ਚੰਡੀਗੜ੍ਹ- ਪਹਾੜੀ ਇਲਾਕਿਆਂ ਵਿਚ ਬਰਫਬਾਰੀ (Snowfall) ਤੋਂ ਬਾਅਦ ਹੁਣ ਠੰਡ ਦਾ ਕਹਿਰ ਸਹਿਣ ਦੀ ਵਾਰੀ ਪੰਜਾਬ (Punjab) ਦੀ ਜਾਪਦੀ ਹੈ। ਇਸ ਬਾਰੇ ਮੌਸਮ ਵਿਭਾਗ (Meteorological department) ਵਲੋਂ ਐਡਵਾਈਜ਼ਰੀ (Advisory) ਵੀ ਜਾਰੀ ਕਰ ਦਿੱਤੀ ਗਈ ਹੈ।
Also Read: ਅਮਰੀਕਾ ‘ਚ 2 ਭਾਰਤੀਆਂ ‘ਤੇ ਲੱਗੇ ਲੱਖਾਂ ਦੀ ਧੋਖਾਧੜੀ ਦੇ ਦੋਸ਼, ਹੋਈ 27 ਮਹੀਨਿਆਂ ਦੀ ਜੇਲ੍ਹ
Weather Warnings Punjab#Coldwave conditions likely at isolated places over Punjab during next 5 days.#Densefog also likely at isolated places over Northern parts of Punjab during next 2 days pic.twitter.com/LeF8YUGMFm
— IMD Chandigarh (@IMD_Chandigarh) December 15, 2021
ਮੌਸਮ ਵਿਭਾਗ ਮੁਤਾਬਕ 15 ਦਸੰਬਰ ਤੋਂ ਪੰਜਾਬ ਵਿਚ ਠੰਡ ਦਾ ਅਸਰ ਵਧੇਗਾ। ਕਈ ਥਾਈ ਹਲਕੇ ਬੱਦਲ ਵੀ ਛਾਏ ਰਹਿ ਸਕਦੇ ਹਨ। ਵੈਸਟਰਨ ਡਿਸਟਰਬੈਂਸ ਕਾਰਨ ਤਾਪਮਾਨ ਵਿਚ ਕਾਫੀ ਗਿਰਾਵਟ ਆਏਗੀ। 18 ਦਸੰਬਰ ਤੱਕ ਤਕਰੀਬਨ ਪੂਰਾ ਪੰਜਾਬ ਠੰਡੀਆਂ ਹਵਾਵਾਂ ਦੀ ਲਪੇਟ ਵਿਚ ਆ ਜਾਵੇਗਾ। ਦੱਸ ਦਈਏ ਕਿ ਪਿਛਲੇ ਦਿਨੀਂ ਹਿਮਾਚਲ ਦੇ ਮਨਾਲੀ ਤੇ ਇਸ ਦੇ ਨੇੜੇ ਦੇ ਇਲਾਕਿਆਂ ਵਿਚ ਜਮ ਕੇ ਬਰਫਬਾਰੀ ਹੋਈ, ਜਿਸ ਕਾਰਨ ਮੈਦਾਨੀ ਇਲਾਕਿਆਂ ਵਿਚ ਵੀ ਠੰਡ ਦਾ ਕਹਿਰ ਦੇਖਣ ਨੂੰ ਮਿਲ ਰਿਹਾ ਹੈ।
Also Read: ਨਦੀ ‘ਚ ਡਿੱਗੀ ਯਾਤਰੀਆਂ ਨਾਲ ਭਰੀ ਬੱਸ, 5 ਔਰਤਾਂ ਸਣੇ 8 ਹਲਾਕ (ਵੀਡੀਓ)


