ਮਹਿਲ ਕਲਾਂ ਪਹੁੰਚੇ ਸੁਖਬੀਰ ਸਿੰਘ ਬਾਦਲ, ਹਲਕਾ ਵਾਸੀਆਂ ਲਈ ਕੀਤੇ ਵੱਡੇ ਐਲਾਨ

ਮਹਿਲ ਕਲਾਂ- ਪੰਜਾਬ ਚੋਣਾਂ ਦੇ ਮੱਦੇਨਜ਼ਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਮਹਿਲ ਕਲਾਂ ਪਹੁੰਚੇ ਹਨ। ਇਸ ਦੌਰਾਨ ਉਨ੍ਹਾਂ ਨੇ ਇਲਾਕਾ ਨਿਵਾਸੀਆਂ ਸਾਹਮਣੇ…

ਮਹਿਲ ਕਲਾਂ- ਪੰਜਾਬ ਚੋਣਾਂ ਦੇ ਮੱਦੇਨਜ਼ਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਮਹਿਲ ਕਲਾਂ ਪਹੁੰਚੇ ਹਨ। ਇਸ ਦੌਰਾਨ ਉਨ੍ਹਾਂ ਨੇ ਇਲਾਕਾ ਨਿਵਾਸੀਆਂ ਸਾਹਮਣੇ ਆਪਣੇ ਮੈਨੀਫੈਸਟੋ ਵਿਚ ਕੀਤੇ ਵਾਅਦਿਆਂ ਨੂੰ ਦੁਹਰਿਾਇਆ ਤੇ ਕਿਹਾ ਕਿ ਪੰਜਾਬ ਵਿਚ ਤੁਹਾਡੀ ਆਪਣੀ ਸਰਕਾਰ ਬਣਨ ਵਾਲੀ ਹੈ। 

Also Read: ਅਰਵਿੰਦ ਕੇਜਰੀਵਾਲ ਦਾ ਵੱਡਾ ਬਿਆਨ, ‘ਵਿਰੋਧੀ ਧਿਰ ਸਿਰਫ ਸਾਨੂੰ ਕੱਢ ਰਹੇ ਗਾਲ੍ਹਾਂ’

 

ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਸਾਡੀ ਸਰਕਾਰ ਬਣਦਿਆਂ ਸਾਰ ਹੀ ਬੁਢਾਪਾ ਪੈਨਸ਼ਨ ਨੂੰ 1500 ਤੋਂ ਵਧਾ ਕੇ 3100 ਕੀਤਾ ਜਾਵੇਗਾ। ਸਗਨ ਸਕੀਮ ਨੂੰ 51000 ਤੋਂ ਵਧਾ ਕੇ 75000 ਕਰ ਦਿੱਤਾ ਜਾਵੇਗਾ। ਐੱਸਸੀ ਸਕਾਲਰਸ਼ਿੱਪ ਨੂੰ ਮੁੜ ਤੋਂ ਲਾਗੂ ਕੀਤਾ ਜਾਵੇਗਾ। ਨੀਲੇ ਕਾਰਡ ਬਾਦਲ ਸਰਕਾਰ ਵਲੋਂ ਚਲਾਏ ਗਏ ਸਨ। ਕਾਂਗਰਸ ਸਰਕਾਰ ਨੇ ਇਨ੍ਹਾਂ ਨੂੰ ਬੰਦ ਕਰ ਦਿੱਤਾ। ਸਰਕਾਰ ਬਣਨ ਉੱਤੇ ਪਹਿਲੇ 15 ਦਿਨਾਂ ਵਿਚ ਨੀਲੇ ਕਾਰਡ ਮੁੜ ਤੋਂ ਚਾਲੂ ਕੀਤੇ ਜਾਣਗੇ। ਘਰ ਚਲਾਉਣ ਵਾਲੀਆਂ ਔਰਤਾਂ ਨੂੰ 2 ਹਜ਼ਾਰ ਰੁਪਏ ਮਹੀਨਾ ਦਿੱਤਾ ਜਾਵੇਗਾ। ਇਸ ਤੋਂ ਇਲਾਵਾ 400 ਯੁਨਿਟ ਹਰ ਪਰਿਵਾਰ ਲਈ ਫਰੀ ਹੋਣਗੇ।

Also Read: ‘ਫਿਰ ਬਣਿਆ CM ਤਾਂ ਪਹਿਲੇ ਦਿਨ 1 ਲੱਖ ਨੌਕਰੀਆਂ ‘ਤੇ ਕਰਾਂਗਾ ਦਸਤਖਤ’

ਦੇਖੋ ਹੋਰ ਕੀ ਬੋਲੇ ਸੁਖਬੀਰ ਸਿੰਘ ਬਾਦਲ

 

Leave a Reply

Your email address will not be published. Required fields are marked *