ਪੰਜਾਬ ‘ਚ ਆਇਆ ਇਕ ਹੋਰ ਓਮੀਕ੍ਰੋਨ ਦਾ ਮਾਮਲਾ, ਤੰਜਾਨੀਆ ਤੋਂ ਪਰਤੀ ਔਰਤ ਆਈ ਪਾਜ਼ੇਟਿਵ

ਚੰਡੀਗੜ੍ਹ : ਵਿਧਾਨ ਸਭਾ ਚੋਣਾਂ (Assembly elections) ਤੋਂ ਪਹਿਲਾਂ ਪੰਜਾਬ ਵਿਚ ਕੋਰੋਨਾ (Corona in the Punjab) ਦਾ ਖਤਰਾ ਵੱਧ ਗਿਆ ਹੈ। ਸੂਬੇ ਵਿਚ ਓਮੀਕ੍ਰੋਨ (Omicron)…

ਚੰਡੀਗੜ੍ਹ : ਵਿਧਾਨ ਸਭਾ ਚੋਣਾਂ (Assembly elections) ਤੋਂ ਪਹਿਲਾਂ ਪੰਜਾਬ ਵਿਚ ਕੋਰੋਨਾ (Corona in the Punjab) ਦਾ ਖਤਰਾ ਵੱਧ ਗਿਆ ਹੈ। ਸੂਬੇ ਵਿਚ ਓਮੀਕ੍ਰੋਨ (Omicron) ਦਾ ਦੂਜਾ ਮਰੀਜ਼ ਮਿਲਿਆ ਹੈ, ਜੋ ਇਕ ਮਹਿਲਾ ਹੈ ਅਤੇ ਉਹ ਜਲੰਧਰ ਦੇ ਨਕੋਦਰ ਦੀ ਰਹਿਣ ਵਾਲੀ ਹੈ। 42 ਸਾਲ ਦੀ ਇਹ ਮਹਿਲਾ 22 ਦਸੰਬਰ ਨੂੰ ਤੰਜਾਨੀਆ ਤੋਂ ਦਿੱਲੀ (From Tanzania to Delhi) ਆਈ ਸੀ ਅਤੇ ਏਅਰਪੋਰਟ (Airport) ‘ਤੇ ਜਾਂਚ ਵਿਚ ਉਸ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ (Corona report positive) ਆਈ ਸੀ। ਉਥੇ ਹੀ ਸ਼ੁੱਕਰਵਾਰ ਨੂੰ ਸੂਬੇ ਵਿਚ ਕੋਰੋਨਾ (Corona) ਦੇ 221 ਨਵੇਂ ਕੇਸ ਮਿਲੇ। ਪਟਿਆਲਾ (Patiala) ਵਿਚ ਇਕ ਮਰੀਜ਼ ਨੇ ਦਮ ਵੀ ਤੋੜ ਦਿੱਤਾ। ਪੰਜਾਬ ਵਿਚ 39 ਮਰੀਜ਼ ਆਕਸੀਜਨ, ਆਈ.ਸੀ.ਯੂ. ਅਤੇ ਵੈਂਟੀਲੇਟਰ (Oxygen, ICU And ventilator) ਸਪੋਰਟ ‘ਤੇ ਹਨ। Also Read : ਪੈਟਰੋਲ ਡੀਜ਼ਲ ਦੀਆਂ ਕੀਮਤਾਂ ਨੂੰ ਲੈ ਕੇ ਅਹਿਮ ਖਬਰ, ਜਾਣੋ ਨਵੇਂ ਸਾਲ ‘ਤੇ ਕੀ ਰਿਹਾ ਅਸਰ

9-year-old tests Omicron positive, Karnataka tally 31

ਸਰਕਾਰ ਨੇ ਅਜੇ ਤੱਕ ਟੈਸਟ ਵੀ 40 ਹਜ਼ਾਰ ਦੀ ਬਜਾਏ 15 ਹਜ਼ਾਰ ਦੇ ਕਰੀਬ ਹੀ ਰੱਖੇ ਹੋਏ ਹਨ। ਤੰਜ਼ਾਨੀਆ ਤੋਂ ਦਿੱਲੀ ਆਈ ਮਹਿਲਾ ਸ਼ੁੱਕਰਵਾਰ ਨੂੰ ਹੀ ਓਮੀਕ੍ਰੋਨ ਪਾਜ਼ੇਟਿਵ ਮਿਲੀ ਸੀ। ਉਸ ਦੀ ਨਵੀਂ ਟੈਸਟ ਰਿਪੋਰਟ ਵਿਚ ਕੋਰੋਨਾ ਨੈਗੇਟਿਵ ਆਉਣ ਤੋਂ ਬਾਅਦ ਉਸ ਨੂੰ ਡਿਸਚਾਰਜ ਕੀਤਾ ਜਾ ਚੁੱਕਾ ਹੈ। ਪੰਜਾਬ ਵਿਚ ਪਹਿਲਾ ਓਮੀਕ੍ਰੋਨ ਮਰੀਜ਼ ਨਵਾਂਸ਼ਹਿਰ ਵਿਚ ਮਿਲਿਆ ਸੀ, ਜੋ ਸਪੇਨ ਤੋਂ ਪਰਤਿਆ ਸੀ। ਹਾਲਾਂਕਿ ਉਹ ਵੀ ਠੀਕ ਹੋ ਚੁੱਕਾ ਹੈ। ਉਸ ਦੇ ਕਾਨਟ੍ਰੈਕਟ ਵਿਚ ਆ ਕੇ ਪਾਜ਼ੇਟਿਵ ਹੋਏ 2 ਮਰੀਜ਼ਾਂ ਦੀ ਜੀਨੋਮ ਸਿਕਵੈਂਸਿੰਗ ਰਿਪੋਰਟ ਆਉਣੀ ਬਾਕੀ ਹੈ। Also Read : ਨਵੇਂ ਸਾਲ ਮੌਕੇ ਸਸਤਾ ਹੋਇਆ ਐੱਲ.ਪੀ.ਜੀ. ਗੈਸ ਸਿਲੰਡਰ, ਜਾਣੋ ਕਿੰਨੇ ਘਟੇ ਰੇਟ


ਪੰਜਾਬ ਦੇ ਵੱਖ-ਵੱਖ ਜ਼ਿਲਿਆਂ ਵਿਚ ਕੋਰੋਨਾ ਤੇਜ਼ੀ ਨਾਲ ਵੱਧ ਰਿਹਾ ਹੈ। ਪਟਿਆਲਾ ਵਿਚ ਸ਼ੁੱਕਰਵਾਰ ਨੂੰ 71 ਨਵੇਂ ਮਰੀਜ਼ ਮਿਲੇ। ਇਸ ਜ਼ਿਲੇ ਵਿਚ ਇਕ ਮਰੀਜ਼ ਦੀ ਵੀ ਕੋਰੋਨਾ ਕਾਰਣ ਮੌਤ ਹੋਈ। ਉਥੇ ਹੀ ਪਠਾਨਕੋਟ ਵਿਚ 37, ਮੋਹਾਲੀ ਵਿਚ 25, ਜਲੰਧਰ ਵਿਚ 19 ਅਤੇ ਲੁਧਿਆਣਾ ਵਿਚ 18 ਪਾਜ਼ੇਟਿਵ ਮਰੀਜ਼ ਮਿਲੇ । ਬਠਿੰਡਾ ਵਿਚ 16, ਗੁਰਦਾਸਪੁਰ ਵਿਚ 10, ਹੁਸ਼ਿਆਰਪੁਰ ਵਿਚ 7, ਅੰਮ੍ਰਿਤਸਰ ਅਤੇ ਕਪੂਰਥਲਾ ਵਿਚ 4-4, ਫਰੀਦਕੋਟ, ਫਤਿਹਗੜ ਸਾਹਿਬ, ਮੁਕਤਸਰ ਅਤੇ ਐੱਸ.ਬੀ.ਐੱਸ. ਨਗਰ ਵਿਚ 2-2 ਮਰੀਜ਼ ਮਿਲੇ। ਫਾਜ਼ਿਲਕਾ ਅਤੇ ਰੋਪੜ ਵਿਚ ਇਕ-ਇਕ ਮਰੀਜ਼ ਮਿਲਿਆ। ਉਥੇ ਹੀ ਬਰਨਾਲਾ, ਫਿਰੋਜ਼ਪੁਰ, ਮਾਨਸਾ, ਮੋਗਾ, ਸੰਗਰੂਰ ਅਤੇ ਤਰਨਤਾਰਨ ਵਿਚ ਕੋਈ ਮਰੀਜ਼ ਨਹੀਂ ਮਿਲਿਆ।

 

Leave a Reply

Your email address will not be published. Required fields are marked *