ਬਾਬਾ ਬਕਾਲਾ ‘ਚ CM ਚੰਨੀ ਨੇ ਕਿਹਾ ਕਿ ਪੰਜਾਬ ਦੀ ਸਹੀ ਸਾਂਭ ਪੰਜਾਬੀ ਹੀ ਰੱਖ ਸਕਦੈ ਕੋਈ ਬਾਹਰਲਾ ਨਹੀਂ

ਬਾਬਾ ਬਕਾਲਾ : ਬਾਬਾ ਬਕਾਲਾ ਹਲਕੇ ਤੋਂ ਕਾਂਗਰਸ ਪਾਰਟੀ (Congress Party) ਦੇ ਉਮੀਦਵਾਰ ਸੰਤੋਖ ਸਿੰਘ ਭਲਾਈਪੁਰ (Candidate Santokh Singh Bhalaipur) ਦੇ ਹੱਕ ਵਿਚ ਚੋਣ ਪ੍ਰਚਾਰ…

ਬਾਬਾ ਬਕਾਲਾ : ਬਾਬਾ ਬਕਾਲਾ ਹਲਕੇ ਤੋਂ ਕਾਂਗਰਸ ਪਾਰਟੀ (Congress Party) ਦੇ ਉਮੀਦਵਾਰ ਸੰਤੋਖ ਸਿੰਘ ਭਲਾਈਪੁਰ (Candidate Santokh Singh Bhalaipur) ਦੇ ਹੱਕ ਵਿਚ ਚੋਣ ਪ੍ਰਚਾਰ (Election campaign) ਕਰਨ ਪੁੱਜੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ (Chief Minister Charanjit Singh Channi) ਨੇ ਕਿਹਾ ਕਿ ਭਲਾਈਪੁਰ ਜੀ ਬੜੇ ਹੀ ਨੇਕ ਇਨਸਾਨ ਹਨ ਕਿਉਂਕਿ ਜਦੋਂ ਉਨ੍ਹਾਂ ਨੇ ਇਥੇ ਸਾਈਕਲ ਯਾਤਰਾ ਕੀਤੀ ਸੀ ਤਾਂ ਮੈਂ ਉਦੋਂ ਹੀ ਦੇਖ ਲਿਆ ਸੀ ਕਿ ਇਨ੍ਹਾਂ ਵਿਚ ਲੋਕਾਂ ਦੀ ਸੇਵਾ ਕਰਨ ਦਾ ਕਿੰਨਾ ਜਜ਼ਬਾ ਹੈ। ਇਨ੍ਹਾਂ ਨੂੰ ਮੌਕਾ ਮਿਲਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਮੈਂ ਬੇਨਤੀ ਕਰਦਾ ਹਾਂ ਕਿ ਇਸ ਵਾਰ ਵੀ ਤੁਸੀਂ ਭਲਾਈਪਰ ਨੂੰ ਜਿਤਾਉਣਾ ਹੈ ਕਿਉਂਕਿ ਤੁਸੀਂ ਪਿਛਲੀ ਵਾਰ ਵੀ ਇਨ੍ਹਾਂ ਦੀ ਜਿੱਤ ਦਰਜ ਕਰਵਾਈ ਸੀ। ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਸਾਡੀ ਆਮਦ ਵਿਚ ਤੁਸੀਂ ਬੜੇ ਉਤਸ਼ਾਹ ਨਾਲ ਇਕੱਠੇ ਹੋਏ ਹੋ ਮੈਂ ਤੁਹਾਡਾ ਧੰਨਵਾਦੀ ਹਾਂ ਤੁਹਾਡਾ ਇੰਨੀ ਵੱਡੀ ਗਿਣਤੀ ਵਿਚ ਇਥੇ ਇਕੱਠੇ ਹੋਣ ਲਈ। ਉਨ੍ਹਾਂ ਕਿਹਾ ਕਿ 3-4 ਦਿਨ ਹੋਏ ਹਨ ਜਦੋਂ ਤੋਂ ਪਾਰਟੀ ਨੇ ਮੇਰਾ ਨਾਂ ਤੁਹਾਨੂੰ ਪੁੱਛ ਕੇ ਡਿਕਲੇਅਰ ਕੀਤਾ ਹੈ ਉਦੋਂ ਤੋਂ ਲੋਕ ਰੈਲੀ ਵਿਚ ਇੰਝ ਆ ਰਹੇ ਹਨ ਜਿਵੇਂ ਉਹ ਕੋਈ ਵਿਆਹ ਵਿਚ ਚੱਲੇ ਹੁੰਦੇ ਹਨ। ਉਨ੍ਹਾਂ ਕਿਹਾ ਕਿ ਸਾਰਿਆਂ ਵਿਚ ਬਹੁਤ ਜੋਸ਼ ਹੈ। ਉਨ੍ਹਾਂ ਹੋਰਾਂ ਪਾਰਟੀਆਂ ‘ਤੇ ਵਿਅੰਗ ਕੱਸਦਿਆਂ ਕਿਹਾ ਕਿ ਉਨ੍ਹਾਂ ਦੀਆਂ ਰੈਲੀਆਂ ਵਿਚ ਲੋਕ ਇੰਝ ਜਾਂਦੇ ਹਨ ਜਿਵੇਂ ਲੋਕ ਭੋਗ ‘ਤੇ ਜਾ ਰਹੇ ਹੋਣ। ਉਨ੍ਹਾਂ ਕਿਹਾ ਕਿ ਪੰਜਾਬ ਪੰਜਾਬੀਆਂ ਦਾ ਹੈ ਅਤੇ ਪੰਜਾਬੀ ਹੀ ਇਸ ਦੀ ਸਹੀ ਸਾਂਭ-ਸੰਭਾਲ ਰੱਖ ਸਕਦੇ ਹਨ ਕੋਈ ਬਾਹਰੋਂ ਆਇਆ ਵਿਅਕਤੀ ਨਹੀਂ।

Leave a Reply

Your email address will not be published. Required fields are marked *