ਮਾਲਵਿਕਾ ਦੇ ਕਾਂਗਰਸ ਜੁਆਇਨ ਕਰਨ ਤੋਂ ਬਾਅਦ ਜਾਣੋ ਕੀ ਬੋਲੇ ਸੋਨੂ ਸੂਦ

ਚੰਡੀਗੜ੍ਹ- ਫਿਲਮ ਅਭਿਨੇਤਾ ਸੋਨੂ ਸੂਦ ਦੀ ਭੈਣ ਮਾਲਵਿਕਾ ਸੂਦ ਸਚਰ ਬੀਤੇ ਦਿਨ ਕਾਂਗਰਸ ਵਿਚ ਸ਼ਾਮਲ ਹੋ ਗਈ ਹੈ। ਇਸ ਮੌਕੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ…

ਚੰਡੀਗੜ੍ਹ- ਫਿਲਮ ਅਭਿਨੇਤਾ ਸੋਨੂ ਸੂਦ ਦੀ ਭੈਣ ਮਾਲਵਿਕਾ ਸੂਦ ਸਚਰ ਬੀਤੇ ਦਿਨ ਕਾਂਗਰਸ ਵਿਚ ਸ਼ਾਮਲ ਹੋ ਗਈ ਹੈ। ਇਸ ਮੌਕੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਮਾਲਵਿਕਾ ਦਾ ਪਾਰਟੀ ਵਿਚ ਸਵਾਗਤ ਕੀਤਾ। ਉਥੇ ਹੀ ਭੈਣ ਮਾਲਵਿਕਾ ਦੇ ਕਾਂਗਰਸ ਦਾ ਹੱਥ ਫੜਨ ਦੇ ਬਾਅਦ ਸੋਨੂ ਸੂਦ ਦੀ ਪਹਿਲੀ ਪ੍ਰਕਿਰਿਆ ਸਾਹਮਣੇ ਆਈ ਹੈ।

Also Read: ਫਿਰ ਤਬਾਹੀ ਵੱਲ ਵਧ ਰਿਹੈ ਅਮਰੀਕਾ, ਇਕ ਦਿਨ ‘ਚ ਮਿਲੇ 10.13 ਲੱਖ ਕੋਵਿਡ ਮਾਮਲੇ

 

ਐਕਟਰ ਸੋਨੂ ਸੂਦ ਨੇ ਟਵੀਟ ਕਰ ਲਿਖਿਆ ਕਿ ਮੇਰੀ ਭੈਣ ਮਾਲਵਿਕਾ ਸੂਦ ਆਪਣੇ ਸਿਆਸੀ ਸਫਰ ਉੱਤੇ ਨਿਕਲ ਰਹੀ ਹੈ, ਮੈਂ ਉਨ੍ਹਾਂ ਨੂੰ ਸ਼ੁੱਭਕਾਮਨਾਵਾਂ ਦਿੰਦਾ ਹਾਂ ਤੇ ਉਨ੍ਹਾਂ ਦੀ ਜ਼ਿੰਦਗੀ ਦੇ ਇਸ ਨਵੇਂ ਅਧਿਆਏ ਵਿਚ ਉਨ੍ਹਾਂ ਨੂੰ ਵਧਦੇ-ਫਲਦੇ ਦੇਖਣ ਦਾ ਇੰਤਜ਼ਾਰ ਨਹੀਂ ਕਰ ਸਕਦਾ। ਗੁੱਡ ਲੱਕ ਮਾਲਵਿਕਾ! ਇਕ ਅਭਿਨੇਤਾ ਤੇ ਮਨੁੱਖਤਾਵਾਦੀ ਦੇ ਰੂਪ ਵਿਚ ਮੇਰਾ ਆਪਣਾ ਨਾਂ ਬਿਨਾਂ ਕਿਸੇ ਸਿਆਸੀ ਜੁੜਾਅ ਤੇ ਧਿਆਨ ਦੇ ਨਾਲ ਜਾਰੀ ਹੈ।

Also Read:  ਕੋਰੋਨਾ ਸੰਕਟ: ਦਿੱਲੀ ‘ਚ ਸਾਰੇ ਨਿੱਜੀ ਦਫ਼ਤਰ ਬੰਦ ਕਰਨ ਦੇ ਹੁਕਮ, ਸਖ਼ਤ ਪਾਬੰਦੀਆਂ ਲਾਗੂ

Leave a Reply

Your email address will not be published. Required fields are marked *