ਲੁਧਿਆਣਾ : ਪੰਜਾਬ (Punjab) ਦੇ ਲੁਧਿਆਣਾ (Ludhiana) ਜ਼ਿਲੇ ਦੇ ਮੁੱਲਾਂਪੁਰ ਦਾਖਾ (Mullanpur Dakha) ਵਿਚ ਬਣੇ ਰੇਲਵੇ ਦੇ ਇਕ ਕੁਆਰਟਰ (Railway Quarter) ਵਿਚ 4 ਲੋਕਾਂ ਦੀਆਂ ਲਾਸ਼ਾਂ (4 Deadbody) ਮਿਲੀਆਂ ਹਨ। ਚਾਰਾਂ ਦੀ ਸ਼ੱਕੀ ਹਾਲਤ ਵਿਚ ਮੌਤ ਹੋਈ ਹੈ। ਮ੍ਰਿਤਕਾਂ ਵਿਚ 2 ਸਾਲਾ ਬੱਚੀ (2 year girl) ਅਤੇ ਇਕ ਮਹਿਲਾ ਵੀ ਸ਼ਾਮਲ ਹੈ। ਪੁਲਿਸ (Police) ਨੇ ਲਾਸ਼ਾਂ ਨੂੰ ਕਬਜ਼ੇ ਵਿਚ ਲੈ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਅਜੇ ਤੱਕ ਚਾਰਾਂ ਦੀ ਮੌਤ ਦੇ ਕਾਰਣ ਦਾ ਪਤਾ ਨਹੀਂ ਲੱਗ ਸਕਿਆ ਹੈ। ਚਾਰਾਂ ਦੀ ਸ਼ਨਾਖਤ ਸੁਖਦੇਵ ਸਿੰਘ (Sukhdev Singh) 56 ਸਾਲ, ਪੁੱਤਰ ਜਗਦੀਪ ਸਿੰਘ (Jagdeep Singh) 27 ਸਾਲ, ਜਗਦੀਪ ਦੀ ਪਤਨੀ ਜਿਓਤੀ (Jyoti) 26 ਸਾਲ ਵਜੋਂ ਹੋਈ ਹੈ। Also Read : ਕਰਤਾਰਪੁਰ ਸਾਹਿਬ ਜਾਣ ਵਾਲੇ ਸ਼ਰਧਾਲੂਆਂ ਲਈ ਸਾਬਕਾ CM ਨੇ ਪੰਜਾਬ ਸਰਕਾਰ ਨੂੰ ਕੀਤੀ ਇਹ ਮੰਗ
ਜਿਓਤੀ ਦੇ ਭਰਾ ਜਸਵਿੰਦਰ ਸਿੰਘ ਨੇ ਦੱਸਿਆ ਕਿ ਉਸ ਦੀ ਭੈਣ ਜਿਓਤੀ ਨੇ ਰਾਤ 12 ਵਜੇ ਉਸ ਨਾਲ ਫੋਨ ‘ਤੇ ਗੱਲ ਕੀਤੀ ਸੀ। ਉਹ ਕਹਿ ਰਹੀ ਸੀ ਕਿ ਬੱਚੀ ਦੀ ਹਾਲਤ ਠੀਕ ਨਹੀਂ ਹੈ ਅਤੇ ਉਹ ਰੋ ਰਹੀ ਹੈ। ਉਹ ਨਾਨੀ ਨਾਲ ਗੱਲ ਕਰਨਾ ਚਾਹੁੰਦੀ ਸੀ। ਰਾਤ ਨੂੰ ਸਾਰਿਆਂ ਨੇ ਇਕੱਠਿਆਂ ਖਾਣਾ ਖਾਧਾ ਸੀ ਅਤੇ ਇਸ ਤੋਂ ਬਾਅਦ ਸਾਰੇ ਸੋ ਗਏ ਸਨ। ਬੱਚੀ ਦੀ ਹਾਲਤ ਰਾਤ ਨੂੰ ਵਿਗੜੀ ਸੀ।
ਸਵੇਰੇ ਜਦੋਂ ਉਨ੍ਹਾਂ ਦੀ ਗੁਆਂਢਣ ਘਰ ਗਈ ਤਾਂ ਘਟਨਾ ਦਾ ਪਤਾ ਲੱਗਾ। ਉਸ ਨੇ ਮਾਮਲੇ ਦੀ ਸੂਚਨਾ ਪੁਲਿਸ ਨੂੰ ਦਿੱਤੀ। ਜਾਣਕਾਰੀ ਮਿਲਦੇ ਹੀ ਪੁਲਿਸ ਮੌਕੇ ‘ਤੇ ਪਹੁੰਚੀ ਅਤੇ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ। ਜਾਂਚ ਅਧਿਕਾਰੀ ਸਬ ਇੰਸਪੈਕਟਰ ਹਰਨੇਕ ਸਿੰਘ ਮੁਤਾਬਕ ਅਜੇ ਮੌਤ ਦੇ ਕਾਰਣਾਂ ਦਾ ਪਤਾ ਨਹੀਂ ਲਗ ਸਕਿਆ ਹੈ। ਲਾਸ਼ਾਂ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਪਹੁੰਚਾਇਆ ਗਿਆ ਹੈ। ਪੋਸਟਮਾਰਟਮ ਤੋਂ ਬਾਅਦ ਮੌਤ ਦੇ ਕਾਰਣਾਂ ਦਾ ਪਤਾ ਲਗਾਇਆ ਜਾ ਸਕੇਗਾ। ਅਸੀਂ ਘਰ ਵਿਚੋਂ ਰਾਤ ਨੂੰ ਖਾਧੇ ਹੋਏ ਖਾਣੇ ਦੇ ਸੈਂਪਲ ਲਏ ਹਨ, ਤਾਂ ਜੋ ਜਾਂਚ ਕਰਵਾਈ ਜਾ ਸਕੇ।




