ਲੌਂਗੋਵਾਲ ‘ਚ ਭਿਆਨਕ ਸੜਕ ਹਾਦਸਾ, 3 ਨੌਜਵਾਨਾਂ ਦੀ ਮੌਤ

ਲੌਂਗੋਵਾਲ : ਅੱਜ ਸਵੇਰੇ ਉਸ ਸਮੇਂ ਕਸਬੇ ਵਿੱਚ ਸੋਗ ਦੀ ਲਹਿਰ ਦੌੜ ਗਈ ਜਦੋਂ ਸੰਗਰੂਰ (Sangrur) ਰੋਡ ’ਤੇ ਪਿੰਡ ਕਿਲ੍ਹਾ ਭੜੀਆ ਨੇੜੇ ਵਾਪਰੇ ਇੱਕ ਸੜਕ…

ਲੌਂਗੋਵਾਲ : ਅੱਜ ਸਵੇਰੇ ਉਸ ਸਮੇਂ ਕਸਬੇ ਵਿੱਚ ਸੋਗ ਦੀ ਲਹਿਰ ਦੌੜ ਗਈ ਜਦੋਂ ਸੰਗਰੂਰ (Sangrur) ਰੋਡ ’ਤੇ ਪਿੰਡ ਕਿਲ੍ਹਾ ਭੜੀਆ ਨੇੜੇ ਵਾਪਰੇ ਇੱਕ ਸੜਕ ਹਾਦਸੇ ਵਿੱਚ ਲੌਂਗੋਵਾਲ ਦੇ 3 ਨੌਜਵਾਨਾਂ ਦੀ ਮੌਤ ਹੋ ਜਾਣ ਦਾ ਦੁਖਦ ਸਮਾਚਾਰ ਪ੍ਰਾਪਤ ਹੋਇਆ।

Also Read : ਕੈਨੇਡਾ-ਅਮਰੀਕਾ ਸਰਹੱਦ ‘ਤੇ -35 ਡਿਗਰੀ ਤਾਪਮਾਨ ‘ਤੇ ਨਵਜੰਮੇ ਬੱਚੇ ਸਮੇਤ 4 ਭਾਰਤੀਆਂ ਦੀ ਮੌਤ

ਇਸ ਸੜਕ ਹਾਦਸੇ ਵਿੱਚ ਸੁਖਵਿੰਦਰ ਸਿੰਘ (Sukhwinder Singh) ਪੁੱਤਰ ਗੁਰਤੇਜ ਸਿੰਘ (Gurtej Singh) ਵਾਸੀ ਲੌਂਗੋਵਾਲ ਦੀ ਦੁੱਲਟ ਪੱਤੀ, ਮੰਗਲ ਸਿੰਘ ਪੁੱਤਰ ਗੁਰਜੰਟ ਸਿੰਘ ਅਤੇ ਬੇਅੰਤ ਸਿੰਘ ਪੁੱਤਰ ਗੁਰਜੀਤ ਸਿੰਘ ਵਾਸੀ ਝਾੜੋਂ ਪੱਤੀ ਆਪਣੀ ਕਾਰ ਵਿੱਚ ਜਾ ਰਹੇ ਸਨ ਕਿ ਉਨ੍ਹਾਂ ਦੀ ਕਾਰ ਬੇਕਾਬੂ ਹੋ ਕੇ ਦਰਖਤ ਨਾਲ ਜਾ ਟਕਰਾਈ।

ਟੱਕਰ ਇੰਨੀ ਭਿਆਨਕ ਸੀ ਕਿ ਕਾਰ ਚਕਨਾਚੂਰ ਹੋ ਗਈ ਅਤੇ ਤਿੰਨੋਂ ਨੌਜਵਾਨਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਨੌਜਵਾਨਾਂ ਦੀਆਂ ਲਾਸ਼ਾਂ ਦਾ ਮੈਡੀਕਲ ਕਰਵਾਉਣ ਲਈ ਸਿਵਲ ਹਸਪਤਾਲ ਸੰਗਰੂਰ ਵਿਖੇ ਲਿਆਂਦਾ ਗਿਆ ਹੈ। ਘਟਨਾ ਤੋਂ ਬਾਅਦ ਸ਼ਹਿਰ ‘ਚ ਸੋਗ ਦੀ ਲਹਿਰ ਫੈਲ ਗਈ।

Leave a Reply

Your email address will not be published. Required fields are marked *