ਚੰਡੀਗੜ੍ਹ- ਪੰਜਾਬ ਵਿਚ ਵੱਧ ਰਹੇ ਕੋਰੋਨਾ ਮਹਾਮਾਰੀ ਦੇ ਦੌਰਾਨ ਸਰਕਾਰ ਨੇ ਬੂਸਟਰ ਡੋਜ਼ ਨੂੰ ਲੈ ਕੇ ਵੱਡਾ ਫੈਸਲਾ ਕੀਤਾ ਹੈ। ਸਰਕਾਰ 10 ਜਨਵਰੀ ਤੋਂ ਬੂਸਟਰ ਡੋਜ਼ ਲਗਾਉਣਾ ਸ਼ੁਰੂ ਕਰੇਗੀ। ਪਹਿਲੇ ਪੜਾਅ ਵਿਚ ਹੈਲਥ ਕੇਅਰ, ਫਰੰਟਲਾਈਨ ਵਰਕਰ ਤੇ ਸੀਨੀਅਰ ਵਿਅਕਤੀਆਂ ਨੂੰ ਹੀ ਇਸ ਵਿਚ ਸ਼ਾਮਲ ਕੀਤਾ ਜਾਵੇਗਾ। ਦੂਜੀ ਖੁਰਾਕ ਦੇ 9 ਮਹੀਨਿਆਂ ਤੋਂ ਬਾਅਦ ਹੀ ਬੂਸਟਰ ਡੋਜ਼ ਲਗਾਈ ਜਾਵੇਗੀ।
Also Read: ਸੰਸਦ ਮੈਂਬਰ ਪ੍ਰਨੀਤ ਕੌਰ ਹੋਏ ਕੋਰੋਨਾ ਪਾਜ਼ੇਟਿਵ
ਪੰਜਾਬ ‘ਚ ਕੋਰੋਨਾ ਵਾਇਰਸ ਦੀ ਗਿਣਤੀ ਦਿਨੋਂ-ਦਿਨ ਵੱਧ ਰਹੀ ਹੈ। ਅਜਿਹੇ ਹਾਲਾਤ ਨੂੰ ਦੇਖਦੇ ਹੋਏ ਸਰਕਾਰ ਨੇ ਸਿਹਤ ਵਿਭਾਗ ਨੂੰ ਕਿਸੇ ਵੀ ਤਰ੍ਹਾਂ ਦੀ ਮੁਸ਼ਕਿਲ ਨਾਲ ਨਜਿੱਠਣ ਦੇ ਲਈ ਪੂਰੀ ਤਰ੍ਹਾਂ ਨਾਲ ਤਿਆਰ ਰਹਿਣ ਨੂੰ ਕਿਹਾ ਹੈ। ਪਹਿਲੇ ਪੜਾਅ ਵਿਚ ਹੈਲਥ ਕੇਅਰ ਵਰਕਰ, ਫਰੰਟਲਾਈਨ ਵਰਕਰ ਤੇ 60 ਸਾਲ ਤੋਂ ਜ਼ਿਆਦਾ ਦੀ ਉਮਰ ਵਾਲੇ ਵਿਅਕਤੀਆਂ ਨੂੰ ਇਸ ਬੂਸਟਰ ਡੋਜ਼ ਦੇ ਲਈ ਯੋਗ ਮੰਨਿਆ ਹੈ। ਦੂਜੀ ਡੋਜ਼ ਤੋਂ 9 ਮਹੀਨਿਆਂ ਦੇ ਫਰਕ ਨਾਲ ਬੂਸਟਰ ਡੋਜ਼ ਦੇ ਲਈ ਸਰਟੀਫਿਕੇਟ ਹੋਣਾ ਜ਼ਰੂਰੀ ਹੋਵੇਗਾ।
Also Read: ਚੰਡੀਗੜ੍ਹ ਵਿਚ ਲੱਗਾ ਨਾਈਟ ਕਰਫਿਊ, ਜਾਰੀ ਹੋਈਆਂ ਨਵੀਆਂ ਗਾਈਡਲਾਈਨਜ਼



