ਪਿਛਲੇ 24 ਘੰਟਿਆਂ ਵਿਚ ਪੰਜਾਬ ਵਿਚ ਆਏ 6,083 ਮਾਮਲੇ ਆਏ ਸਾਹਮਣੇ 

ਚੰਡੀਗੜ੍ਹ : ਵਿਧਾਨ ਸਭਾ ਚੋਣਾਂ (Vidhan Sabha Election) ਤੋਂ ਪਹਿਲਾਂ ਪੰਜਾਬ ਵਿਚ ਕੋਰੋਨਾ (Corona In punjab) ਫੈਲ ਗਿਆ ਹੈ। ਇਸ ਦਾ ਅੰਦਾਜ਼ਾ ਇਸੇ ਗੱਲ ਤੋਂ…

ਚੰਡੀਗੜ੍ਹ : ਵਿਧਾਨ ਸਭਾ ਚੋਣਾਂ (Vidhan Sabha Election) ਤੋਂ ਪਹਿਲਾਂ ਪੰਜਾਬ ਵਿਚ ਕੋਰੋਨਾ (Corona In punjab) ਫੈਲ ਗਿਆ ਹੈ। ਇਸ ਦਾ ਅੰਦਾਜ਼ਾ ਇਸੇ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਦੋ ਹਫਤੇ ਵਿਚ ਕੋਰੋਨਾ ਕੇਸ (Corona Cases) 300 ਤੋਂ ਵੱਧ ਕੇ ਰੋਜ਼ਾਨਾ 6 ਹਜ਼ਾਰ ਹੋ ਗਏ। ਉਥੇ ਹੀ ਹੁਣ ਮੌਤਾਂ ਦਾ ਅੰਕੜਾ ਵੀ ਤੇਜ਼ੀ ਨਾਲ ਵੱਧਣ ਲੱਗਾ ਹੈ। ਵੀਰਵਾਰ ਨੂੰ 6 ਲੋਕਾਂ ਨੇ ਦਮ ਤੋੜ ਦਿੱਤਾ। ਪੰਜਾਬ ਵਿਚ ਪਟਿਆਲਾ (Patiala in punjab) ਤੋਂ ਬਾਅਦ ਮੋਹਾਲੀ ਕੋਰੋਨਾ ਹਾਟਸਪਾਟ (Mohali Corona Hotspot) ਬਣ ਗਿਆ ਹੈ। ਇਸ ਤੋਂ ਇਲਾਵਾ ਅੰਮ੍ਰਿਤਸਰ, ਲੁਧਿਆਣਾ, ਜਲੰਧਰ ਅਤੇ ਬਠਿੰਡਾ ਵਿਚ ਵੀ ਕੋਰੋਨਾ (Corona) ਨੇ ਬੇਕਾਬੂ ਰਫਤਾਰ ਫੜ ਲਈ ਹੈ। Also Read : ਮਾਘੀ ਮੌਕੇ ਵੱਖ-ਵੱਖ ਗੁਰਦੁਆਰਿਆਂ ਦੇ ਦਰਸ਼ਨਾਂ ਲਈ ਪੁੱਜੀਆਂ ਸੰਗਤਾਂ

Coronavirus can stay on surfaces of patient rooms, hospital floor, finds  new study

ਕੋਰੋਨਾ ਵਾਇਰਸ ਪੰਜਾਬ ’ਚ ਖ਼ਤਰਨਾਕ ਹੁੰਦਾ ਜਾ ਰਿਹਾ ਹੈ, ਜਿਸ ਨਾਲ ਅੱਜ 6 ਲੋਕਾਂ ਦੀ ਜਾਨ ਚਲੀ ਗਈ। ਜੇਕਰ ਪਿਛਲੇ 24 ਘੰਟਿਆਂ ਦੀ ਗੱਲ ਕੀਤੀ ਜਾਵੇ ਤਾਂ ਪੰਜਾਬ ’ਚ 6083 ਲੋਕਾਂ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਆਈ ਹੈ। ਮਿਲੀ ਜਾਣਕਾਰੀ ਅਨੁਸਾਰ ਪਿਛਲੇ 24 ਘੰਟਿਆਂ ’ਚ ਪਟਿਆਲਾ ’ਚ 776, ਲੁਧਿਆਣਾ ’ਚ 670, ਜਲੰਧਰ ’ਚ 514, ਐੱਸ. ਏ. ਐੱਸ. ਨਗਰ ’ਚ 914, ਪਠਾਨਕੋਟ ’ਚ 344, ਅੰਮ੍ਰਿਤਸਰ ’ਚ 731 ਫਤਿਹਗੜ੍ਹ ਸਾਹਿਬ ’ਚ 189, ਗੁਰਦਾਸਪੁਰ ’ਚ 346, ਹੁਸ਼ਿਆਰਪੁਰ ’ਚ 115, ਬਠਿੰਡਾ ’ਚ 404, ਰੋਪੜ ’ਚ 214, ਤਰਨਤਾਰਨ ’ਚ 98, ਫਿਰੋਜ਼ਪੁਰ ’ਚ 115, ਸੰਗਰੂਰ ’ਚ 61, ਮੋਗਾ ’ਚ 49, ਕਪੂਰਥਲਾ ’ਚ 195, ਬਰਨਾਲਾ ’ਚ 58, ਫਾਜ਼ਿਲਕਾ ’ਚ 58, ਸ਼ਹੀਦ ਭਗਤ ਸਿੰਘ ਨਗਰ 37, ਫਰੀਦਕੋਟ 69, ਮਾਨਸਾ 50,  ਮੁਕਤਸਰ ’ਚ 76 ਲੋਕਾਂ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਆਈ ਹੈ। Also Read : ਪੱਛਮੀ ਬੰਗਾਲ ਟ੍ਰੇਨ ਹਾਦਸੇ ਵਿਚ ਹੁਣ ਤੱਕ 7 ਲੋਕਾਂ ਦੀ ਮੌਤ, ਪੀ.ਐੱਮ.,ਰਾਸ਼ਟਰਪਤੀ ਤੇ ਉਪ ਰਾਸ਼ਟਰਪਤੀ ਨੇ ਹਾਦਸੇ ‘ਤੇ ਜਤਾਇਆ ਦੁੱਖ

How blood from coronavirus survivors might save lives
ਪੰਜਾਬ ਵਿਚ ਐਕਟਿਵ ਮਰੀਜ਼ਾਂ ਦੀ ਗਿਣਤੀ 30,384 ਹੋ ਚੁੱਕੀ ਹੈ। ਇਹ ਹਾਲਤ ਉਦੋਂ ਹੈ, ਜਦੋਂ ਕਿ ਵੀਰਵਾਰ ਨੂੰ 2,330 ਮਰੀਜ਼ਾਂ ਨੂੰ ਹਸਪਤਾਲ ਤੋਂ ਡਿਸਚਾਰਜ ਕੀਤਾ ਗਿਆ। ਉਥੇ ਹੀ 609 ਮਰੀਜ਼ ਲਾਈਫ ਸੇਵਿੰਗ ਸਪੋਰਟ ‘ਤੇ ਪਹੁੰਚ ਚੁੱਕੇ ਹਨ। ਇਨ੍ਹਾਂ ਵਿਚ 460 ਆਕਸੀਜਨ ਸਪੋਰਟ ‘ਤੇ, 130 ਆਈ.ਸੀ.ਯੂ. ਵਿਚ ਅਤੇ 19 ਵੈਂਟੀਲੇਟਰ ‘ਤੇ ਹਨ। ਇਹ ਹਾਲਾਤ ਦੇਖ ਆਉਣ ਵਾਲੇ ਦਿਨਾਂ ਵਿਚ ਪੰਜਾਬ ਵਿਚ ਕੋਰੋਨਾ ਕਾਰਣ ਮੌਤਾਂ ਦਾ ਅੰਕੜਾ ਵੱਧ ਸਕਦਾ ਹੈ।

Leave a Reply

Your email address will not be published. Required fields are marked *