ਚੰਡੀਗੜ੍ਹ: ਪੰਜਾਬ ਕਾਂਗਰਸ ਕੈਂਡੀਡੇਟ (Punjab Congress Candidate) ਦੀ ਦੂਜੀ ਲਿਸਟ (2nd List) ਤੋਂ ਬਾਅਦ ਬਵਾਲ ਹੋ ਗਿਆ ਹੈ। ਸੁਨਾਮ (Sunam) ਤੋਂ ਟਿਕਟ ਕੱਟੇ ਜਾਣ ‘ਤੇ ਦਮਨ ਥਿੰਦ ਬਾਜਵਾ (Daman Thind Bajwa) ਨੇ ਤਿੱਖੇ ਤੇਵਰ ਦਿਖਾਏ ਹਨ। ਉਨ੍ਹਾਂ ਨੇ ਕਿਹਾ ਕਿ ਮੇਰੇ ਤੋਂ ਸੁਨਾਮ ਕੋਈ ਨਹੀਂ ਖੋਹ ਸਕਦਾ। ਸਾਹਨੇਵਾਲ ਤੋਂ ਸਤਵਿੰਦਰ ਬਿੱਟੀ ਅਤੇ ਸਮਰਾਲਾ ਤੋਂ ਮੌਜੂਦਾ ਵਿਧਾਇਕ ਅਮਰੀਕ ਢਿੱਲੋਂ ਨੇ ਟਿਕਟ ਕੱਟਣ ਦੇ ਬਾਵਜੂਦ ਚੋਣ ਲੜਣ ਦਾ ਐਲਾਨ ਕਰ ਦਿੱਤਾ ਹੈ। ਉਥੇ ਫਿਰੋਜ਼ਪੁਰ ਦੇਹਾਤੀ ਤੋਂ ਮੌਜੂਦਾ ਵਿਧਾਇਕ ਸਤਿਕਾਰ ਕੌਰ ਨੇ ਹਮਾਇਤੀਆਂ ਦੀ ਮੀਟਿੰਗ ਬੁਲਾ ਲਈ ਹੈ।
ਦਮਨ ਬਾਜਵਾ ਨੇ ਕਿਹਾ ਕਿ ਸੁਨਾਮ ਤੋਂ ਜਸਵਿੰਦਰ ਧੀਮਾਨ ਨੂੰ ਟਿਕਟ ਦਿੱਤੀ ਗਈ ਹੈ। ਰਾਜਨੀਤੀ ਵਿਚ ਉਤਾਰ-ਚੜਾਅ ਆਉਂਦੇ ਰਹਿੰਦੇ ਹਨ। ਵਾਹਿਗੁਰੂ ਨਾ ਮਾਰੇ ਨਹੀਂ ਤਾਂ ਕਿਸੇ ਦੇ ਮਰਨ ਨਾਲ ਕੋਈ ਨਹੀਂ ਮਰਦਾ। ਕਾਂਗਰਸ ਨੇ ਭਾਵੇਂ ਹੀ ਟਿਕਟ ਖੋਹ ਲਈ ਹੋਵੇ। ਪਰ ਮੇਰੇ ਕੋਲੋਂ ਸੁਨਾਮ ਕੋਈ ਨਹੀਂ ਖੋਹ ਸਕਦਾ। ਟਿਕਟ ਨੇਤਾ ਨੂੰ ਨਹੀਂ ਬਣਾਉਂਦੀ ਸਗੋਂ ਉਨ੍ਹਾਂ ਦੇ ਸਮਰਥਕ ਬਣਾਉਂਦੇ ਹਨ। ਜਦੋਂ ਤੱਕ ਸਮਰਥਕ ਨਾਲ ਹਨ, ਮੈਨੂੰ ਕਿਸੇ ਚੀਜ਼ ਦੀ ਕੋਈ ਫਿਕਰ ਨਹੀਂ ਹੈ।
