ਪਟਿਆਲਾ ਦੀ ਥਾਪਰ ਯੂਨੀਵਰਿਸਟੀ  ਵਿਖੇ 12 ਹੋਰ ਵਿਦਿਆਰਥੀ ਕੋਰੋਨਾ ਪਾਜ਼ੇਟਿਵ, ਕੁੱਲ ਗਿਣਤੀ ਹੋਈ 27

ਪਟਿਆਲਾ- ਪਟਿਆਲਾ ਵਿਚ ਕੋਰੋਨਾ ਵਾਇਰਸ ਨੂੰ ਲੈ ਕੇ ਲਗਾਤਾਰ ਹਾਲਾਤ ਗੰਭੀਰ ਹੁੰਦੇ ਜਾ ਰਹੇ ਹਨ। ਪਟਿਆਲਾ ਦੀ ਥਾਪਰ ਯੂਨੀਵਰਿਸਟੀ ਪਟਿਆਲਾ ਵਿਖੇ ਅੱਜ 31 ਦਸੰਬਰ ਨੂੰ…

ਪਟਿਆਲਾ- ਪਟਿਆਲਾ ਵਿਚ ਕੋਰੋਨਾ ਵਾਇਰਸ ਨੂੰ ਲੈ ਕੇ ਲਗਾਤਾਰ ਹਾਲਾਤ ਗੰਭੀਰ ਹੁੰਦੇ ਜਾ ਰਹੇ ਹਨ। ਪਟਿਆਲਾ ਦੀ ਥਾਪਰ ਯੂਨੀਵਰਿਸਟੀ ਪਟਿਆਲਾ ਵਿਖੇ ਅੱਜ 31 ਦਸੰਬਰ ਨੂੰ 12 ਵਿਦਿਆਰਥੀ ਕੋਰੋਨਾ ਪਾਜ਼ੇਟਿਵ ਆਏ ਹਨ। ਦੱਸ ਦਈਏ ਕਿ ਇਸੇ ਯੂਨੀਵਰਸਿਟੀ ਵਿਚ ਬੀਤੇ ਦਿਨ ਵੀ ਕੋਰੋਨਾ ਵਾਇਰਸ ਦੇ ਮਾਮਲੇ ਸਾਹਮਣੇ ਆਏ ਸਨ। ਅੱਜ ਦੇ ਮਾਮਲੇ ਮਿਲਾ ਕੇ ਯੂਨੀਵਰਸਿਟੀ ਵਿਚ ਕੁੱਲ 27 ਮਾਮਲੇ ਹੋ ਗਏ ਹਨ।

Also Read: ਪਟਿਆਲਾ ਵਿਖੇ AAP ਦਾ ‘ਸ਼ਾਂਤੀ ਮਾਰਚ’, ਕੈਪਟਨ ਦੇ ਗੜ੍ਹ ’ਚ ਕੇਜਰੀਵਾਲ ਦੀ ਦਹਾੜ!

ਮਿਲੀ ਜਾਣਕਾਰੀ ਮੁਤਾਬਕ ਥਾਪਰ ਕਾਲਜ ਜੇ ਹੋਸਟਲ ਨੂੰ ਕੰਟੈਨਮੈਂਟ ਏਰੀਆ ਐਲਾਨ ਕੀਤਾ ਗਿਆ ਹੈ ਅਤੇ ਇਸ ਹੋਸਟਲ ਤੋਂ ਵਿਦਿਆਰਥੀਆਂ ਦੇ ਬਾਹਰ ਜਾਣ ਜਾਂ ਬਾਹਰੋਂ ਕਿਸੇ ਦੇ ਆਉਣ ਤੇ ਅੱਗਲੇ ਪੰਦਰਾਂ ਦਿਨਾਂ ਤੱਕ ਨਿਗਰਾਨੀ ਰੱਖੀ ਜਾਵੇਗੀ। ਜ਼ਿਲ੍ਹੇ ਵਿੱਚ ਹੁਣ ਤੱਕ 3259 ਵਿਦੇਸ਼ੀ ਯਾਤਰੀ ਆਏ ਹਨ। ਇਨ੍ਹਾਂ ਵਿਚੋ ਹਾਈ ਰਿਸ਼ਕ ਦੇਸ਼ਾਂ ਵਿਚੋਂ ਆਏ 395 ਯਾਤਰੀਆਂ ਵਿਚੋਂ 8 ਦਿਨ ਦਾ ਸਮਾਂ ਪੂਰਾ ਹੋਣ ਉਪਰੰਤ 211 ਦੇ ਕੋਵਿਡ ਟੈਸਟ ਕਰਵਾਏ ਗਏ ਹਨ। ਜਿਹਨਾਂ ਵਿਚੋਂ ਹੁਣ ਤੱਕ ਕੇਵਲ ਦੋ ਹੀ ਕੋਵਿਡ ਪਾਜ਼ੇਟਿਵ ਪਾਏ ਗਏ ਹਨ।

Also Read: BJP ਨੇ ਕੀਤੀ ‘ਨਵਾਂ ਪੰਜਾਬ ਭਾਜਪਾ ਦੇ ਨਾਲ’ ਮੁਹਿੰਮ ਦੀ ਸ਼ੁਰੂਆਤ, ਨੰਬਰ ਕੀਤਾ ਜਾਰੀ

Leave a Reply

Your email address will not be published. Required fields are marked *