CM ਅਰਵਿੰਦ ਕੇਜਰੀਵਾਲ ਨੇ ਪੰਜਾਬੀਆਂ ਅੱਗੇ ਰੱਖਿਆ 10 ਨੁਕਤਿਆਂ ਦਾ ‘ਪੰਜਾਬ ਮਾਡਲ’

ਚੰਡੀਗੜ੍ਹ : ਆਮ ਆਦਮੀ ਪਾਰਟੀ ਦੇ ਸੁਪਰੀਮੋ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ (CM Arvind Kejriwal) ਬੁੱਧਵਾਰ ਨੂੰ ਚੰਡੀਗੜ੍ਹ ਪਹੁੰਚ ਗਏ ਹਨ। ‘ਆਪ’ ਮੁਖੀ…

ਚੰਡੀਗੜ੍ਹ : ਆਮ ਆਦਮੀ ਪਾਰਟੀ ਦੇ ਸੁਪਰੀਮੋ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ (CM Arvind Kejriwal) ਬੁੱਧਵਾਰ ਨੂੰ ਚੰਡੀਗੜ੍ਹ ਪਹੁੰਚ ਗਏ ਹਨ। ‘ਆਪ’ ਮੁਖੀ ਅਰਵਿੰਦ ਕੇਜਰੀਵਾਲ ਦਾ ਕਹਿਣਾ ਹੈ ਕਿ ਅਸੀਂ ‘ਆਪ’ ਦੇ ਸੱਤਾ ‘ਚ ਆਉਣ ‘ਤੇ ਸੂਬੇ ਨੂੰ ਵਿਕਸਤ ਅਤੇ ਖੁਸ਼ਹਾਲ ਬਣਾਉਣ ਲਈ 10 ਸੂਤਰੀ ‘ਪੰਜਾਬ ਮਾਡਲ’ ਤਿਆਰ ਕੀਤਾ ਹੈ। ਅਜਿਹਾ ਖੁਸ਼ਹਾਲ ਪੰਜਾਬ ਬਣਾਵਾਂਗੇ ਕਿ ਰੁਜ਼ਗਾਰ ਲਈ ਕੈਨੇਡਾ ਗਏ ਨੌਜਵਾਨ ਅਗਲੇ 5 ਸਾਲਾਂ ‘ਚ ਵਾਪਸ ਆਉਣਗੇ। ਇਸਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਪੰਜਾਬ ’ਚ ਆਮ ਪੰਜਾਬੀ ਦੀ ਸਰਕਾਰ ਬਣੇਗੀ। 

Also Read : ਅਬੋਹਰ ‘ਚ ਦਿਨ ਦਿਹਾੜੇ ਨੌਜਵਾਨ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ

ਅਰਵਿੰਦ ਕੇਜਰੀਵਾਲ ਨੇ ਪੰਜਾਬੀਆਂ ਅੱਗੇ ਰੱਖਿਆ 10 ਨੁਕਤਿਆਂ ਦਾ ‘ਪੰਜਾਬ ਮਾਡਲ’
1) ਨੌਜਵਾਨਾਂ ਲਈ ਰੋਜ਼ਗਾਰ ਦੇ ਸਾਧਨ ਪੈਦਾ ਕੀਤੇ ਜਾਣਗੇ
2) ਨਸ਼ੇ ਨੂੰ ਲਗਾਮ ਪਾਈ ਜਾਵੇਗੀ
3) ਪੰਜਾਬ ‘ਚ ਅਮਨ ਕਾਨੂੰਨ ਵਿਵਸਥਾ ਪੈਦਾ ਕੀਤੀ ਜਾਵੇਗੀ
4) ਪੰਜਾਬ ਨੂੰ ਭ੍ਰਿਸ਼ਟਾਚਾਰ ਮੁਕਤ ਕਰਾਂਗੇ
5) ਸਿੱਖਿਆ ਚ ਹੋਵੇਗਾ ਸੁਧਾਰ
6) ਸਿਹਤ ਸਹੂਲਤਾਂ ਦਿੰਦੇ ਹੋਏ ਖੋਲਾਂਗੇ 16 ਹਜ਼ਾਰ ਮੁਹੱਲਾ ਕਲੀਨਕ
7) ਪੰਜਾਬ ਚ ਬਿਜਲੀ ਮੁਫ਼ਤ ਤੇ 24 ਘੰਟੇ ਕਰਾਂਗੇ
8) 18 ਸਾਲ ਤੋਂ  ਉੱਪਰ ਹਰ ਮਹਿਲਾ ਨੂੰ ਦੇਵਾਂਗੇ 1000 ਰੁਪਏ
9) ਖੇਤੀ ਵਿਵਸਥਾ ਨੂੰ ਠੀਕ ਕੀਤਾ ਜਾਵੇਗਾ
10)  ਪੰਜਾਬ ਵਿੱਚ ਵਪਾਰ ਨੂੰ ਵਧਾ ਕੇ ਰੋਜ਼ਗਾਰ ਪੈਦਾ ਕੀਤਾ ਜਾਵੇਗਾ 

 

Leave a Reply

Your email address will not be published. Required fields are marked *