ਨਾਭਾ : ਪੰਜਾਬ ਵਿੱਚ ਬਿਜਲੀ ਬੋਰਡ ਦੀਆਂ ਨਲਾਇਕੀਆਂ ਦੇ ਕਾਰਨ ਕੀਮਤੀ ਜਾਨਾਂ ਜਾਣਾ ਹਮੇਸ਼ਾਂ ਹੀ ਅਖ਼ਬਾਰਾਂ ਵਿੱਚ ਸੁਰਖੀਆਂ ਬਣਦੀਆਂ ਹਨ। ਹੁਣ ਤਾਜ਼ਾ ਨਲਾਇਕੀ ਦੀ ਘਟਨਾ ਵਿੱਚ ਦੇ ਸਕੇ ਭਰਾਵਾਂ ਦੀ ਮੌਤ ਨੇ ਵਸਦਾ ਪਰਿਵਾਰ ਹੀ ਉਜਾੜ ਦਿੱਤਾ ਹੈ। ਨਾਭਾ ਬਲਾਕ ਦੇ ਪਿੰਡ ਲੁਬਾਣਾ ਵਿਖੇ, ਜਿਥੇ ਖੇਤਾਂ ਵਿਚ ਦੀ ਬਿਜਲੀ ਦੀ ਤਾਰ ਧਰਤੀ ‘ਤੇ ਗਿਰੀ ਪਈ ਸੀ ਅਤੇ ਜਦੋਂ ਦੋ ਸਕੇ ਭਰਾ ਖੇਤਾਂ ਵਿੱਚ ਰੇਹ ਪਾ ਰਹੇ ਸਨ, ਤਾਂ ਖੇਤਾਂ ਵਿਚ ਪਈ ਤਾਰ ਵਿਚ ਕਰੰਟ ਆ ਗਿਆ ਅਤੇ ਇੱਕ ਭਰਾ ਨੂੰ ਕਰੰਟ ਨੇ ਪੂਰੀ ਤਰ੍ਹਾਂ ਆਪਣੀ ਜਕੜ ਵਿੱਚ ਲੈ ਲਿਆ, ਜਦੋਂ ਦੂਸਰੇ ਭਰਾ ਨੇ ਆਪਣੇ ਭਰਾ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਤਾਂ ਉਹ ਵੀ ਕਰੰਟ ਦੇ ਲਪੇਟ ਵਿੱਚ ਆ ਗਿਆ ਅਤੇ ਦੋਵੇਂ ਭਰਾਵਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ।
Also Read: ਆਪਸ ‘ਚ ਭਿੜੇ ਲੋਕ ਇੰਸਾਫ ਪਾਰਟੀ ਤੇ ਕਾਂਗਰਸ ਦੇ ਵਰਕਰ, ਬੈਂਸ ‘ਤੇ FIR ਦਰਜ
ਇਸ ਘਟਨਾ ਤੋਂ ਬਾਅਦ ਪੂਰੇ ਪਿੰਡ ਵਿੱਚ ਸਹਿਮ ਦਾ ਮਾਹੌਲ ਪਸਰ ਗਿਆ। ਪਿੰਡ ਵਾਸੀਆਂ ਨੇ ਕਿਹਾ ਕਿ ਹਰਵੀਰ ਸਿੰਘ ਤੇ ਜਸਬੀਰ ਸਿੰਘ ਦੀ ਮੌਤ ਦੇ ਸਿੱਧੇ ਜ਼ਿੰਮੇਵਾਰ ਬਿਜਲੀ ਬੋਰਡ ਦੇ ਅਧਿਕਾਰੀ ਹਨ, ਜਿਨ੍ਹਾਂ ਨੇ ਇਸ ਟੁੱਟੀ ਹੋਈ ਤਾਰ ਨੂੰ ਠੀਕ ਕਰਨ ਦੀ ਕੋਸ਼ਿਸ਼ ਨਹੀਂ ਕੀਤੀ, ਜਿਸ ਕਾਰਨ ਇਹ ਭਿਆਨਕ ਹਾਦਸਾ ਵਾਪਰ ਗਿਆ।
Also Read: ਬਸਪਾ ਸੁਪਰੀਮੋ ਮਾਇਆਵਤੀ ਦਾ ਪੰਜਾਬ ਦੌਰਾ ਅੱਜ, ਨਵਾਂ ਸ਼ਹਿਰ ‘ਚ ਹੋਵੇਗੀ ਵੱਡੀ ਰੈਲੀ
ਦੋਵੇਂ ਭਰਾ ਇੱਕੋ ਘਰ ਵਿਆਹੇ ਹੋਏ ਸਨ
ਨਾਭਾ ਬਲਾਕ ਦੇ ਪਿੰਡ ਲੁਬਾਣਾ ਵਿਖੇ ਇਕੋ ਘਰ ਦੇ ਦੋ ਚਿਰਾਗ਼ ਬੁਝਣ ਨਾਲ ਘਰ ਵਿੱਚ ਹਨੇਰਾ ਹੀ ਪਸਰ ਗਿਆ, ਕਿਉਂਕਿ ਇਹ ਦੋਵੇਂ ਸਕੇ ਭਰਾ ਆਪਣੇ ਖੇਤ ਵਿੱਚ ਰੇਹ ਪਾ ਰਹੇ ਸੀ ਤਾਂ ਉਥੇ ਖੇਤਾਂ ਵਿਚ ਗਿਰੀ ਬਿਜਲੀ ਦੀ ਤਾਰ ਜਿਸ ਵਿੱਚ ਕਰੰਟ ਸੀ। ਉਸ ਉੱਪਰ ਇੱਕ ਭਰਾ ਦਾ ਪੈਰ ਰੱਖਿਆ ਗਿਆ ਅਤੇ ਉਹ ਉਸ ਨਾਲ ਹੀ ਚਿਪਕ ਗਿਆ ਅਤੇ ਜਦੋਂ ਦੂਜੇ ਭਰਾ ਨੇ ਉਸ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਤਾਂ ਉਸ ਨੂੰ ਬਿਜਲੀ ਦੇ ਕਰੰਟ ਨੇ ਆਪਣੀ ਚਪੇਟ ਵਿਚ ਲੈ ਲਿਆ ਅਤੇ ਦੋਨਾਂ ਦੀ ਉੱਥੇ ਮੌਕੇ ਤੇ ਹੀ ਮੌਤ ਹੋ ਗਈ। ਦੋਵੇਂ ਭਰਾ ਇੱਕੋ ਘਰ ਵਿੱਚ ਵਿਆਹੇ ਹੋਏ ਸਨ ਅਤੇ ਜਿਸ ਨਾਲ ਜਿੱਥੇ ਉਨ੍ਹਾਂ ਦੇ ਪਤਨੀਆਂ ਵਿਧਵਾ ਹੋ ਗਈਆਂ ਤੇ ਬੱਚੇ ਵੀ ਅਨਾਥ ਹੋ ਗਏ ਅਤੇ ਉਸ ਦੇ ਨਾਲ ਮਾਂ-ਬਾਪ ਵੀ ਹੁਣ ਕਿਸ ਦੇ ਸਹਾਰੇ ਆਪਣੀ ਜ਼ਿੰਦਗੀ ਬਤੀਤ ਕਰਨਗੇ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੋ ਗਿਆ ਹੈ।



