ਨਵੀਂ ਦਿੱਲੀ – ਅੱਜ ਤੋਂ ਨਵਾਂ ਸਾਲ ਸ਼ੁਰੂ ਹੋ ਚੁੱਕਾ ਹੈ। ਨਵੇਂ ਸਾਲ ਮੌਕੇ ਜਨਤਾ ਨੂੰ ਰਾਹਤ ਮਿਲੀ ਹੈ। ਦਰਅਸਲ ਅੱਜ ਗੈਸ ਕੰਪਨੀਆਂ (Gas companies) ਵਲੋਂ ਐੱਲ.ਪੀ.ਜੀ ਸਿਲੰਡਰ (LPG cylinder) ਦੀਆਂ ਕੀਮਤਾਂ ਵਿਚ ਕਟੌਤੀ ਕਰਨ ਦਾ ਕੰਮ ਕੀਤਾ ਗਿਆ ਹੈ। ਇਹ ਕਟੌਤੀ 19 ਕਿਲੋਗ੍ਰਾਮ ਦੇ ਕਮਰਸ਼ੀਅਲ ਗੈਸ ਸਿਲੰਡਰ (Commercial gas cylinder) ‘ਤੇ ਕੀਤੀ ਗਈ ਹੈ। ਆਈ.ਓ.ਸੀ.ਐੱਲ. (IOCL) ਮੁਤਾਬਕ 1 ਜਨਵਰੀ 2022 ਨੂੰ ਦਿੱਲੀ ਵਿਚ ਕਮਰਸ਼ੀਅਲ ਗੈਸ ਸਿਲੰਡਰ ਦੀ ਕੀਮਤ 102 ਘੱਟ ਕੇ 1998.5 ਕਰ ਦਿੱਤੀ ਗਈ ਹੈ। Also Read : ਪੈਟਰੋਲ ਡੀਜ਼ਲ ਦੀਆਂ ਕੀਮਤਾਂ ਨੂੰ ਲੈ ਕੇ ਅਹਿਮ ਖਬਰ, ਜਾਣੋ ਨਵੇਂ ਸਾਲ ‘ਤੇ ਕੀ ਰਿਹਾ ਅਸਰ
ਦੱਸ ਦਈਏ ਕਿ 31 ਦਸੰਬਰ ਤੱਕ 19 ਕਿਲੋਗ੍ਰਾਮ ਵਾਲੇ ਗੈਸ ਸਿਲੰਡਰ ਲਈ ਦਿੱਲੀ ਵਾਲਿਆਂ ਨੂੰ 2101 ਰੁਪਏ ਦੇਣੇ ਹੁੰਦੇ ਸਨ। ਜਿੱਥੇ ਚੇਨਈ ਵਿਚ ਹੁਣ 19 ਕਿਲੋਗ੍ਰਾਮ ਐੱਲ.ਪੀ.ਜੀ. ਸਿਲੰਡਰ ਲਈ 2131 ਰੁਪਏ ਤਾਂ ਉਥੇ ਹੀ ਮੁੰਬਈ ਵਿਚ 1948.50 ਰੁਪਏ ਦੇਣੇ ਹੋਣਗੇ। ਨਵੀਆਂ ਕੀਮਤਾਂ ਜਾਰੀ ਹੋਣ ਤੋਂ ਬਾਅਦ ਕੋਲਕਾਤਾ ਵਿਚ ਕਮਰਸ਼ੀਅਲ ਗੈਸ ਸਿਲੰਡਰ ਹੁਣ ਅੱਜ ਤੋਂ 2076 ਰੁਪਏ ਵਿਚ ਖਰੀਦਿਆ ਜਾ ਸਕਦਾ ਹੈ। ਉਥੇ ਹੀ ਘਰੇਲੂ ਐਲ.ਪੀ.ਜੀ. ਸਿਲੰਡਰ ਦੀਆਂ ਕੀਮਤਾਂ ਵਿਚ ਕੋਈ ਬਦਲਾਅ ਨਹੀਂ ਦੇਖਣ ਨੂੰ ਮਿਲਿਆ ਹੈ। ਇਹੀ ਵਜ੍ਹਾ ਹੈ ਕਿ ਰਾਸ਼ਟਰੀ ਰਾਜਧਾਨੀ ਵਿਚ ਰਹਿਣ ਵਾਲੇ ਲੋਕਾਂ ਨੂੰ ਘਰੇਲੂ ਗੈਸ ਸਿਲੰਡਰ ਬਿਨਾਂ ਸਬਸਿਡੀ ਦੇ 900 ਰੁਪਏ ਵਿਚ ਮਿਲਦਾ ਰਹੇਗਾ।




