ਨਵੀਂ ਦਿੱਲੀ : ਸੋਸ਼ਲ ਮੀਡੀਆ (Social Media) ‘ਤੇ ਇਕ ਦਿਲ ਦਹਿਲਾ ਦੇਣ ਵਾਲੀ ਵੀਡੀਓ (Video) ਬਹੁਤ ਤੇਜ਼ੀ ਨਾਲ ਵਾਇਰਲ (Viral) ਹੋ ਰਹੀ ਹੈ। ਅਸੀਂ ਬੇਨਤੀ ਕਰਦੇ ਹਾਂ ਕਿ ਜੇ ਤੁਹਾਡੇ ਵਿਚ ਜਿਗਰਾ ਹੈ ਤਾਂ ਹੀ ਇਹ ਵੀਡੀਓ (Video) ਦੇਖਿਓ ਨਹੀਂ ਤਾਂ ਰਹਿਣ ਦਿਓ। ਖਬਰ ਵਿਚ ਤੁਹਾਨੂੰ ਕੁਝ ਗੁੰਮਰਾਹਕੁੰਨ ਗੱਲਾਂ ਮਿਲਣ। ਉਸ ਤੋਂ ਪਹਿਲਾਂ ਹੀ ਤੁਹਾਨੂੰ ਜਾਣੂੰ ਕਰਵਾ ਦਈਏ ਕਿ ਇਹ ਇਕ ਗੋਲਗੱਪਿਆਂ ਦੀ ਵੀਡੀਓ (Video) ਹੈ, ਜਿਸ ਵਿਚ ਆਲੂ ਦੀ ਥਾਂ ਮੈਗੀ ਮਿਲਾਈ ਜਾ ਰਹੀ ਹੈ। ਸੋਸ਼ਲ ਮੀਡੀਆ ‘ਤੇ ਇਸ ਵੀਡੀਓ ‘ਤੇ ਕਈ ਪ੍ਰਤੀਕਿਰਿਆਵਾਂ ਆ ਰਹੀਆਂ ਹਨ। ਇਕ ਯੂਜ਼ਰ (User) ਨੇ ਇਸ ਵੀਡੀਓ ਨੂੰ ਦੇਖ ਕੇ ਕਿਹਾ ਕਿ ਅਸਲ ਵਿਚ ਇਹ ਵਿਅਕਤੀ ਚਾਹੁੰਦਾ ਹੈ ਕਿ ਇਹ ਧਰਤੀ ਨਾ ਬਚੇ, ਉਥੇ ਹੀ ਇਸ ਵੀਡੀਓ ‘ਤੇ ਇਕ ਹੋਰ ਵਿਅਕਤੀ ਨੇ ਪ੍ਰਤੀਕਿਰਿਆ ਦਿੰਦੇ ਹੋਏ ਲਿਖਿਆ। ਛੀ!
ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਤੁਹਾਨੂੰ ਲੱਗ ਰਿਹਾ ਹੋਵੇਗਾ ਕਿ ਇਹ ਕੀ ਹੋਇਆ, ਕੌਣ ਹੈ ਇਹ ਲੋਕ ਜੋ ਇਸ ਤਰ੍ਹਾਂ ਐਕਸਪੈਰੀਮੈਂਟ ਕਰਦੇ ਹਨ। ਇਹ ਵੀਡੀਓ ਅਸਲ ਵਿਚ ਹੈਰਾਨ ਕਰਨ ਵਾਲੀ ਹੈ। ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਲੋਕ ਸਦਮੇ ਵਿਚ ਹਨ। ਅਜੇ ਤੱਕ ਇਸ ਸਦਮੇ ਤੋਂ ਲੋਕ ਉਭਰ ਨਹੀਂ ਪਾ ਰਹੇ ਹਨ।
ਇਸ ਸ਼ਾਨਦਾਰ ਵੀਡੀਓ ਨੂੰ ਇੰਟਰਨੈਟ (The Internet) ਦੀ ਦੁਨੀਆ ਵਿਚ ਲਿਆਉਣ ਦਾ ਸਿਹਰਾ ਇਕ ਟਵਿੱਟਰ ਯੂਜ਼ਰ ਨੂੰ ਜਾਂਦਾ ਹੈ। ਇਸ ਵੀਡੀਓ ਨੂੰ ਸ਼ੇਅਰ ਕਰਨ ਤੋਂ ਬਾਅਦ ਉਨ੍ਹਾਂ ਨੇ ਇਕ ਹੈਰਾਨ ਕਰਨ ਵਾਲੀ ਕੈਪਸ਼ਨ ਲਿਖੀ ਹੈ। ਕੈਪਸ਼ਨ ਵਿਚ ਲਿਖਿਆ ਹੈ। ਬੇਹੱਦ ਪ੍ਰੇਸ਼ਾਨ ਕਰਨ ਵਾਲਾ ਵੀਡੀਓ। ਦਰਸ਼ਕਾਂ ਨੂੰ ਸਾਵਧਾਨੀ ਵਰਤਣ ਦੀ ਸਲਾਹ ਦਿੱਤੀ ਜਾਂਦੀ ਹੈ। ਦੇਖਿਆ ਜਾਵੇ ਤਾਂ ਇਹ ਵੀਡੀਓ ਅਸਲ ਵਿਚ ਤਰਥੱਲੀ ਮਚਾ ਦੇਣ ਵਾਲੀ ਹੈ। ਲੋਕਾਂ ਨੂੰ ਇਹ ਬਿਲਕੁਲ ਵੀ ਪਸੰਦ ਨਹੀਂ ਆ ਰਿਹਾ ਹੈ। ਇਸ ਵੀਡੀਓ ਦੇ ਬਾਰੇ ਵਿਚ ਕਈ ਲੋਕਾਂ ਦੀ ਰਾਏ ਚੰਗੀ ਨਹੀਂ ਹੈ।
Extremely disturbing & distressing video. Viewer caution advised! (Maggi PaniPuri)pic.twitter.com/GsVZCqvxSX
— Abhijit Iyer-Mitra (@Iyervval) February 23, 2022
