ਜਲੰਧਰ : ਜਲੰਧਰ ਵਿਚ ਬੀ.ਐਡ (B.ED) ਅਤੇ ਈ.ਟੀ.ਟੀ (ETT) ਦੇ ਅਧਿਆਪਕਾਂ ਵੱਲੋਂ ਬੀਜੇਪੀ ਦਫਤਰ ਦਾ ਘਿਰਾਓ ਕੀਤਾ ਗਿਆ ਹੈ। ਅਧਿਆਪਕਾਂ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਵੱਲੋਂ ਈ.ਟੀ.ਟੀ ਦੇ ਅਧਿਆਪਕਾਂ ਦੇ ਲਈ 15 ਹਜ਼ਾਰ ਪੋਸਟਾਂ ਕੱਢੀਆਂ ਗਈ ਹਨ।ਪਰ ਇਸ ਵਿਚ ਬੀਐਡ ਦੇ ਅਧਿਆਪਕਾਂ ਨੂੰ ਵੀ ਈਲੀਜੀਬਲ ਕੀਤਾ ਗਿਆ ਹੈ ਜਿਸ ਕਾਰਨ ਈਟੀਟੀ ਦੇ ਅਧਿਆਪਕਾਂ ਵੱਲੋਂ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਈਟੀਟੀ ਅਧਿਆਪਕਾਂ ਦਾ ਕਹਿਣਾ ਹੈ ਕਿ ਐਨਸੀਟੀਈ ਕਾਨੂੰਨ ਵਿਚ ਸੋਧ ਕੀਤਾ ਜਾਵੇ।
Also Read : ਚੰਨੀ ਸਰਕਾਰ ਨੇ ਪੇਸ਼ ਕੀਤਾ 100 ਦਿਨ ਦੇ ਕਾਰਜਕਾਲ ਦਾ ਰਿਪੋਰਟ ਕਾਰਡ
ਅਧਿਆਪਕਾਂ ਨੇ ਕਿਹਾ ਕਿ ਜੋਧਪੁਰ ਹਾਈਕੋਰਟ ਦਾ ਫੈਸਲਾ ਲਾਗੂ ਕੀਤਾ ਜਾਵੇ।ਅਧਿਆਪਕਾਂ ਦਾ ਰੋਸ ਦੇਖਦੇ ਹੋਏ ਕੇਂਦਰੀ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ (Gajender Singh Shekhawat) ਉਨ੍ਹਾਂ ਨਾਲ ਗੱਲਬਾਤ ਕਰਨ ਲਈ ਪਹੁੰਚੇ ਅਤੇ ਉਨ੍ਹਾਂ ਭਰੋਸਾ ਦਿਵਾਇਆ ਕਿ ਉਨ੍ਹਾਂ ਦੀ ਮੰਗਾਂ ਨੂੰ ਲੈਕੇ ਇਕ ਮੀਟਿੰਗ ਕੀਤੀ ਜਾਵੇਗੀ ਅਤੇ ਸਾਰੇ ਮਸਲਿਆਂ ਦਾ ਹੱਲ ਕੀਤਾ ਜਾਵੇਗਾ।ਇਸ ਦੌਰਾਨ ਅਧਿਆਪਕਾਂ ਨੇ ਚਿਤਾਵਾਨੀ ਦਿੱਤੀ ਕੀ ਜੇਕਰ ਉਨ੍ਹਾਂ ਦੀ ਮੀ ਟਿੰਗ ਪੀਐਮ ਮੋਦੀ ਦੇ ਦੌਰੇ ਤੋਂ ਪਹਿਲਾਂ ਨਹੀਂ ਹੋਈ ਤਾਂ ਉਹ ਪੀਐਮ ਮੋਦੀ ਦਾ ਪੰਜਾਬ ਆਉਣ ‘ਤੇ ਵਿਰੋਧ ਪਰਜ਼ੋਰ ਵਿਰੋਧ ਕਰਨਗੇ।

