ਫਤਿਹਗੜ੍ਹ ਸਾਹਿਬ : ਜਿੱਥੇ ਦੇਸ਼ ਭਰ ‘ਚ ਓਮੀਕ੍ਰੋਨ ਦੇ ਮਾਮਲੇ ਵਧਦੇ ਜਾ ਰਹੇ ਹਨ, ਉਥੇ ਹੀ ਪੰਜਾਬ ‘ਚ ਵੀ ਓਮੀਕ੍ਰੋਨ (Omicron) ਦਾ ਤੀਜਾ ਮਾਮਲਾ ਸਾਹਮਣੇ ਆਇਆ ਹੈ। ਜ਼ਿਲ੍ਹਾ ਫਤਿਹਗੜ੍ਹ ਸਾਹਿਬ (Fatehgarh Sahib) ਦੇ ਇੱਕ ਵਿਅਕਤੀ ਦੀ ਰਿਪੋਰਟ ਪਾਜ਼ੀਟਿਵ ਆਈ ਹੈ। ਦੱਸਿਆ ਜਾ ਰਿਹਾ ਹੈ ਕਿ ਪਾਜ਼ੀਟਿਵ ਆਇਆ ਇਹ ਵਿਅਕਤੀ ਦੁਬਈ ਤੋਂ ਭਾਰਤ ਆਇਆ ਸੀ ਅਤੇ ਦਿੱਲੀ ਏਅਰਪੋਰਟ ‘ਤੇ ਇਸ ਵਿਅਕਤੀ ਦਾ ਟੈਸਟ ਕੀਤਾ ਗਿਆ ਸੀ।
Also Read : ਬੇਅਦਬੀ ਮਾਮਲਿਆਂ ਨੂੰ ਲੈਕੇ ਅਕਾਲੀ ਦਲ ਵੱਲੋਂ ਸ੍ਰੀ ਮੰਜੀ ਸਾਹਿਬ ਵਿਖੇ ਕੀਤਾ ਜਾ ਰਿਹਾ ਪੰਥਕ ਇਕੱਠ
ਦਿੱਲੀ ਤੋਂ ਇਹ ਵਿਅਕਤੀ ਸਿੱਧਾ ਹਿਮਾਚਲ ਪ੍ਰਦੇਸ਼ (Himachal Pradesh) ਚਲਾ ਗਿਆ। ਹੁਣ ਜਦੋਂ ਉਸ ਦੀ ਰਿਪੋਰਟ ਆਈ ਤਾਂ ਉਹ ਓਮੀਕ੍ਰੋਨ ਪਾਜ਼ੀਟਿਵ (Omicron Positive) ਪਾਇਆ ਗਿਆ। ਇਹ ਵੀ ਦੱਸ ਦੇਈਏ ਕਿ ਇਸ ਤੋਂ ਪਹਿਲਾਂ ਨਵਾਂਸ਼ਹਿਰ ਦੇ ਇੱਕ ਵਿਅਕਤੀ ਦੀ ਓਮੀਕ੍ਰੋਨ ਰਿਪੋਰਟ ਪਾਜ਼ੇਟਿਵ ਪਾਈ ਗਈ ਸੀ। ਉਕਤ ਵਿਅਕਤੀ ਸਪੇਨ ਤੋਂ ਭਾਰਤ ਆਇਆ ਸੀ। ਇਸ ਤਰ੍ਹਾਂ ਪੰਜਾਬ ਵਿੱਚ ਹੁਣ ਤੱਕ ਓਮੀਕ੍ਰੋਨ ਦੇ 3 ਮਾਮਲੇ ਸਾਹਮਣੇ ਆ ਚੁੱਕੇ ਹਨ। ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਤਰਫੋਂ ਕਿਹਾ ਗਿਆ ਹੈ ਕਿ ਪੰਜਾਬ ਕੋਰੋਨਾ ਜਾਂ ਓਮੀਕ੍ਰੋਨ ਦੀ ਤੀਜੀ ਲਹਿਰ ਦੇ ਖਤਰੇ ਨਾਲ ਨਜਿੱਠਣ ਲਈ ਪੂਰੀ ਤਰ੍ਹਾਂ ਤਿਆਰ ਹੈ।



