ਚੰਡੀਗੜ੍ਹ : ਪੰਜਾਬ ਵਿਚ ਕੋਰੋਨਾ ਵਾਇਰਸ (Corona Virus) ਨੂੰ ਲੈ ਕੇ ਕੋਰੋਨਾ ਮਰੀਜ਼ਾਂ (Corona Patient) ਦੀ ਗਿਣਤੀ ਲਗਾਤਾਰ ਵੱਧਦੀ ਹੀ ਜਾ ਰਹੀ ਹੈ, ਜਿਸ ਨੂੰ ਰੋਕਣ ਲਈ ਸਰਕਾਰ (Government) ਵਲੋਂ ਕਈ ਤਰ੍ਹਾਂ ਦੀਆਂ ਪਾਬੰਦੀਆਂ (Guidelines) ਵੀ ਲਗਾਈਆਂ ਹਨ ਪਰ ਇਸ ਦੇ ਬਾਵਜੂਦ ਕੋਰੋਨਾ ਮਰੀਜ਼ਾਂ (Corona Patient) ਦੀ ਗਿਣਤੀ ਲਗਾਤਾਰ ਵੱਧਦੀ ਹੀ ਜਾ ਰਹੀ ਹੈ। ਕੋਰੋਨਾ ਵੈਕਸੀਨ (Corona Vaccine) ਲੱਗੇ ਲੋਕਾਂ ਨੂੰ ਵੀ ਕੋਰੋਨਾ (Corona) ਹੋ ਰਿਹਾ ਹੈ। ਹੁਣ ਪੰਜਾਬ ਸਰਕਾਰ (Punjab Government) ਵਲੋਂ ਨਵੇਂ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ ਹਨ।

ਪੰਜਾਬ ਸਰਕਾਰ ਵਲੋਂ ਮਹਾਂਮਾਰੀ ਦੌਰਾਨ ਕੋਵਿਡ-19 ਦੀ ਲਪੇਟ ਵਿਚ ਆਉਣ ‘ਤੇ ਮੁਲਾਜ਼ਮਾਂ ਲਈ ਛੁੱਟੀ ਦੇਣ ਸੰਬੰਧੀ ਨਵੀਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਪੰਜਾਬ ਸਰਕਾਰ ਦੇ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਚੰਡੀਗੜ੍ਹ ਦੇ ਅਧੀਨ ਚੱਲ ਰਹੇ ਕੌਮੀ ਸਿਹਤ ਮਿਸ਼ਨ ਦੇ ਨਿਰਦੇਸ਼ਕ ਕੁਮਾਰ ਰਾਹੁਲ ਆਈ.ਏ.ਐੱਸ. ਵਲੋਂ ਜਾਰੀ ਕੀਤੇ ਗਏ ਹੁਕਮਾਂ ਅਨੁਸਾਰ ਕਿਸੇ ਮੁਲਾਜ਼ਮ ‘ਚ ਕੋਵਿਡ-19 ਪਾਜ਼ੀਟਿਵ ਪਾਏ ਜਾਣ ਤੋਂ 7 ਦਿਨਾਂ ਤੱਕ ਦੀ ਇਕਾਂਤਵਾਸ ਛੁੱਟੀ ਤਨਖ਼ਾਹ ਸਮੇਤ ਦਿੱਤੀ ਜਾਵੇਗੀ ਅਤੇ ਇਕਾਂਤਵਾਸ ਛੁੱਟੀ ਮੈਡੀਕਲ ਛੁੱਟੀ ਅਤੇ ਅਚਨਚੇਤ ਛੁੱਟੀ ਤੋਂ ਵੱਖਰੀ ਹੋਵੇਗੀ।




