਵਿਚ ਕੋਈ ਉੱਚਾ ਅਹੁਦਾ ਮਿਲਣ ਦੀ ਖਬਰ ਸਾਹਮਣੇ ਆਈ ਹੈ। ਖਬਰ ਮੁਤਾਬਕ ਪਾਕਿਸਤਾਨ ਦੇ ਇਤਿਹਾਸ (History of Pakistan) ਵਿਚ ਪਹਿਲੀ ਵਾਰ ਕਿਸੇ ਹਿੰਦੂ ਵਿਅਕਤੀ ਨੂੰ ਲੈਫਟੀਨੈਂਟ ਕਰਨਲ (Lieutenant Colonel) ਦੇ ਅਹੁਦੇ ‘ਤੇ ਨਿਯੁਕਤ ਕੀਤਾ ਗਿਆ ਹੈ। ਇਹ ਜਾਣਕਾਰੀ ਪਾਕਿਸਤਾਨੀ ਫੌਜ ਦੀ ਮੀਡੀਆ ਵਿੰਗ (Media wing) ਨੇ ਸ਼ੁੱਕਰਵਾਰ ਨੂੰ ਦਿੱਤੀ। ਇਸ ਸਬੰਧ ਵਿਚ ਪਾਕਿਸਤਾਨੀ ਆਰਮੀ (Pakistan Army) ਵਲੋਂ ਜਾਰੀ ਇਕ ਬਿਆਨ ਵਿਚ ਕਿਹਾ ਗਿਆ ਹੈ ਕਿ ਸਿੰਧ ਸੂਬੇ (Sindh Province) ਦੇ ਥਾਰ ਜ਼ਿਲੇ ਦੇ ਰਹਿਣ ਵਾਲੇ ਕੈਲਾਸ਼ ਕੁਮਾਰ ਇਕ ਸ਼ਾਨਦਾਰ ਅਧਿਕਾਰੀ ਹਨ। ਉਨ੍ਹਾਂ ਨੂੰ ਮੇਜਰ ਅਹੁਦੇ ਤੋਂ ਪ੍ਰਮੋਟ ਕੀਤਾ ਗਿਆ ਹੈ। ਮੀਡੀਆ ਰਿਪੋਰਟਾਂ ਮੁਤਾਬਕ ਪਾਕਿਸਤਾਨੀ ਫ਼ੌਜ ਦੇ ਇਤਿਹਾਸ ਵਿਚ ਪਹਿਲੀ ਵਾਰ ਕਿਸੇ ਹਿੰਦੂ ਅਧਿਕਾਰੀ ਨੂੰ ਲੈਫਟੀਨੈਂਟ ਕਰਨਲ ਦੇ ਅਹੁਦੇ ‘ਤੇ ਤਰੱਕੀ ਦਿੱਤੀ ਗਈ ਹੈ। ਪਾਕਿਸਤਾਨੀ ਫ਼ੌਜ ਮੀਡੀਆ ਵਿੰਗ ਨੇ ਇਸ ਸਬੰਧੀ ਜਾਣਕਾਰੀ ਦਿੱਤੀ। ਫ਼ੌਜ ਵੱਲੋਂ ਜਾਰੀ ਇਕ ਬਿਆਨ ਵਿਚ ਕਿਹਾ ਗਿਆ ਕਿ ਸਿੰਧ ਸੂਬੇ ਦੇ ਥਾਰ ਜ਼ਿਲ੍ਹੇ ਦੇ ਰਹਿਣ ਵਾਲੇ ਕੈਲਾਸ਼ ਕੁਮਰ ਇਕ ਸ਼ਾਨਦਾਰ ਅਧਿਕਾਰੀ ਹਨ। ਮੇਜਰ ਤੋਂ ਕਰਨਲ ਬਣੇ ਕੈਲਾਸ਼ ਕੁਮਾਰ ਪਾਕਿਸਤਾਨ ਦੇ ਸਮਾ ਨਿਊਜ਼ ਨੇ ਦੱਸਿਆ ਕਿ ਕੈਲਾਸ਼ ਕੁਮਾਰ ਇਸ ਅਹੁਦੇ ‘ਤੇ ਪਹੁੰਚਣ ਵਾਲੇ ਪਹਿਲੇ ਹਿੰਦੂ-ਪਾਕਿਸਤਾਨੀ ਹਨ। ਉਹਨਾਂ ਦੇ ਰੈਂਕ ਨੂੰ ਮੇਜਰ ਤੋਂ ਲੈਫਨੀਨੈਂਟ ਕਰਨਲ ਵਿਚ ਅਪਗ੍ਰੇਡ ਕੀਤਾ ਗਿਆ ਹੈ। ਮੀਡੀਆ ਰਿਪੋਰਟਾਂ ਵਿਚ ਦੱਸਿਆਗਿਆ ਕਿ ਕੈਲਾਸ਼ ਕੁਮਾਰਪਾਕਿਸਤਾਨ ਫ਼ੌਜ ਅਕੈਡਮੀ ਤੋਂ ਪਾਸਆਊਟ ਹੋਏ ਹਨ। ਉਹ ਪਾਕਿਸਤਾਨੀ ਫ਼ੌਜ ਦੇ ਮੈਡੀਕਲ ਕਰੋ ਵਿਚ ਕੰਮ ਕਰ ਰਹੇ ਸਨ।

Leave a Reply

Your email address will not be published. Required fields are marked *