ਲੁਧਿਆਣਾ: ਲੋਕ ਇੰਸਾਫ਼ ਪਾਰਟੀ ਦੇ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਅਤੇ ਕਾਂਗਰਸੀ ਉਮੀਦਵਾਰ ਕਮਲਜੀਤ ਸਿੰਘ ਕੜਵਲ ਦੇ ਸਮਰਥਕਾਂ ਵਿਚਾਲੇ ਇੱਕ ਵਾਰ ਫਿਰ ਝੜਪ ਹੋ ਗਈ ਹੈ। ਜਾਣਕਾਰੀ ਮੁਤਾਬਕ ਸੋਮਵਾਰ ਸ਼ਾਮ ਨੂੰ ਦੋਹਾਂ ਦੇ ਸਮਰਥਕਾਂ ‘ਚ ਇੱਟ-ਪੱਥਰ ਚੱਲੇ, ਇੰਨਾ ਹੀ ਨਹੀਂ ਦੋਹਾਂ ‘ਚ ਗੋਲੀਬਾਰੀ ਵੀ ਹੋਈ। ਇਸ ਦੇ ਨਾਲ ਹੀ ਕਿਹਾ ਜਾ ਰਿਹਾ ਹੈ ਕਿ ਬੈਂਸ ਸਮਰਥਕਾਂ ਨੇ ਕਮਲਜੀਤ ਸਿੰਘ ਕੜਵਲ ਅਤੇ ਉਨ੍ਹਾਂ ਦੇ ਸਾਥੀਆਂ ‘ਤੇ ਫਾਇਰਿੰਗ ਵੀ ਕੀਤੀ। ਜਿਸ ਤੋਂ ਬਾਅਦ ਪੁਲਿਸ ਨੇ ਸਿਮਰਜੀਤ ਸਿੰਘ ਬੈਂਸ ਅਤੇ ਉਸਦੇ ਸਾਥੀਆਂ ਖਿਲਾਫ 307 ਸਣੇ ਹੋਰ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ। ਜਿਸ ਤੋਂ ਬਾਅਦ ਉਹ ਫਰਾਰ ਹੈ। ਤੁਹਾਨੂੰ ਦੱਸ ਦੇਈਏ ਕਿ ਇਸ ਤੋਂ ਪਹਿਲਾਂ ਵੀ ਦੋਵਾਂ ਵਿਚਾਲੇ ਕਈ ਵਾਰ ਝੜਪਾਂ ਹੋ ਚੁੱਕੀਆਂ ਹਨ।
Also Read: ਬਸਪਾ ਸੁਪਰੀਮੋ ਮਾਇਆਵਤੀ ਦਾ ਪੰਜਾਬ ਦੌਰਾ ਅੱਜ, ਨਵਾਂ ਸ਼ਹਿਰ ‘ਚ ਹੋਵੇਗੀ ਵੱਡੀ ਰੈਲੀ
An alleged clash broke out b/w supporters of Congress’ Kamaljit Singh Karwal & Lok Insaaf Party’s Simarjit Bains, last night
Karwal alleged that Bains attacked, fired (at his convoy). Action to be taken in the matter: Ravicharan Singh, Jt CP Rural, Ludhiana #PunjabPolls (07.02) pic.twitter.com/Nt8vztzRuK
— ANI (@ANI) February 8, 2022
ਕਾਂਗਰਸੀ ਉਮੀਦਵਾਰ ਕਮਲਜੀਤ ਸਿੰਘ ਕੜਵਲ ਅਨੁਸਾਰ ਉਹ ਆਪਣੇ ਸਮਰਥਕਾਂ ਨਾਲ ਚੋਣ ਪ੍ਰਚਾਰ ਮੀਟਿੰਗ ਵਿੱਚ ਜਾਣ ਲਈ ਦਫ਼ਤਰ ਨੇੜੇ ਖੜ੍ਹੇ ਸਨ ਤਾਂ ਸਿਮਰਜੀਤ ਸਿੰਘ ਬੈਂਸ, ਉਨ੍ਹਾਂ ਦਾ ਪੁੱਤਰ ਤੇ ਹੋਰ ਸਮਰਥਕ ਉਥੇ ਪਹੁੰਚ ਗਏ ਅਤੇ ਉਨ੍ਹਾਂ ਨਾਲ ਹੱਥੋਪਾਈ ਸ਼ੁਰੂ ਕਰ ਦਿੱਤੀ। ਜਿਸ ਤੋਂ ਬਾਅਦ ਉਨ੍ਹਾਂ ਨੇ ਇੱਟਾਂ-ਪੱਥਰ ਮਾਰਨੇ ਸ਼ੁਰੂ ਕਰ ਦਿੱਤੇ ਅਤੇ ਕਾਰਾਂ ਦੀ ਭੰਨ-ਤੋੜ ਕਰਨੀ ਸ਼ੁਰੂ ਕਰ ਦਿੱਤੀ।
Also Read: ਦੇਸ਼ ‘ਚ ਘਟੀ ਕੋਰੋਨਾ ਦੀ ਰਫਤਾਰ ਪਰ 1188 ਲੋਕਾਂ ਗੁਆਈ ਜਾਨ



