ਪਠਾਨਕੋਟ ਪਹੁੰਚੀ ਪ੍ਰਿਅੰਕਾ ਗਾਂਧੀ, ਕਿਹਾ-‘ਪੰਜਾਬੀਅਤ ਸੇਵਾ ਹੈ, ਸੱਚਾਈ ਹੈ’ (ਵੀਡੀਓ)

ਪਠਾਨਕੋਟ- ਪੰਜਾਬ ਵਿਚ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਚੋਣ ਅਖਾੜਾ ਭਖਿਆ ਹੋਇਆ ਹੈ। ਤਕਰੀਬਨ ਸਾਰੀਆਂ ਸਿਆਸੀ ਪਾਰਟੀਆਂ ਪੰਜਾਬ ਵਿਚ ਇਨ੍ਹਾਂ ਚੋਣਾਂ ਦੇ ਮੱਦੇਨਜ਼ਰ ਚੋਣ ਪ੍ਰਚਾਰ…

ਪਠਾਨਕੋਟ- ਪੰਜਾਬ ਵਿਚ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਚੋਣ ਅਖਾੜਾ ਭਖਿਆ ਹੋਇਆ ਹੈ। ਤਕਰੀਬਨ ਸਾਰੀਆਂ ਸਿਆਸੀ ਪਾਰਟੀਆਂ ਪੰਜਾਬ ਵਿਚ ਇਨ੍ਹਾਂ ਚੋਣਾਂ ਦੇ ਮੱਦੇਨਜ਼ਰ ਚੋਣ ਪ੍ਰਚਾਰ ਕਰ ਰਹੀਆਂ ਹਨ। ਜਿਥੇ ਅੱਜ ਪ੍ਰਧਾਨ ਮੰਤਰੀ ਮੋਦੀ ਨੇ ਅਬੋਹਰ ਵਿਚ ਚੋਣ ਪ੍ਰਚਾਰ ਕੀਤਾ ਉਥੇ ਹੀ ਕਾਂਗਰਸ ਦੀ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਪਠਾਨਕੋਟ ਵਿਚ ਕਾਂਗਰਸੀ ਉਮੀਦਵਾਰਾਂ ਲਈ ਚੋਣ ਪ੍ਰਚਾਰ ਕਰ ਰਹੀ ਹੈ।

ਇਸ ਦੌਰਾਨ ਉਨ੍ਹਾਂ ਸਭ ਤੋਂ ਪਹਿਲਾਂ ਉਨ੍ਹਾਂ ਨੂੰ ਸੁਣਨ ਆਏ ਪਠਾਨਕੋਟ ਵਾਸੀਆਂ ਦਾ ਧੰਨਵਾਦ ਕੀਤਾ। ਇਸ ਤੋਂ ਬਾਅਦ ਉਨ੍ਹਾਂ ਕਿਹਾ ਕਿ ਸਾਰੀਆਂ ਸਿਆਸੀ ਪਾਰਟੀਆਂ ਪੰਜਾਬ ਵਿਚ ਚੋਣ ਪ੍ਰਚਾਰ ਕਰਨ ਆਈਆਂ ਹੋਈਆਂ ਹਨ। ਉਹ ਵੀ ਪੰਜਾਬ ਵਿਚ ਇਸੇ ਲਈ ਆਏ ਹਨ। ਇਸ ਦੌਰਾਨ ਉਨ੍ਹਾਂ ਪ੍ਰਧਾਨ ਮੰਤਰੀ ਮੋਦੀ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਸੁਣਿਆ ਕਿ ਉਹ ਪੰਜਾਬੀਅਤ ਦੀ ਗੱਲ ਕਰਦੇ ਹਨ। ਉਨ੍ਹਾਂ ਕਿਹਾ ਕਿ ਇਹ ਲੋਕ ਕੀ ਜਾਨਣ ਪੰਜਾਬੀਅਤ ਕੀ ਹੁੰਦੀ ਹੈ। ਪੰਜਾਬੀਅਤ ਨੂੰ ਸਮਝਣਾ ਪੈਂਦਾ ਹੈ, ਇਸ ਨੂੰ ਜਿਉਣਾ ਪੈਂਦਾ ਹੈ। ਮੈਂ ਪੰਜਾਬੀ ਪਰਿਵਾਰ ਵਿਚ ਵਿਆਹੀ ਗਈ ਹਾਂ। ਮੈਂ ਜਾਣਦੀ ਹਾ ਕੀ ਹੈ ਪੰਜਾਬੀਅਤ। ਪੰਜਾਬੀਅਤ ਸੇਵਾ ਹੈ, ਸਦਭਾਵਨਾ ਹੈ, ਸੱਚਾਈ ਹੈ ਪੰਜਾਬੀਅਤ।

ਦੇਖੋ ਹੋਰ ਕੀ ਬੋਲੀ ਪ੍ਰਿਅੰਕਾ ਗਾਂਧੀ-

 

Leave a Reply

Your email address will not be published. Required fields are marked *