ਅੰਮ੍ਰਿਤਸਰ : ਸ਼੍ਰੋਮਣੀ ਅਕਾਲੀ ਦਲ-ਬਸਪਾ (Shiromani Akali Dal-BSP) ਦੇ ਅੰਮ੍ਰਿਤਸਰ ਈਸਟ (Amritsar East) ਤੋਂ ਉਮੀਦਵਾਰ ਬਿਕਰਮ ਮਜੀਠੀਆ (Bikram Majithia) ਨੇ ਨਵਜੋਤ ਸਿੰਘ ਸਿੱਧੂ (Navjot Singh Sidhu) ‘ਤੇ ਨਿਸ਼ਾਨਾ ਵਿੰਨ੍ਹਿਆ ਹੈ। ਉਨ੍ਹਾਂ ਕਿਹਾ ਕਿ ਨਵਜੋਤ ਸਿੰਘ ਸਿੱਧੂ (Navjot Singh Sidhu) ਦੀ ਭਾਸ਼ਾ ਨੂੰ ਹੀ ਦੇਖ ਲਓ। ਉਨ੍ਹਾਂ ਕਿਹਾ ਕਿ ਨਵਜੋਤ ਸਿੱਧੂ ਫਰਸਟ੍ਰੇਟ (Navjot Sidhu Frustration) ਹੋ ਗਿਆ ਹੈ। ਉਸ ਨੂੰ ਹਾਰ ਸਾਹਮਣੇ ਨਜ਼ਰ ਆ ਰਹੀ ਹੈ। Also Read : ਪੰਜਾਬ ‘ਚ ਕਿਸਾਨਾਂ ਦਾ ਮੈਨੀਫੈਸਟੋ, ਨੈਸ਼ਨਲ ਹਾਈਵੇ ਟੋਲ ਫ੍ਰੀ ਤੇ ਹਰ ਫਸਲ ‘ਤੇ ਮਿਲੇਗੀ MSP

ਅਕਾਲੀ ਦਲ ਨੇ ਇਸ ਵਾਰ ਮਜੀਠੀਆ ਨੂੰ ਅੰਮ੍ਰਿਤਸਰ ਈਸਟ ਵਿਧਾਨ ਸਭਾ ਸੀਟ ਤੋਂ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਸਾਹਮਣੇ ਉਤਾਰਇਆ ਹੈ। ਇਸ ਸੀਟ ‘ਤੇ ਜਿੱਤ ਨੂੰ ਲੈ ਕੇ ਹੁਣ ਦੋਹਾਂ ਦੀ ਇੱਜਤ ਦਾਅ ‘ਤੇ ਲੱਗੀ ਹੈ। ਮਜੀਠੀਆ ਕਹਿੰਦੇ ਹਨ ਕਿ ਸਿੱਧੂ ਜੋੜਾ 18 ਸਾਲ ਤੋਂ ਅੰਮ੍ਰਿਤਸਰ ਈਸਟ ਦੀ ਅਗਵਾਈ ਕਰ ਰਿਹਾ ਹੈ। ਸਿੱਧੂ ਖੁਦ ਸੰਸਦ ਮੈਂਬਰ ਰਹੇ, ਹੁਣ ਉਹ ਪੰਜਾਬ ਕਾਂਗਰਸ ਦੇ ਪ੍ਰਧਾਨ ਹਨ। ਉਨ੍ਹਾਂ ਦੀ ਪਤਨੀ ਡਾ. ਨਵਜੋਤ ਕੌਰ ਸਿੱਧੂ ਇਸ ਸੀਟ ਤੋਂ ਜਿੱਤ ਕੇ ਚੀਫ ਪਾਰਲੀਮੈਂਟਰੀ ਸੈਕ੍ਰੇਟਰੀ ਬਣੀ। Also Read : ਨਵਾਂਸ਼ਹਿਰ ‘ਚ ਸ਼੍ਰੋਮਣੀ ਅਕਾਲੀ ਦਲ-ਬਸਪਾ ਦਾ ਸ਼ਕਤੀ ਪ੍ਰਦਰਸ਼ਨ
ਅਕਾਲੀ ਦਲ ਹੋਵੇ, ਬੀ.ਜੇ.ਪੀ. ਹੋਵੇ ਜਾਂ ਕਾਂਗਰਸ, ਸਿੱਧੂ ਸਭ ਦੇ ਨਾਲ ਰਹਿਣ ਪਰ ਨਾ ਤਾਂ ਅੰਮ੍ਰਿਤਸਰ ਈਸਟ ਹਲਕੇ ਦਾ ਵਿਕਾਸ ਹੋਇਆ ਅਤੇ ਨਾ ਇਥੇ ਕਿਸੇ ਨੂੰ ਨੌਕਰੀ ਮਿਲੀ। ਸਿੱਧੂ ਲਈ ਲੋਕ ਆਪਣੇ ਦਰਵਾਜ਼ੇ ਤੱਕ ਬੰਦ ਕਰ ਰਹੇ ਹਨ। ਬੱਸ ਧੱਕੇ ਦੇਣੇ ਬਾਕੀ ਹਨ। ਮਜੀਠੀਆ ਦਾ ਕਹਿਣਾ ਹੈ ਕਿ ਉਹ ਅੰਮ੍ਰਿਤਸਰ ਈਸਟ ਖੇਤਰ ਦਾ ਵਿਕਾਸ ਕਰਨ ਇਥੇ ਆਏ ਹਨ।

