ਜੇਕਰ ਤੁਹਾਨੂੰ ਵੀ ਠੰਡ ‘ਚ ਨਹਾਉਣ ਤੋਂ ਲਗਦਾ ਡਰ ! ਤਾਂ ਜ਼ਰੂਰ ਦੇਖੋ ਇਹ ਵੀਡੀਓ

ਨਵੀਂ ਦਿੱਲੀ : ਸ਼ਾਇਦ ਹੀ ਕੋਈ ਅਜਿਹਾ ਹੋਵੇਗਾ ਜੋ ਠੰਡ ਵਿੱਚ ਨਹਾਉਣਾ ਪਸੰਦ ਕਰਦਾ ਹੋਵੇ। ਹਾਲਾਂਕਿ ਸਰਦੀਆਂ ਦਾ ਮੌਸਮ ਬਹੁਤ ਸਾਰੇ ਲੋਕਾਂ ਦਾ ਪਸੰਦੀਦਾ ਮੌਸਮ…

ਨਵੀਂ ਦਿੱਲੀ : ਸ਼ਾਇਦ ਹੀ ਕੋਈ ਅਜਿਹਾ ਹੋਵੇਗਾ ਜੋ ਠੰਡ ਵਿੱਚ ਨਹਾਉਣਾ ਪਸੰਦ ਕਰਦਾ ਹੋਵੇ। ਹਾਲਾਂਕਿ ਸਰਦੀਆਂ ਦਾ ਮੌਸਮ ਬਹੁਤ ਸਾਰੇ ਲੋਕਾਂ ਦਾ ਪਸੰਦੀਦਾ ਮੌਸਮ ਹੁੰਦਾ ਹੈ, ਪਰ ਇਸ ਦੌਰਾਨ ਸਭ ਤੋਂ ਚੁਣੌਤੀਪੂਰਨ ਕੰਮ ਨਹਾਉਣਾ ਹੁੰਦਾ ਹੈ। ਜੇਕਰ ਤੁਸੀਂ ਠੰਡੇ ਪਾਣੀ ਨਾਲ ਇਸ਼ਨਾਨ ਕਰਦੇ ਹੋ ਤਾਂ ਤੁਹਾਨੂੰ ਠੰਡ ਮਹਿਸੂਸ ਹੁੰਦੀ ਹੈ ਅਤੇ ਜੇਕਰ ਤੁਸੀਂ ਗਰਮ ਪਾਣੀ ਨਾਲ ਨਹਾਉਣ ਦੀ ਕੋਸ਼ਿਸ਼ ਕਰਦੇ ਹੋ ਤਾਂ ਨਹਾਉਣ ਤੋਂ ਬਾਅਦ ਸ਼ਰੀਰ ਠੰਡਾ ਹੋਣ ਲੱਗ ਜਾਂਦਾ ਹੈ। ਹੁਣ ਇਸ ਮੌਸਮ ਵਿੱਚ ਇਸ ਉਲਝਣ ਦਾ ਇੱਕ ਵਧੀਆ ਤਰੀਕਾ ਸਾਹਮਣੇ ਆਇਆ ਹੈ ਕਿ ਰੋਜ਼ ਨਹਾ ਕੇ ਦਫ਼ਤਰ ਜਾਂ ਸਕੂਲ ਕਿਵੇਂ ਜਾਣਾ ਹੈ।

Also Read : ਬ੍ਰਿਟੇਨ ‘ਚ ਕੋਰੋਨਾ ਦਾ ਸਭ ਤੋਂ ਖਤਰਨਾਕ ਰੂਪ, 24 ਘੰਟਿਆਂ ‘ਚ ਮਿਲੇ 1 ਲੱਖ ਤੋਂ ਵਧੇਰੇ ਮਾਮਲੇ

ਦਰਅਸਲ ਸੋਸ਼ਲ ਮੀਡੀਆ ‘ਤੇ ਇਕ ਮਜ਼ਾਕੀਆ ਵੀਡੀਓ ਵਾਇਰਲ (Video Viral) ਹੋ ਰਿਹਾ ਹੈ ਜੋ ਠੰਡ ਵਿਚ ਨਹਾਉਣ ਦੀ ਤੁਹਾਡੀ ਸਾਰੀ ਦੁਚਿੱਤੀ ਨੂੰ ਖਤਮ ਕਰ ਦੇਵੇਗਾ। ਸਭ ਤੋਂ ਦਿਲਚਸਪ ਗੱਲ ਇਹ ਹੈ ਕਿ ਇਸ ਵਿਧੀ ਵਿਚ ਨਹਾਉਣ ਲਈ ਪਾਣੀ ਦੀ ਕੀਮਤ ਵੀ ਬਹੁਤ ਘੱਟ ਹੈ। ਵਾਇਰਲ ਹੋ ਰਹੀ ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਇੱਕ ਬੱਚਾ ਠੰਡ ਵਿੱਚ ਨਹਾ ਰਿਹਾ ਹੈ।Also Read : Omicron ਦਾ ਖਤਰਾ: ਇਸ ਸੂਬੇ ‘ਚ ਕ੍ਰਿਸਮਸ ਤੇ ਨਵੇਂ ਸਾਲ ਦੇ ਜਸ਼ਨ ‘ਤੇ ਲੱਗੀ ਰੋਕ

ਵਾਇਰਲ ਹੋ ਰਹੀ ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਇੱਕ ਬੱਚਾ ਠੰਡ ਵਿੱਚ ਨਹਾ ਰਿਹਾ ਹੈ। ਬੱਚੇ ਦੇ ਸਾਹਮਣੇ ਇੱਕ ਪੈਨ ਰੱਖਿਆ ਗਿਆ ਹੈ ਜਿਸ ਵਿੱਚ ਸਟੋਵ ਉੱਤੇ ਪਾਣੀ ਗਰਮ ਕੀਤਾ ਜਾ ਰਿਹਾ ਹੈ। ਅੱਗ ‘ਤੇ ਰੱਖੀ ਕੜਾਹੀ ਦਾ ਇਹ ਅਜੀਬੋ-ਗਰੀਬ ਦੇਸੀ ਜੁਗਾੜ ਅਤੇ ਉਸ ਪਾਣੀ ‘ਚ ਨਹਾਉਂਦੇ ਬੱਚੇ ਨੂੰ ਦੇਖ ਕੇ ਤੁਸੀਂ ਆਪਣਾ ਹਾਸਾ ਨਹੀਂ ਰੋਕ ਸਕੋਗੇ। ਸੋਸ਼ਲ ਮੀਡੀਆ ‘ਤੇ ਲੋਕਾਂ ਨੇ ਇਸ ਵੀਡੀਓ ਨੂੰ ਕਾਫੀ ਪਸੰਦ ਕੀਤਾ ਹੈ। ਆਖਿਰ ਕਿਉਂ ਨਾ ਪਸੰਗ ਵੀ, ਇਸ ਜੁਗਾੜ ਨਾਲ ਸਭ ਦਾ ਦਿਲ ਜਿੱਤਣ ਵਾਲਾ ਇਹ ਬੱਚਾ।

Leave a Reply

Your email address will not be published. Required fields are marked *