Odisha train accident: ਹਾਦਸੇ ਤੋਂ 51 ਘੰਟੇ ਬਾਅਦ ਸ਼ੁਰੂ ਹੋਈ ਰੇਲ ਸੇਵਾ, ਰੇਲ ਮੰਤਰੀ ਨੇ ਹੱਥ ਜੋੜ ਕੀਤਾ ਰਵਾਨਾ

ਨਵੀਂ ਦਿੱਲੀ: ਉੜੀਸਾ ਦੇ ਬਾਲਾਸੋਰ ‘ਚ ਹਾਦਸਾਗ੍ਰਸਤ ਸੈਕਸ਼ਨ ਤੋਂ ਭਿਆਨਕ ਹਾਦਸੇ ਦੇ 51 ਘੰਟੇ ਬਾਅਦ ਐਤਵਾਰ ਰਾਤ ਕਰੀਬ 10.40 ਵਜੇ ਪਹਿਲੀ ਟਰੇਨ ਰਵਾਨਾ ਹੋਈ। ਰੇਲ…

ਨਵੀਂ ਦਿੱਲੀ: ਉੜੀਸਾ ਦੇ ਬਾਲਾਸੋਰ ‘ਚ ਹਾਦਸਾਗ੍ਰਸਤ ਸੈਕਸ਼ਨ ਤੋਂ ਭਿਆਨਕ ਹਾਦਸੇ ਦੇ 51 ਘੰਟੇ ਬਾਅਦ ਐਤਵਾਰ ਰਾਤ ਕਰੀਬ 10.40 ਵਜੇ ਪਹਿਲੀ ਟਰੇਨ ਰਵਾਨਾ ਹੋਈ। ਰੇਲ ਮੰਤਰੀ ਅਸ਼ਵਨੀ ਵੈਸ਼ਨਵ ਨੇ ਉਸ ਮਾਲ ਗੱਡੀ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਮਾਲ ਗੱਡੀ ਵਿਸ਼ਾਖਾਪਟਨਮ ਬੰਦਰਗਾਹ ਤੋਂ ਰੁੜਕੇਲਾ ਸਟੀਲ ਪਲਾਂਟ ਜਾ ਰਹੀ ਸੀ ਅਤੇ ਉਸੇ ਟ੍ਰੈਕ ‘ਤੇ ਚੱਲੀ ਜਿੱਥੇ ਸ਼ੁੱਕਰਵਾਰ ਨੂੰ ਰੇਲ ਹਾਦਸਾ ਹੋਇਆ ਸੀ।

ਅਸ਼ਵਿਨੀ ਵੈਸ਼ਨਵ ਨੇ ਟਵੀਟ ਕੀਤਾ ਹੈ ਕਿ ਖਰਾਬ ਹੋਈ ਡਾਊਨ ਲਾਈਨ ਪੂਰੀ ਤਰ੍ਹਾਂ ਨਾਲ ਬਹਾਲ ਹੋ ਗਈ ਹੈ। ਰੇਲ ਮੰਤਰੀ ਅਸ਼ਵਿਨੀ ਵੈਸ਼ਨਵ ਨੇ ਹੱਥ ਜੋੜ ਕੇ ਟਰੇਨ ਨੂੰ ਸੁਰੱਖਿਅਤ ਰਵਾਨਾ ਕੀਤਾ। ਜਦੋਂ ਰੇਲ ਮੰਤਰੀ ਨੇ ਹਾਦਸੇ ਤੋਂ ਪ੍ਰਭਾਵਿਤ ਸੈਕਸ਼ਨ ਨੂੰ ਬਹਾਲ ਕਰਨ ਦਾ ਐਲਾਨ ਕੀਤਾ ਤਾਂ ਉਨ੍ਹਾਂ ਭਾਵੁਕ ਹੋ ਕੇ ਕਿਹਾ ਹੈ ਕਿ ‘ਸਾਡਾ ਉਦੇਸ਼ ਇਹ ਯਕੀਨੀ ਬਣਾਉਣਾ ਹੈ ਕਿ ਸਾਰੇ ਲਾਪਤਾ ਵਿਅਕਤੀਆਂ ਦੇ ਪਰਿਵਾਰਕ ਮੈਂਬਰਾਂ ਨੂੰ ਜਲਦੀ ਤੋਂ ਜਲਦੀ ਲੱਭ ਲਿਆ ਜਾਵੇ। ਸਾਡੀ ਜ਼ਿੰਮੇਵਾਰੀ ਅਜੇ ਖਤਮ ਨਹੀਂ ਹੋਈ। ਹੁਣ ਤੱਕ 200 ਦੇ ਕਰੀਬ ਲਾਸ਼ਾਂ ਲਾਵਾਰਿਸ ਪਈਆਂ ਹਨ।

Leave a Reply

Your email address will not be published. Required fields are marked *