ਹਰਚਰਨ ਸਿੰਘ ਬੈਂਸ ਨੇ ਭਗਵੰਤ ਮਾਨ ਨੂੰ ਦਿੱਤਾ ਠੋਕਵਾਂ ਜਵਾਬ, ਕਰ ‘ਤਾ ਵੱਡਾ ਚੈਲੇਂਜ

ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ (Shiromani Akali Dal) ਦੇ ਸੀਨੀਅਰ ਵਰਕਰ ਹਰਚਰਨ ਬੈਂਸ (Senior Worker Harcharan Bains) ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆਪ ਦੇ ਸੀ.ਐੱਮ.…

ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ (Shiromani Akali Dal) ਦੇ ਸੀਨੀਅਰ ਵਰਕਰ ਹਰਚਰਨ ਬੈਂਸ (Senior Worker Harcharan Bains) ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆਪ ਦੇ ਸੀ.ਐੱਮ. ਉਮੀਦਵਾਰ ਭਗਵੰਤ ਮਾਨ (CM Candidate Bhagwant Mann) ਨੂੰ ਵੱਡਾ ਚੈਲੇਂਜ (Big Challenge) ਕਰ ਦਿੱਤਾ। ਉਨ੍ਹਾਂ ਕਿਹਾ ਕਿ ਭਗਵੰਤ ਮਾਨ ਨੇ ਕਿਹਾ ਕਿ ਬਿਕਰਮ ਮਜੀਠੀਆ ਅਤੇ ਨਵਜੋਤ ਸਿੱਧੂ ਨੂੰ ਪੰਜਾਬੀਆਂ ਨੇ ਹਰਾ ਦੇਣਾ ਹੈ, ਇਸ ‘ਤੇ ਬੈਂਸ ਨੇ ਕਿਹਾ ਕਿ ਜੇ ਤੁਹਾਡੇ ਵਿਚ ਹਿੰਮਤ ਹੈ ਤਾਂ ਤੁਸੀਂ ਇਨ੍ਹਾਂ ਖਿਲਾਫ ਚੋਣ ਲੜ ਲਓ। ਉਨ੍ਹਾਂ ਕਿਹਾ ਕਿ ਹੁਣ ਮੌਕਾ ਹੈ ਉਹ ਮਜੀਠੀਆ ਤੋਂ ਲੜ ਕੇ ਵੇਖ ਲੈਣ। ਉਨ੍ਹਾਂ ਕਿਹਾ ਕਿ ਜੇ ਭਗਵੰਤ ਮਾਨ ਤੇ ਕੇਜਰੀਵਾਲ ਵਿਚ ਹਿੰਮਤ ਹੈ ਤਾਂ ਉਹ ਮਜੀਠੀਆ ਹਲਕੇ ਤੋਂ ਚੋਣ ਲੜ ਲੈਣ। ਦੌੜਦੇ ਕਿਉਂ ਹੋ। ਉਨ੍ਹਾਂ ਕਿਹਾ ਕਿ ਜੇ ਕੇਜਰੀਵਾਲ ਵੀ ਚੋਣ ਲੜਗੇ ਤਾਂ ਮੈਂ ਪਾਰਟੀ ਨੂੰ ਬੇਨਤੀ ਕਰਾਂਗਾ ਕਿ ਮੈਨੂੰ ਉਨ੍ਹਾਂ ਖਿਲਾਫ ਚੋਣ ਲੜਣ ਦਾ ਮੌਕਾ ਦਿੱਤਾ ਜਾਵੇ। ਹਰਚਰਨ ਸਿੰਘ ਬੈਂਸ ਨੇ ਕਿਹਾ ਕਿ ਮੈਂ ਕਦੇ ਚੋਣ ਨਹੀਂ ਲੜੀ ਅਤੇ ਨਾ ਹੀ ਕਦੇ ਪੰਚਾਇਤ ਦੀ ਚੋਣ ਲੜੀ ਹੈ ਪਰ ਜੇ ਕੇਜਰੀਵਾਲ ਪੰਜਾਬ ਵਿਚ ਕਿਸੇ ਵੀ ਹਲਕੇ ਤੋਂ ਚੋਣ ਲੜੇਗਾ ਤਾਂ ਉਸ ਖਿਲਾਫ ਮੈਨੂੰ ਚੋਣ ਲੜਣ ਦਾ ਮੌਕਾ ਦਿੱਤਾ ਜਾਵੇ।

Leave a Reply

Your email address will not be published. Required fields are marked *