ਮੌੜ ਮੰਡੀ : ਮੌੜ ਮੰਡੀ ਵਿਚ ਇਕ ਸਕੂਲ ਬੱਸ ਅਤੇ ਟਰੈਕਟਰ ਟਰਾਲੀ ਵਿਚਾਲੇ ਹੋਈ ਜ਼ਬਰਦਸਤ ਟੱਕਰ ਵਿਚ ਇਕ ਵਿਦਿਆਰਥਣ ਦੀ ਮੌਤ ਹੋ ਗਈ, ਜਦਕਿ ਕਈ ਬੱਚੇ ਜ਼ਖਮੀ ਹੋ ਗਏ।
Also Read: BSF ਹੱਥ ਲੱਗੀ ਵੱਡੀ ਸਫਲਤਾ, ਹਥਿਆਰ ਤੇ ਨਸ਼ੇ ਦੀ ਖੇਪ ਬਰਾਮਦ
ਹਾਦਸੇ ਤੋਂ ਬਾਅਦ ਘਟਨਾ ਸਥਾਨ ’ਤੇ ਚੀਖ ਚਿਹਾੜਾ ਮਚ ਗਿਆ ਅਤੇ ਨੇੜਲੇ ਲੋਕਾਂ ਵਲੋਂ ਤੁਰੰਤ ਜ਼ਖਮੀ ਬੱਚਿਆਂ ਅਤੇ ਡਰਾਇਵਰ ਨੂੰ ਮੌੜ ਮੰਡੀ ਦੇ ਸਿਵਲ ਹਸਪਤਾਲ ਵਿਚ ਅਤੇ ਨਿੱਜੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ। ਜ਼ਖਮੀਆਂ ਵਿਚ ਕਈ ਬੱਚਿਆਂ ਦੀ ਹਾਲਤ ਗੰਭੀਰ ਹੋਣ ਕਾਰਣ ਉਨ੍ਹਾਂ ਨੂੰ ਬਠਿੰਡਾ ਦੇ ਆਦੇਸ਼ ਹਸਪਤਾਲ ਵਿਚ ਇਲਾਜ ਲਈ ਭੇਜ ਦਿੱਤਾ ਗਿਆ ਹੈ।
Also Read: ਪੰਜਾਬ ‘ਚ ਮੁੜ ਪੈਰ ਪਸਾਰ ਰਿਹੈ ਕੋਰੋਨਾ, ਗੁਰਦਾਸਪੁਰ ‘ਚ ਵਧੇ ਮਾਮਲੇ ਤੇ ਪਠਾਨਕੋਟ ‘ਚ ਬੱਚਿਆਂ ਦੇ ਸਕੂਲ ਬੰਦ
ਉਧਰ ਘਟਨਾ ਤੋਂ ਬਾਅਦ ਮੌੜ ਮੰਡੀ ਪੁਲਿਸ ਵੀ ਮੌਕੇ ’ਤੇ ਪਹੁੰਚ ਗਈ ਅਤੇ ਜਾਂਚ ਸ਼ੁਰੂ ਕਰ ਦਿੱਤੀ। ਦੱਸਿਆ ਜਾ ਰਿਹਾ ਹੈ ਕਿ ਪਿੰਡ ਰਾਜਗੜ੍ਹ ਕਸਬੇ ਤੋਂ ਬੱਸ ਰਾਮ ਨਗਰ ਆਦਰਸ਼ ਸਕੂਲ ਵਿਚ ਜਾ ਰਹੀ ਸੀ। ਇਸ ਦੌਰਾਨ ਇਹ ਭਿਆਨਕ ਹਾਦਸਾ ਵਾਪਰ ਗਿਆ। ਹਾਦਸੇ ਵਿਚ ਗਿਆਰਵੀਂ ਕਲਾਸ ਦੀ ਵਿਦਿਆਰਥਣ ਦੀ ਮੌਤ ਹੋ ਗਈ ਦੱਸੀ ਜਾ ਰਹੀ ਹੈ। ਜਦਕਿ ਸਕੂਲ ਬੱਸ ਦੇ ਡਰਾਇਵਰ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ, ਜਿਸ ਨੂੰ ਆਦੇਸ਼ ਹਸਪਤਾਲ ਵਿਚ ਰੈਫਰ ਕੀਤਾ ਗਿਆ ਹੈ।
Also Read: ਵੈਸ਼ਣੋ ਦੇਵੀ ਯਾਤਰਾ ਦੀ ਤਿਆਰੀ ਕਰ ਰਹੇ ਸ਼ਰਧਾਲੂਆਂ ਲਈ ਵੱਡੀ ਖਬਰ





