ਰਾਜਪੁਰਾ- ਰੂਸ-ਯੁਕਰੇਨ (Russia-Ukraine) ਦੀ ਜੰਗ ਵਿਚ ਕਈ ਪੰਜਾਬੀ ਵੀ ਫੱਸ ਗਏ ਹਨ। ਇੰਝ ਹੀ ਯੁਕਰੇਨ ਵਿਚ ਰਾਜਪੁਰਾ ਦੇ ਤ੍ਰਿਲੋਕ ਰਾਜ ਵੀ ਬੁਰੀ ਹਾਲਤ ਵਿਚ ਹੈ। ਤ੍ਰਿਲੋਕ 3 ਸਾਲ ਪਹਿਲਾਂ ਰੋਜ਼ੀ-ਰੋਟੀ ਕਮਾਉਣ (Earning a living) ਲਈ ਕਾਨਟ੍ਰੈਕਟ ਬੇਸ (Contract base) ‘ਤੇ ਯੁਕਰੇਨ ਗਿਆ ਸੀ। ਰਾਜਪੁਰਾ ਦੀ ਸੁੰਦਰ ਨਗਰ ਕਾਲੋਨੀ (Beautiful town colony) ਦੇ ਰਹਿਣ ਵਾਲੇ 29 ਸਾਲ ਦੇ ਤ੍ਰਿਲੋਕ ਦੇ ਪਿਤਾ ਤਿਲਕ ਰਾਜ ਨੇ ਕੇਂਦਰ ਸਰਕਾਰ (Central Government) ਨੂੰ ਅਪੀਲ ਕੀਤੀ ਕਿ ਉਨ੍ਹਾਂ ਦੇ ਪੁੱਤਰ ਨੂੰ ਸਕੁਸ਼ਲ ਭਾਰਤ ਵਾਪਸ ਲਿਆਂਦਾ ਜਾਵੇ। ਤਿਲਕਰਾਜ ਨੇ ਦੱਸਿਆ ਕਿ ਇਥੇ ਕੋਈ ਰੋਜ਼ਗਾਰ ਨਹੀਂ ਮਿਲਿਆ ਤਾਂ ਉਨ੍ਹਾਂ ਦਾ ਪੁੱਤਰ ਯੁਕਰੇਨ (Ukraine) ਚਲਾ ਗਿਆ। ਇਸ ਤੋਂ ਬਾਅਦ ਅਚਾਨਕ ਉਨ੍ਹਾਂ ਦਾ ਐਕਸੀਡੈਂਟ (Accident) ਹੋ ਗਿਆ। Also Read : ਅੰਮ੍ਰਿਤਸਰ ਦੀਆਂ 4 ਧੀਆਂ ਯੁਕਰੇਨ ਦੇ ਖਾਰਕੀਵ ‘ਚ ਫਸੀਆਂ, ਪਰਿਵਾਰ ਨੂੰ ਭੇਜੀ ਤਾਜ਼ਾ ਹਾਲਾਤ ਦੀ ਵੀਡੀਓ
ਇਸ ਵਿਚ ਉਨ੍ਹਾਂ ਦੈ ਪੈਰ ਟੁੱਟ ਗਏ। ਹੁਣ ਉਹ ਚੱਲਣ-ਫਿਰਣ ਤੋਂ ਅਸਮਰੱਥ ਹਨ। ਉਨ੍ਹਾਂ ਦੇ ਪੁੱਤਰ ਕੋਲ ਹੁਣ ਪੈਸਾ ਨਹੀਂ ਬਚਿਆ ਹੈ। ਜਿਸ ਨਾਲ ਉਹ ਯੁਕਰੇਨ ਵਿਚ ਰਹਿ ਸਕੇ। ਉਨ੍ਹਾਂ ਨੂੰ ਯੁਕਰੇਨ ਤੋਂ ਵਤਨ ਪਰਤਨ ਲਈ ਕਿਹਾ ਜਾ ਰਿਹਾ ਹੈ ਪਰ ਬਿਨਾਂ ਪੈਸੇ ਉਨ੍ਹਾਂ ਲਈ ਇਹ ਸੰਭਵ ਨਹੀਂ ਹੈ। ਮਾਤਾ ਰਾਧਾ ਰਾਣੀ ਨੇ ਦੱਸਿਆ ਕਿ ਪੁੱਤਰ ਦੇ ਨਾਲ ਸਹੀ ਢੰਗ ਨਾਲ ਗੱਲ ਵੀ ਨਹੀਂ ਹੋ ਰਹੀ ਹੈ। ਉਨ੍ਹਾਂ ਨੂੰ ਹੁਣ ਕਾਫੀ ਡਰ ਲੱਗ ਰਿਹਾ ਹੈ। ਬਿਨਾਂ ਪੈਸਿਆਂ ਦੇ ਉਨ੍ਹਾਂ ਦਾ ਪੁੱਤਰ ਨਾ ਤਾਂ ਯੁਕਰੇਨ ਵਿਚ ਰਹਿ ਸਕਦਾ ਹੈ ਅਤੇ ਨਾ ਹੀ ਵਤਨ ਵਾਪਸ ਪਰਤ ਸਕਦਾ ਹੈ। ਕੇਂਦਰ ਸਰਕਾਰ ਸਾਡੀ ਮਦਦ ਕਰੇ।
