ਲੁਧਿਆਣਾ : ਲੁਧਿਆਣਾ ਕੋਰਟ ਕੰਪਲੈਕਸ (Ludhiana Court Complex) ਵਿਚ ਬੰਬ ਧਮਾਕੇ (Bomb blast) ਤੋਂ ਬਾਅਦ ਪੰਜਾਬ ਤੋਂ ਲੈ ਕੇ ਦਿੱਲੀ (From Punjab to Delhi) ਤੱਕ ਹਲਚਲ ਮਚੀ ਹੋਈ ਹੈ। ਕੋਰਟ ਕੰਪਲੈਕਸ (Court Complex) ਵਿਚ ਹੋਏ ਧਮਾਕੇ ਦਾ ਜਾਇਜ਼ਾ ਲੈਣ ਲਈ ਕੇਂਦਰੀ ਕਾਨੂੰਨ ਮੰਤਰੀ ਕਿਰਨ ਰਿਜਿਜੂ (Union Law Minister Kiran Rijiju) ਲੁਧਿਆਣਾ ਪਹੁੰਚ ਗਏ ਹਨ। ਉਨ੍ਹਾਂ ਨਾਲ ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ (Union Minister of State Som Prakash) ਅਤੇ ਰਾਸ਼ਰਟੀ ਅਨੁਸੂਚਿਤ ਕਮਿਸ਼ਨ (National Scheduled Commission) ਦੇ ਚੇਅਰਮੈਨ ਵਿਜੇ ਸਾਂਪਲਾ (Chairman Vijay Sampla) ਵੀ ਹਨ। Also Read : ਹਰ ਧਰਮਾਂ ਦਾ ਸਤਿਕਾਰ ਕਰਨ ਵਾਲੀ ਪਾਰਟੀ ਹੈ ਸ਼੍ਰੋਮਣੀ ਅਕਾਲੀ ਦਲ : ਸੁਖਬੀਰ ਬਾਦਲ

ਉਨ੍ਹਾਂ ਨੇ ਧਮਾਕੇ ਵਾਲੀ ਥਾਂ ਦਾ ਦੌਰਾ ਕੀਤਾ। ਇਸ ਤੋਂ ਬਾਅਦ ਉਹ ਲੁਧਿਆਣਾ ਵਿਚ ਅਫਸਰਾਂ ਤੋਂ ਹਾਲਾਤ ਦੀ ਰਿਪੋਰਟ ਲੈ ਰਹੇ ਹਨ। ਇਸ ਮੀਟਿੰਗ ਵਿਚ ਲੁਧਿਆਣਾ ਦੇ ਡਵੀਜ਼ਨਲ ਕਮਿਸ਼ਨਰ ਚੰਦਰ ਗੈਂਗ, ਡੀ.ਸੀ. ਵਰਿੰਦਰ ਕੁਮਾਰ ਸ਼ਰਮਾ ਅਤੇ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਮੌਜੂਦ ਹਨ। ਪੰਜਾਬ ਪਹੁੰਚਣ ‘ਤੇ ਕੇਂਦਰੀ ਕਾਨੂੰਨ ਮੰਤਰੀ ਕਿਰਨ ਰਿਜਿਜੂ ਨੇ ਕਿਹਾ ਕਿ ਪੰਜਾਬ ਸੰਵੇਦਨਸ਼ੀਲ ਅਤੇ ਮਹੱਤਵਪੂਰਨ ਸਟੇਟ ਹੈ। ਇਸ ਲਈ ਉਹ ਘਟਨਾ ਵਾਲੀ ਥਾਂ ਦਾ ਜਾਇਜ਼ਾ ਲੈਣਗੇ। ਇਸ ਤੋਂ ਬਾਅਦ ਜੱਜਾਂ ਅਤੇ ਅਫਸਰਾਂ ਨਾਲ ਗੱਲਬਾਤ ਕਰਨਗੇ। ਫਿਰ ਕੇਂਦਰ ਸਰਕਾਰ ਦੇਖੇਗੀ ਕਿ ਇਸ ਵਿਚ ਅੱਗੇ ਕੀ ਕਦਮ ਚੁੱਕਣਾ ਹੈ। ਕੇਂਦਰੀ ਮੰਤਰੀ ਨੇ ਇਹ ਵੀ ਕਿਹਾ ਕਿ ਕੋਰਟ ਕੰਪਲੈਕਸ ਵਿਚ ਜੋ ਘਟਨਾ ਹੋਈ, ਮੈਂ ਨਿਆਇਕ ਦੇ ਹਿਸਾਬ ਨਾਲ ਵੀ ਰਿਪੋਰਟ ਲੈਣਈ ਹੈ। ਇਸ ਦੀ ਜਾਂਚ ਚੱਲ ਰਹੀ ਹੈ। ਮੈਂ ਦੇਸ਼ ਦਾ ਕਾਨੂੰਨ ਮੰਤਰੀ ਹਾਂ, ਇਸ ਲਈ ਖੁਦ ਵੀ ਦੇਖਣ ਆਇਆ ਹਾਂ। Also Read : ਗੁਰਦਾਸਪੁਰ ‘ਚ ਅਰਵਿੰਦ ਕੇਜਰੀਵਾਲ ਨੇ ਦਿੱਤੀਆਂ 5 ਨਵੀਆਂ ਗਾਰੰਟੀਆਂ

ਇਸ ਧਮਾਕੇ ਵਿਚ ਫਿਦਾਇਨ ਹਮਲੇ ਤੋਂ ਲੈ ਕੇ ਟਿਫਨ ਬੰਬ ਅਤੇ ਅੱਤਵਾਦੀਆਂ ਦਾ ਐਂਗਲ ਸਾਹਮਣੇ ਆ ਚੁੱਕਾ ਹੈ। ਇਹ ਵੀ ਪੰਜਾਬ ਪੁਲਿਸ ਅਤੇ ਕੇਂਦਰ ਦੀ ਜਾਂਚ ਏਜੰਸੀਆਂ ਹੁਣ ਤੱਕ ਜਾਂਚ ਵਿਚ ਮੰਨ ਚੁੱਕੀਆਂ ਹਨ ਕਿ ਧਮਾਕਾ ਬੰਬ ਨੂੰ ਪਲਾਂਟ ਕਰਦੇ ਹੋਏ ਹੀ ਹੋਇਆ ਹੈ। ਲੁਧਿਆਣਾ ਕੋਰਟ ਕੰਪਲੈਕਸ ਵਿਚ ਵੀਰਵਾਰ ਦੁਪਹਿਰ ਦੂਜੀ ਮੰਜ਼ਿਲ ਦੇ ਬਾਥਰੂਮ ‘ਚ ਧਮਾਕਾ ਹੋਇਆ ਜਿਸ ਵਿਚ ਇਕ ਵਿਅਕਤੀ ਦੀ ਮੌਤ ਹੋ ਗਈ। ਇਸ ਨੂੰ ਧਮਾਕੇ ਦਾ ਸ਼ੱਕੀ ਮੰਨਿਆ ਜਾ ਰਿਹਾ ਹੈ। ਉਥੇ ਹੀ 5 ਲੋਕ ਜ਼ਖਮੀ ਹੋਏ ਹਨ ਪਰ ਸਭ ਦੀ ਹਾਲਤ ਖਤਰੇ ਤੋਂ ਬਾਹਰ ਹੈ। ਧਮਾਕੇ ਦੀ ਟਾਈਮਿੰਗ ਨੂੰ ਦੇਖਦੇ ਹੋਏ ਕੇਂਦਰ ਸਰਕਾਰ ਪੂਰੀ ਤਰ੍ਹਾਂ ਨਾਲ ਹਰਕਤ ਵਿਚ ਹੈ। ਇਸ ਦੇ ਲਈ ਐੱਨ.ਆਈ.ਏ. ਅਤੇ ਐੱਨ.ਐੱਸ.ਜੀ. ਦੀ ਟੀਮ ਵੀ ਜਾਂਚ ਵਿਚ ਜੁੱਟ ਚੁੱਕੀ ਹੈ।



