ਪਠਾਨਕੋਟ ‘ਚ ਸ਼੍ਰੋਮਣੀ ਅਕਾਲੀ ਦਲ ਦਾ ਰੋਡ ਸ਼ੋਅ, ਸੁਖਬੀਰ ਸਿੰਘ ਬਾਦਲ ਨੇ ਕੀਤੀ ਅਗਵਾਈ

ਪਠਾਨਕੋਟ- ਸ਼੍ਰੋਮਣੀ ਅਕਾਲੀ ਦਲ (Shiromani Akali Dal) ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ (Sukhbir Singh Badal) ਆਉਣ ਵਾਲੀਆਂ 2022 ਪੰਜਾਬ ਵਿਧਾਨ ਸਭਾ ਚੋਣਾਂ (2022 Punjab Assembly…

ਪਠਾਨਕੋਟ- ਸ਼੍ਰੋਮਣੀ ਅਕਾਲੀ ਦਲ (Shiromani Akali Dal) ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ (Sukhbir Singh Badal) ਆਉਣ ਵਾਲੀਆਂ 2022 ਪੰਜਾਬ ਵਿਧਾਨ ਸਭਾ ਚੋਣਾਂ (2022 Punjab Assembly Elections) ਲਈ ਪੂਰੀ ਤਰ੍ਹਾਂ ਸਰਗਰਮ ਹਨ। ਅੱਜ ਸ਼੍ਰੋਮਣੀ ਅਕਾਲੀ ਦਲ ਵਲੋਂ ਪਠਾਨਕੋਟ (Pathankot) ਦੇ ਟੈਂਟ ਚੌਂਕ ਤੋਂ ਸੁਜਾਨਪੁਰ ਤੱਕ ਇਕ ਵੱਡੀ ਰੈਲੀ ਦਾ ਆਯੋਜਨ ਕੀਤਾ ਗਿਆ ਤੇ ਇਸ ਦੀ ਅਗਵਾਈ ਖੁਦ ਸੁਖਬੀਰ ਸਿੰਘ ਬਾਦਲ ਨੇ ਕੀਤੀ।

Also Read: ਮੁਸ਼ਕਿਲਾਂ ‘ਚ Elon Musk, 6 ਔਰਤਾਂ ਨੇ ਜਿਨਸੀ ਸ਼ੋਸ਼ਣ ਕਾਰਨ Tesla ‘ਤੇ ਠੋਕਿਆ ਮੁਕੱਦਮਾ

 

ਇਸ ਦੌਰਾਨ ਸੁਖਬੀਰ ਸਿੰਘ ਬਾਦਲ ਨੇ ਆਪਣੇ ਫੇਸਬੁੱਕ ਉੱਤੇ ਪਾਈ ਇਕ ਪੋਸਟ ਵਿਚ ਲਿਖਿਆ, ‘ਪਠਾਨਕੋਟ ਦੇ ਟੈਂਕ ਚੌਂਕ ਤੋਂ ਸੁਜਾਨਪੁਰ ਤੱਕ ਨਿੱਕਲੇ ਰੋਡ ਸ਼ੋਅ ਦੀ ਅਗਵਾਈ ਕੀਤੀ, ਜਿਸ ‘ਚ ਅਕਾਲੀ-ਬਸਪਾ ਸਮਰਥਕਾਂ ਅਤੇ ਇਲਾਕਾ ਨਿਵਾਸੀ ਨੌਜਵਾਨਾਂ ਨੇ ਵੱਡੀ ਗਿਣਤੀ ‘ਚ ਸ਼ਿਰਕਤ ਕੀਤੀ।’

Also Read: ਕਰਤਾਰਪੁਰ ਸਾਹਿਬ ਜਾਣ ਵਾਲੇ ਸ਼ਰਧਾਲੂਆਂ ਲਈ ਵੱਡੀ ਖਬਰ, RBI ਨੇ ਘਟਾਈ ਕਰੰਸੀ ਲਿਜਾਣ ਦੀ ਹੱਦ

 

ਇਸ ਤੋਂ ਪਹਿਲਾਂ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਸੁਜਾਨਪੁਰ ਜਾਣ ਸਮੇਂ ਗੁਰਦਾਸਪੁਰ ਬਾਈਪਾਸ ਉੱਤੇ ਗਵਰਨਮੈਂਟ ਕਾਲਜ ਗੈਸਟ ਫੈਕਲਟੀ ਪ੍ਰੋਫੈਸਰ ਔਰਤਾਂ ਤੇ ਕੁਝ ਹੋਰ ਸਕੂਲ ਅਧਿਆਪਕ ਔਰਤਾਂ ਨਾਲ ਗੱਲਬਾਤ ਕੀਤੀ ਤੇ ਉਨ੍ਹਾਂ ਦੇ ਮਸਲੇ ਹੱਲ ਕਰਨ ਦਾ ਭਰੋਸਾ ਵੀ ਦਿਵਾਇਆ। ਇਸ ਸਬੰਧੀ ਉਨ੍ਹਾਂ ਆਪਣੀ ਇਕ ਹੋਰ ਫੇਸਬੁੱਕ ਪੋਸਟ ਵਿਚ ਲਿਖਿਆ, ‘ਅੱਜ ਅੰਮ੍ਰਿਤਸਰ ਤੋਂ ਸੁਜਾਨਪੁਰ ਜਾਣ ਸਮੇਂ, ਗੁਰਦਾਸਪੁਰ ਬਾਈ ਪਾਸ ‘ਤੇ ਗਵਨਰਮੈਂਟ ਕਾਲਜ ਗੈਸਟ ਫੈਕਲਟੀ ਪ੍ਰੋਫ਼ੈਸਰ ਭੈਣਾਂ, ਅਤੇ ਕੁਝ ਹੋਰ ਸਕੂਲ ਅਧਿਆਪਕ ਭੈਣਾਂ ਵੱਲੋਂ ਰੋਕੇ ਜਾਣ ‘ਤੇ ਗੱਡੀ ਰੋਕ ਉਨ੍ਹਾਂ ਦੀ ਗੱਲ ਸੁਣੀ। ਬੜੇ ਭਰੇ ਮਨ ਨਾਲ ਉਨ੍ਹਾਂ ਦੱਸਿਆ ਕਿ ਲੰਮੇ ਸਮੇਂ ਤੋਂ ਆਪਣੀਆਂ ਮੁਸ਼ਕਿਲਾਂ ਦੇ ਹੱਲ ਵਾਸਤੇ ਪੰਜਾਬ ਸਰਕਾਰ ਕੋਲ ਪਹੁੰਚ ਕਰ ਰਹੀਆਂ ਹਨ, ਪਰ ਕਾਂਗਰਸ ਸਰਕਾਰ ਨੇ ਸਿਵਾਏ ਲਾਰਿਆਂ ਦੇ ਉਨ੍ਹਾਂ ਨੂੰ ਕੁਝ ਨਹੀਂ ਦਿੱਤਾ। ਉਨ੍ਹਾਂ ਵੱਲੋਂ ਮੰਗ ਪੱਤਰ ਲੈਂਦੇ ਹੋਏ ਮੈਂ ਭਰੋਸਾ ਦਿੱਤਾ ਕਿ ਅਕਾਲੀ-ਬਸਪਾ ਸਰਕਾਰ ਉਨ੍ਹਾਂ ਦੀਆਂ ਮੰਗਾਂ ਜ਼ਰੂਰ ਪੂਰੀਆਂ ਕਰੇਗੀ।’

Also Read: ‘ਜੈਕਲੀਨ ਨੂੰ ਸੁਕੇਸ਼ ਚੰਦਰਸ਼ੇਖਰ ਤੋਂ ਮਿਲੇ ਸਨ 7 ਕਰੋੜ ਦੇ ਗਹਿਣੇ ਤੇ ਮਹਿੰਗੀਆਂ ਕਾਰਾਂ’

Leave a Reply

Your email address will not be published. Required fields are marked *