15 ਮਾਰਚ ਨੂੰ PM ਮੋਦੀ ਤੇ ਕਿਸਾਨਾਂ ਵਿਚਾਲੇ ਹੋਵੇਗੀ ਮੀਟਿੰਗ, ਵਿਚਾਰੇ ਜਾਣਗੇ ਬਚੇ ਮੁੱਦੇ

ਚੰਡੀਗੜ੍ਹ- ਕੇਂਦਰ ਸਰਕਾਰ ਵਲੋਂ ਲਿਆਂਦੇ ਖੇਤੀ ਕਾਨੂੰਨ ਰੱਦ ਹੋਣ ਮਗਰੋਂ ਕਿਸਾਨਾਂ ਦੇ ਬਚੇ ਹੋਏ ਮਸਲਿਆਂ ਦਾ ਹੱਲ ਕਰ ਲਈ ਮੋਦੀ ਸਰਕਾਰ ਵਲੋਂ ਕਿਸਾਨਾਂ ਨਾਲ ਮੀਟਿੰਗ…

ਚੰਡੀਗੜ੍ਹ- ਕੇਂਦਰ ਸਰਕਾਰ ਵਲੋਂ ਲਿਆਂਦੇ ਖੇਤੀ ਕਾਨੂੰਨ ਰੱਦ ਹੋਣ ਮਗਰੋਂ ਕਿਸਾਨਾਂ ਦੇ ਬਚੇ ਹੋਏ ਮਸਲਿਆਂ ਦਾ ਹੱਲ ਕਰ ਲਈ ਮੋਦੀ ਸਰਕਾਰ ਵਲੋਂ ਕਿਸਾਨਾਂ ਨਾਲ ਮੀਟਿੰਗ ਸੱਦੀ ਗਈ ਹੈ। ਇਹ ਮੀਟਿੰਗ 15 ਮਾਰਚ, 2022 ਨੂੰ ਨਵੀਂ ਦਿੱਲੀ ਵਿਚ ਹੋਵੇਗੀ। ਇਸ ਦੌਰਾਨ ਕੇਂਦਰ ਸਰਕਾਰ ਵਲੋਂ ਇਕ ਪੱਤਰ ਵੀ ਜਾਰੀ ਕੀਤਾ ਗਿਆ ਹੈ।

Also Read: ਦੇਸ਼ ‘ਚ ਮੁੜ ਬੇਕਾਬੂ ਹੋ ਰਹੀ ਕੋਰੋਨਾ ਦੀ ਰਫਤਾਰ, 24 ਘੰਟਿਆਂ ‘ਚ ਸਾਹਮਣੇ ਆਏ 58 ਹਜ਼ਾਰ ਤੋਂ ਵਧੇਰੇ ਮਾਮਲੇ

 

ਕੇਂਦਰ ਸਰਕਾਰ ਵਲੋਂ ਲਿਖੇ ਇਸ ਪੱਤਰ ਵਿਚ ਕਿਹਾ ਗਿਆ ਹੈ ਕਿ ਪੰਜਾਬ ਸਰਕਾਰ ਦੀ ਬੇਨਤੀ ਉੱਤੇ ਭਾਰਤੀ ਪ੍ਰਧਾਨ ਮੰਤਰੀ 15 ਮਾਰਚ, 2022 ਨੂੰ ਬਚੇ ਹੋਏ ਕਿਸਾਨੀ ਮੁੱਦਿਆਂ ਤੇ ਕਿਸਾਨਾਂ ਦੀਆਂ ਬਚੀਆਂ ਹੋਈਆਂ ਮੰਗਾਂ ਉੱਤੇ ਚਰਚਾ ਕੀਤੀ ਜਾਵੇਗੀ। ਇਸ ਦੌਰਾਨ ਕੇਂਦਰ ਸਰਕਾਰ ਵਲੋਂ ਮੀਟਿੰਗ ਲਈ ਤਿੰਨ ਨਾਂ ਵੀ ਦਿੱਤੇ ਗਏ ਹਨ। ਇਨ੍ਹਾਂ ਵਿਚ ਸਤਨਾਮ ਸਿੰਘ ਪੰਨੂ, ਸਵਿੰਦਰ ਸਿੰਘ ਚੌਟਾਲਾ ਤੇ ਸਵਰਨ ਸਿੰਘ ਪੰਧੇਰ ਦਾ ਮਾਂ ਸ਼ਾਮ ਹੈ। ਕਿਸਾਨਾਂ ਤੇ ਪ੍ਰਧਾਨ ਮੰਤਰੀ ਮੋਦੀ ਵਿਚਾਲੇ ਇਹ ਮੀਟਿੰਗ ਵਿਗਿਆਨ ਭਵਨ ਚੰਡੀਗੜ੍ਹ ਵਿਚਾਲੇ ਹੋਵੇਗੀ। ਮੀਟਿੰਗ ਦੇ ਸਮੇਂ ਬਾਰੇ ਬਾਅਦ ਵਿਚ ਜਾਣੂ ਕਰਵਾਇਆ ਜਾਵੇਗਾ।

Also Read: ਕਸ਼ਮੀਰ: ਪੁਲਵਾਮਾ ਮੁਕਾਬਲੇ ‘ਚ ਇਕ ਪਾਕਿਸਤਾਨੀ ਸਮੇਤ JeM ਦੇ ਤਿੰਨ ਅੱਤਵਾਦੀ ਢੇਰ

Leave a Reply

Your email address will not be published. Required fields are marked *