ਨਵਾਂਸ਼ਹਿਰ ਰੈਲੀ ‘ਚ ਗਰਜੇ ਸੁਖਬੀਰ ਬਾਦਲ, ਬਸਪਾ ਸੁਪਰੀਮੋ ਲਈ ਆਖੀ ਵੱਡੀ ਗੱਲ

ਨਵਾਂਸ਼ਹਿਰ- ਪੰਜਾਬ ਵਿਚ ਚੋਣਾਂ ਦੇ ਨੇੜੇ ਆਉਣ ਉੱਤੇ ਸਿਆਸੀ ਪਾਰਟੀਆਂ ਵਲੋਂ ਜ਼ੋਰਾਂ ਉੱਤੇ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ। ਇਸ ਦੌਰਾਨ ਬਸਪਾ ਸੁਪਰੀਮੋ ਵੀ ਪੰਜਾਬ…

ਨਵਾਂਸ਼ਹਿਰ- ਪੰਜਾਬ ਵਿਚ ਚੋਣਾਂ ਦੇ ਨੇੜੇ ਆਉਣ ਉੱਤੇ ਸਿਆਸੀ ਪਾਰਟੀਆਂ ਵਲੋਂ ਜ਼ੋਰਾਂ ਉੱਤੇ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ। ਇਸ ਦੌਰਾਨ ਬਸਪਾ ਸੁਪਰੀਮੋ ਵੀ ਪੰਜਾਬ ਵਿਚ ਸ਼੍ਰੋਮਣੀ ਅਕਾਲੀ ਦਲ ਨੂੰ ਬਲ ਦੇਣ ਲਈ ਪਹੁੰਚੇ ਹੋਏ ਹਨ। ਇਸ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਵੀ ਉਨ੍ਹਾਂ ਦਾ ਤੇ ਬਸਪਾ-ਅਕਾਲੀ ਵਰਕਰਾਂ ਦੀ ਭਾਰੀ ਇਕੱਠ ਕਰਨ ਲਈ ਧੰਨਵਾਦ ਕੀਤਾ। 

Also Read: ਕਾਂਗਰਸੀ ਉਮੀਦਵਾਰ ਉੱਤੇ ਹਮਲੇ ਦੇ ਦੋਸ਼ ‘ਚ ਸਿਮਰਜੀਤ ਸਿੰਘ ਬੈਂਸ ਗ੍ਰਿਫਤਾਰ

ਇਸ ਦੌਰਾਨ ਲੋਕਾਂ ਦਾ ਸੰਬੋਧਨ ਕਰਦਿਆਂ ਸੁਖਬੀਰ ਸਿੰਘ ਬਾਦਲ ਨੇ ਦੁਆਬੇ ਦੇ ਕੋਨੇ-ਕੋਨੇ ਤੋਂ ਆਏ ਬਹਾਦਰ ਵਰਕਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਤੇ ਬਸਪਾ ਦਾ ਗਠਜੋੜ ਇਤਿਹਾਸਕ ਹੈ। ਪਹਿਲਾਂ 1996 ਵਿਚ ਇਹ ਗਠਜੋੜ ਹੋਇਆ ਸੀ। ਇਸ ਦੌਰਾਨ ਇਸ ਗਠਜੋੜ ਤੂਫਾਨ ਬਣ ਕੇ ਆਇਆ ਤੇ ਕਾਂਗਰਸ ਨੂੰ ਆਪਣੇ ਹੀ ਉਡਾ ਕੇ ਲੈ ਗਿਆ। ਇਸ ਦੌਰਾਨ ਬਸਪਾ ਸੁਪਰੀਮੋ ਬਾਰੇ ਬੋਲਦਿਆਂ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਯੂਪੀ ਵਿਚ ਭੈਣ ਮਾਇਆਵਤੀ ਚਾਰ ਵਾਰ ਮੁੱਖ ਮੰਤਰੀ ਰਹੀ। ਉਨ੍ਹਾਂ ਹਮੇਸ਼ਾ ਹੀ ਗਰੀਬ ਲੋਕਾਂ ਦੀ ਆਵਾਜ਼ ਚੁੱਕੀ। ਮੁੱਖ ਮੰਤਰੀ ਬਣਨ ਤੋਂ ਬਾਅਦ ਉਨ੍ਹਾਂ ਉੱਤਰ ਪ੍ਰਦੇਸ਼ ਵਿਚ ਗੁੰਡਾਗਰਦੀ ਖਤਮ ਕਰ ਦਿੱਤੀ। ਉਨ੍ਹਾਂ ਦੇ ਰਾਜ ਵਿਚ ਔਰਤਾਂ ਸੁਰੱਖਿਅਤ ਸਨ। 

Also Read: AAP ਦੇ ਰਾਘਵ ਚੱਢਾ ਦਾ ਚਰਨਜੀਤ ਚੰਨੀ ‘ਤੇ ਵੱਡਾ ਹਮਲਾ, ਭਤੀਜੇ ਦੇ ਕਬੂਲਨਾਮੇ ਉੱਤੇ ਆਖੀ ਇਹ ਗੱਲ

ਦੇਖੋ ਹੋਰ ਕੀ ਬੋਲੇ ਸੁਖਬੀਰ ਸਿੰਘ ਬਾਦਲ

Leave a Reply

Your email address will not be published. Required fields are marked *