ਗੁਰੂ ਹਰਸਹਾਏ : ਸ਼੍ਰੋਮਣੀ ਅਕਾਲੀ ਦਲ (Shiromani Akali Dal) ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ (President Sukhbir Singh Badal) ਵੱਲੋਂ ਅੱਜ ਗੁਰੂਹਰਸਹਾਏ ਤੋਂ ਪਾਰਟੀ ਉਮਦੀਵਾਰ ਨੌਨੀ ਮਾਨ ਦੇ ਹੱਕ ’ਚ ਪ੍ਰਚਾਰ ਕੀਤਾ ਗਿਆ। ਸੁਖਬੀਰ ਬਾਦਲ ਨੇ ਕਾਂਗਰਸ ਪਾਰਟੀ (Congress Party) ਨੂੰ ਲੰਮੇ ਹੱਥੀਂ ਲਿਆ ਇਸ ਦੌਰਾਨ ਉਨ੍ਹਾਂ ਨੇ ਅਰਵਿੰਦ ਕੇਜਰੀਵਾਲ (Arvind Kejriwal) ’ਤੇ ਵਿਅੰਗ ਕੱਸੇ। ਉਨ੍ਹਾਂ ਕਿਹਾ ਕਿ ਗੁਰੂਹਰਸਹਾਏ ਵਿਖੇ ਕੁੜੀਆਂ ਦਾ ਕਾਲਜ ਖੋਲ੍ਹਣ ਦੀ ਮੰਗ ਪੂਰੀ ਕੀਤੀ ਜਾਵੇਗੀ ਜੇਕਰ ਉਨ੍ਹਾਂ ਦੀ ਸਰਕਾਰ ਸੱਤਾ ਵਿਚ ਆਉਂਦੀ ਹੈ। Also Read : ਚੰਡੀਗੜ੍ਹ ਵਿਚ ਸੁਨੀਲ ਜਾਖੜ ਨੇ ਭਾਜਪਾ ‘ਤੇ ਵਿੰਨੇ ਨਿਸ਼ਾਨੇ ਕਿਹਾ-‘ਕਿਸਾਨਾਂ ਦੀ ਕੁਰਬਾਨੀ ਜ਼ਾਇਆ ਨਹੀਂ ਜਾਏਗੀ’
ਉਨ੍ਹਾਂ ਕਿਹਾ ਕਿ ਸਿਰਫ਼ ਸ਼੍ਰੋਮਣੀ ਅਕਾਲੀ ਦਲ ਨੇ ਹੀ ਪੰਜਾਬ ਵਿਚ ਅਥਾਹ ਵਿਕਾਸ ਕੀਤਾ ਹੈ। ਕਾਂਗਰਸ ਸਰਕਾਰ ਸਿਰਫ਼ ਪੈਸਾ ਕਮਾਉਣ ’ਚ ਹੀ ਲੱਗੀ ਹੋਈ ਹੈ। ਉਨ੍ਹਾਂ ਕਿਹਾ ਕਿ ਅੱਜ ਪੰਜਾਬ ਦੇ ਸਕੂਲਾਂ ਅਤੇ ਹਸਪਤਾਲਾਂ ਦੀ ਹਾਲਤ ਬਹੁਤ ਹੀ ਮਾੜੀ ਹੋ ਗਈ ਹੈ। ਉਨ੍ਹਾਂ ਕਿਹਾ ਕਿ ਅਗਲੇ 5 ਸਾਲਾਂ ’ਚ 12 ਹਜ਼ਾਰ ਕਰੋੜ ਲਗਾ ਕੇ ਹਰ 25 ਹਜ਼ਾਰ ਦੀ ਆਬਾਦੀ ਅੰਦਰ 5 ਹਜ਼ਾਰ ਬੱਚਿਆਂ ਲਈ ਇਕ ਸਕੂਲ ਖੋਲ੍ਹਿਆ ਜਾਵੇਗਾ। Also Read : ਏਅਰਟੈੱਲ ਦੀ ਸਰਵਿਸ ਪੂਰੇ ਦੇਸ਼ ‘ਚ ਠੱਪ, ਇੰਟਰਨੈੱਟ ਦਾ ਆਨੰਦ ਨਹੀਂ ਲੈ ਪਾ ਰਹੇ ਯੂਜ਼ਰਸ

ਝੂਠੇ ਪਰਚਿਆਂ ‘ਤੇ ਬੋਲਦਿਆਂ ਉਨ੍ਹਾਂ ਕਿਹਾ ਕਿ ਜਿਹੜੇ ਅਫ਼ਸਰਾਂ ਨੇ ਅਕਾਲੀ ਵਰਕਰਾਂ ’ਤੇ ਝੂਠੇ ਪਰਚੇ ਦਰਜ ਕੀਤੇ ਹਨ, ਉਹ ਜੇਲ੍ਹਾਂ ਵਿਚ ਜਾਣ ਲਈ ਤਿਆਰ ਰਹਿਣ। ਅਰਵਿੰਦ ਕੇਜਰੀਵਾਲ ’ਤੇ ਤੰਜ ਕੱਸਦੇ ਹੋਏ ਸੁਖਬੀਰ ਬਾਦਲ ਨੇ ਕਿਹਾ ਕਿ ਕੇਜਰੀਵਾਲ ਪੰਜਾਬ ਦੀ ਜਨਤਾ ਕੋਲੋਂ ਇਕ ਮੌਕਾ ਮੰਗ ਰਹੇ ਹਨ ਪਰ ਕੀ ਕੇਜਰੀਵਾਲ ਪਿਛਲੇ 5 ਸਾਲਾਂ ’ਚ ਪੰਜਾਬ ਆਏ ਹਨ। ਜੇ ਕੇਜਰੀਵਾਲ ਨੂੰ ਇਕ ਮੌਕਾ ਦੇ ਦਿੱਤਾ ਤਾਂ ਉਹ ਪੰਜਾਬ ਦਾ ਪਾਣੀ ਵੀ ਲੈ ਜਾਵੇਗਾ।



