ਪਾਕਿ ਦੀ ਨਾਪਾਕ ਹਰਕਤ, ਡਰੋਨ ਦੀ ਹਲਚਲ, 5 ਕਿਲੋ ਹੈਰੋਇਨ ਬਰਾਮਦ

ਅੰਮ੍ਰਿਤਸਰ: ਪਾਕਿ ਵੱਲੋਂ ਹਮੇਸ਼ਾ ਨਾਪਾਕ ਹਰਕਤ ਕੀਤੀ ਜਾਂਦੀ ਹੈ। ਪਾਕਿ ਵੱਲੋਂ ਡਰੋਨ ਭੇਜਣ ਦਾ ਸਿਲਸਿਲਾ ਜਾਰੀ ਹੈ। ਡਰੋਨ ਦੁਆਰਾ ਨਸ਼ਾ ਤਸਕਰੀ ਕੀਤੀ ਜਾਂਦੀ ਹੈ। ਮਿਲੀ…

ਅੰਮ੍ਰਿਤਸਰ: ਪਾਕਿ ਵੱਲੋਂ ਹਮੇਸ਼ਾ ਨਾਪਾਕ ਹਰਕਤ ਕੀਤੀ ਜਾਂਦੀ ਹੈ। ਪਾਕਿ ਵੱਲੋਂ ਡਰੋਨ ਭੇਜਣ ਦਾ ਸਿਲਸਿਲਾ ਜਾਰੀ ਹੈ। ਡਰੋਨ ਦੁਆਰਾ ਨਸ਼ਾ ਤਸਕਰੀ ਕੀਤੀ ਜਾਂਦੀ ਹੈ। ਮਿਲੀ ਜਾਣਕਾਰੀ ਮੁਤਾਬਿਕ ਹੈਰੋਇਨ ਦੀ ਇਹ ਖੇਪ ਦੇਰ ਰਾਤ ਖੇਤਾਂ ਵਿੱਚ ਪਈ ਮਿਲੀ। ਦੱਸਿਆ ਜਾ ਰਿਹਾ ਹੈ ਕਿ ਇਸ ਵਾਰ ਡਰੋਨ ਰਾਹੀਂ ਹੈਰੋਇਨ ਭੇਜੀ ਗਈ ਸੀ।ਬੀਐਸਐਫ ਜਵਾਨਾਂ ਨੇ ਡਰੋਨ ਦੀ ਆਵਾਜ਼ ਸੁਣੀ ਅਤੇ ਉਸ ‘ਤੇ ਗੋਲੀਬਾਰੀ ਕੀਤੀ। ਡਰੋਨ ਚਲਾ ਗਿਆ ਪਰ ਹੈਰੋਇਨ ਦੀ ਖੇਪ ਇੱਥੇ ਹੀ ਡਿੱਗ ਪਈ। ਬੀਐਸਐਫ ਵੱਲੋਂ ਪੀਲੇ ਰੰਗ ਦੇ ਪੈਕਟ ਵਿੱਚ ਪੈਕ ਕੀਤੀ ਗਈ ਹੈਰੋਇਨ ਜ਼ਬਤ ਕੀਤੀ ਗਈ ਹੈ।

ਬੀਐੱਸਐਫ ਵੱਲੋਂ ਤਲਾਸ਼ੀ ਮੁਹਿੰਮ

ਇਸੇ ਪਿੰਡ ਵਿੱਚ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ। ਪਿਛਲੇ ਇੱਕ ਮਹੀਨੇ ਵਿੱਚ ਅੰਮ੍ਰਿਤਸਰ ਸੈਕਟਰ ਵਿੱਚ ਹੈਰੋਇਨ ਤਸਕਰੀ ਦੀਆਂ 15 ਤੋਂ ਵੱਧ ਘਟਨਾਵਾਂ ਵਾਪਰ ਚੁੱਕੀਆਂ ਹਨ ਹਾਲਾਂਕਿ, ਬੀਐਸਐਫ ਨੇ ਨਾ ਸਿਰਫ ਡਰੋਨ ਨੂੰ ਡੇਗਿਆ, ਬਲਕਿ ਹੈਰੋਇਨ ਵੀ ਬਰਾਮਦ ਕੀਤੀ। ਇਸ ਦੇ ਨਾਲ ਹੀ ਇੱਕ ਸਥਾਨਕ ਤਸਕਰ ਵੀ ਬੀਐਸਐਫ ਨੇ ਫੜਿਆ, ਜਿਸ ਨੂੰ ਪੁਲਿਸ ਹਵਾਲੇ ਕਰ ਦਿੱਤਾ ਗਿਆ ਹੈ।

ਡਰੋਨ ਦੁਆਰਾ ਤਸਕਰੀ

ਪਾਕਿਸਤਾਨ ਵੱਲੋਂ ਨਸ਼ੇ ਦੀ ਤਸਕਰੀ ਲਈ ਡਰੋਨ ਵਰਤਿਆ ਜਾਂਦਾ ਹੈ। ਪੰਜਾਬ ਨਾਲ ਲੱਗਦੀ ਸਰਹੱਦ ਉੱਤੇ ਹਮੇਸ਼ਾ ਡਰੋਨ ਆਉਣ ਦੀਆਂ ਖ਼ਬਰਾਂ ਆਉਂਦੀਆ ਰਹਿੰਦੀਆਂ ਹਨ। ਬੀਐੱਸਐਫ ਵੱਲੋਂ ਹਮੇਸ਼ਾ ਪਾਕਿ ਦੀਆਂ ਚਾਲਾਂ ਨੂੰ ਖਤਮ ਕੀਤਾ ਜਾਂਦਾ ਹੈ।

 

Leave a Reply

Your email address will not be published. Required fields are marked *