ਲੁਧਿਆਣਾ- ਕੋਰੋਨਾ ਵਾਇਰਸ (Corona Virus) ਕਾਰਨ ਪੰਜਾਬ (Punjab) ਦੇ ਇਕ ਸਕੂਲ ਦੇ ਇਕ 55 ਸਾਲਾ ਟੀਚਰ ਦੀ ਮੌਤ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਸੈਕ੍ਰੇਟ ਹਾਰਟ ਕਾਨਵੈਂਟ ਸਕੂਲ ਵਿਚ ਮੈਥ ਦਾ ਟੀਚਰ ਸੀ। ਸਥਾਨਕ ਨਿਊ ਪ੍ਰੇਮ ਨਗਰ ਦਾ ਰਹਿਣ ਵਾਲਾ ਮ੍ਰਿਤਕ ਇਲਾਜ ਦੇ ਲਈ ਇਕ ਨਿੱਜੀ ਹਸਪਤਾਲ ਵਿਚ ਦਾਖਲ ਸੀ। ਸਿਹਤ ਅਧਿਕਾਰੀਆਂ ਮੁਤਾਬਕ ਸਕੂਲ ਨੂੰ ਬੰਦ (School Closed) ਕਰ ਦਿੱਤਾ ਗਿਆ ਹੈ।
Also Read: ਨਵੇਂ ਸਾਲ ਤੋਂ ਪਹਿਲਾਂ SBI ਦਾ ਝਟਕਾ, ਇਨ੍ਹਾਂ ਗਾਹਕਾਂ ਦੀ ਵਧੀ EMI
ਸਿਹਤ ਵਿਭਾਗ ਦੀਆਂ ਟੀਮਾਂ ਸਕੂਲ ਦਾ ਦੌਰਾ ਕਰਨਗੀਆਂ। ਇਸ ਦੌਰਾਨ ਅਧਿਆਪਕਾਂ ਅਤੇ ਸਟਾਫ਼ ਦੇ ਸੈਂਪਲ ਲਏ ਜਾਣਗੇ। ਸ਼ਹਿਰ ਵਿੱਚ ਕੋਰੋਨਾ ਨਾਲ ਮਰਨ ਵਾਲੇ ਮਰੀਜ਼ਾਂ ਦੀ ਗਿਣਤੀ ਵੱਧ ਕੇ 2116 ਹੋ ਗਈ ਹੈ। ਸਿਵਲ ਸਰਜਨ ਡਾ. ਸਿੰਘ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਪਾਜ਼ੇਟਿਵ ਮਰੀਜ਼ਾਂ ਦੀ ਗਿਣਤੀ ਵੱਧ ਕੇ 87713 ਤੋਂ ਵਧੇਰੇ ਹੋ ਗਈ ਹੈ ਜਦਕਿ 11753 ਮਰੀਜ਼ ਹੋਰ ਜ਼ਿਲ੍ਹਿਆਂ ਅਤੇ ਰਾਜਾਂ ਦੇ ਸਨ, ਜਿਨ੍ਹਾਂ ਵਿੱਚੋਂ 1061 ਦੀ ਮੌਤ ਹੋ ਚੁੱਕੀ ਹੈ ਅਤੇ 4 ਮਰੀਜ਼ ਹਸਪਤਾਲਾਂ ਵਿੱਚ ਜ਼ੇਰੇ ਇਲਾਜ ਹਨ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿੱਚ ਐਕਟਿਵ ਮਰੀਜ਼ਾਂ ਦੀ ਗਿਣਤੀ 32 ਹੈ, ਜਿਨ੍ਹਾਂ ਵਿੱਚੋਂ 28 ਹੋਮ ਆਈਸੋਲੇਸ਼ਨ ਵਿੱਚ ਰਹਿ ਰਹੇ ਹਨ।
Also Read: ਮਿਸ ਇੰਡੀਆ ਮਨਾਸਾ ਸਣੇ 17 ਕੰਟੇਸਟੈਂਟਸ ਕੋਰੋਨਾ ਪਾਜ਼ੇਟਿਵ, Miss World 2021 ਮੁਲਤਵੀ


