ਹੌਲਦਾਰ ਦਾ ਸਿੱਧੂ ਨੂੰ ਚੈਲੇਂਜ, ‘ਮਾਰੋ ਤਾਂ ਦੱਬਕਾ ਜੇ’…

ਅੰਮ੍ਰਿਤਰ : ਸੋਸ਼ਲ ਮੀਡੀਆ (Social Media) ‘ਤੇ ਇਕ ਵੀਡੀਓ (Video Viral) ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਇਸ ਵੀਡੀਓ ਵਿਚ ਇਕ ਹੌਲਦਾਰ ਵਲੋਂ ਪੰਜਾਬ ਕਾਂਗਰਸ…

ਅੰਮ੍ਰਿਤਰ : ਸੋਸ਼ਲ ਮੀਡੀਆ (Social Media) ‘ਤੇ ਇਕ ਵੀਡੀਓ (Video Viral) ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਇਸ ਵੀਡੀਓ ਵਿਚ ਇਕ ਹੌਲਦਾਰ ਵਲੋਂ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ (Punjab Congress President Navjot Singh Sidhu) ਨੂੰ ਚੈਲੇਂਜ ਕੀਤਾ ਗਿਆ। ਇਹ ਵੀਡੀਓ ਹੌਲਦਾਰ ਸੰਦੀਪ ਸਿੰਘ (Sandeep Singh) ਨੇ ਕਿਹਾ ਕਿ ਸਿੱਧੂ ਸਾਬ੍ਹ (Sidhu Saab) ਮੈਂ ਤੁਹਾਡੇ ਹਲਕੇ ਵਿਚ ਰਹਿੰਦਾ ਹਾਂ ਅਤੇ ਮੈਂ 10 ਸਾਲ ਪਹਿਲਾਂ ਤੁਹਾਡੀ ਪਤਨੀ ਨੂੰ ਵੀ ਵੋਟ ਪਾਈ ਸੀ। ਫਿਰ ਜਦੋਂ ਤੁਸੀਂ ਬੀ.ਜੇ.ਪੀ. ਛੱਡ ਕਾਂਗਰਸ (Congress) ਵਿਚ ਆਏ ਸੀ ਤਾਂ ਮੈਂ ਤੁਹਾਨੂੰ ਵੀ ਵੋਟ ਪਾਈ। ਹੌਲਦਾਰ ਨੇ ਕਿਹਾ ਕਿ ਸਿੱਧੂ ਸਾਬ੍ਹ (Sidhu Saab) ਬਿਨਾਂ ਸ਼ੱਕ ਤੁਸੀਂ ਇਸ ਵੇਲੇ ਯੂਥ ਦਾ ਆਈਕੋਨ ਹੋ। ਉਨ੍ਹਾਂ ਕਿਹਾ ਕਿ ਪ੍ਰਮਾਤਮਾ ਤੁਹਾਨੂੰ ਆਉਣ ਵਾਲੇ ਸਮੇਂ ਵਿਚ ਸੀ.ਐੱਮ. ਵੀ ਬਣਾਵੇ ਅਤੇ ਮੇਰੀ ਵੀ ਇਹ ਖਾਹਿਸ਼ ਹੈ। ਉਨ੍ਹਾਂ ਕਿਹਾ ਕਿ ਸਿੱਧੂ ਸਾਬ੍ਹ ਤੁਹਾਡੇ ਵਲੋਂ ਥਾਣੇਦਾਰ ‘ਤੇ ਦਿੱਤੇ ਗਏ ਬਿਆਨ ਤੋਂ ਮੈਂ ਬਹੁਤ ਦੁਖੀ ਹਾਂ। Also Read : ਸ਼ਮਸ਼ਾਨਘਾਟ ‘ਚ ਅਚਾਨਕ ਜ਼ਿੰਦਾ ਹੋ ਗਿਆ ‘ਮੁਰਦਾ’, ਸਾਰੇ ਰਹਿ ਗਏ ਹੈਰਾਨ (ਵੀਡੀਓ)

ਉਨ੍ਹਾਂ ਕਿਹਾ ਕਿ ਮੈਂ ਥਾਣੇਦਾਰ ਤਾਂ ਨਹੀਂ ਹਾਂ ਮੈਂ ਇਕ ਹੈੱਡ ਕਾਂਸਟੇਬਲ ਹਾਂ ਅਤੇ ਮੈਂ ਤੁਹਾਨੂੰ ਚੈਲੇਂਜ ਕਰਦਾ ਹਾਂ ਕਿ ਜੇ ਤੁਸੀਂ ਮੈਨੂੰ ਦਾਬਾ ਮਾਰੋ ਤੇ ਮੇਰੇ ਮੱਥੇ ‘ਤੇ ਪਸੀਨਾ ਵੀ ਆ ਜਾਵੇ ਤਾਂ ਮੈਂ ਤੁਹਾਡੀ ਜੁੱਤੀ ਵਿਚ ਪਾਣੀ ਪੀਵਾਂਗਾ। ਉਨ੍ਹਾਂ ਕਿਹਾ ਕਿ ਸਿੱਧੂ ਸਾਬ੍ਹ ਤੁਹਾਨੂੰ ਇਹ ਸ਼ੋਭਾ ਨਹੀਂ ਦਿੰਦਾ ਕਿ ਤੁਸੀਂ ਪੁਲਿਸ ਮੁਲਾਜ਼ਮਾਂ ਬਾਰੇ ਅਜਿਹੀ ਗੱਲ ਕਰੋ ਕਿਉਂਕਿ ਤੁਹਾਡੀ ਸੁਰੱਖਿਆ ਵਿਚ ਪੁਲਿਸ ਮੁਲਾਜ਼ਮ ਮੇਰੇ ਵੀਰ, ਭਰਾ ਦਿਨ ਰਾਤ ਲੱਗੇ ਰਹਿੰਦੇ ਹਨ ਪਰ ਤੁਸੀਂ ਉਨ੍ਹਾਂ ਬਾਰੇ ਅਜਿਹੀ ਗੱਲ ਕਹਿ ਰਹੇ ਹੋ। ਉਨ੍ਹਾਂ ਕਿਹਾ ਕਿ ਮੈਂ ਤੁਹਾਡੇ ਹਲਕੇ ਦਾ ਵੋਟਰ ਹਾਂ ਅਤੇ ਮੇਰੇ ਏਰੀਏ ਵਿਚ 15 ਤੋਂ 20 ਪਰਿਵਾਰਕ ਮੈਂਬਰ ਹਨ ਜਿਨ੍ਹਾਂ ਨਾਲ ਮੇਰੇ ਪਰਿਵਾਰਕ ਰਿਸ਼ਤੇ ਵੀ ਹਨ। 

 

Leave a Reply

Your email address will not be published. Required fields are marked *