ਸੰਗਰੂਰ : ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅੱਜ ਸੰਗਰੂਰ ਪਹੁੰਚੇ ਹਨ । ਜਿਥੇ ਪਹੁੁੰਚ ਕੇ ਉਨ੍ਹਾਂ ਨੇ ਸੰਗਰੂਰ ਦੀ ਤਰੱਕੀ ਲਈ ਕਈ ਐਲਾਨ ਕੀਤੇ ਹਨ। ਉਨ੍ਹਾਂ ਵੱਲੋਂ ਸੰਗਰੂਰ ‘ਚ ਮੈਡੀਕਲ ਕਾਲਜ ਖੋਲ੍ਹਣ ਦਾ ਐਲਾਨ ਕੀਤਾ ਹੈ।ਇਸ ਕਾਲਜ ਦੀ ਲਾਗਤ ‘ਚ 350 ਕਰੋੜ ਰੁਪਏ ਹੈ।
Also Read : ਮੋਗਾ ‘ਚ ਸੁਖਬੀਰ ਬਾਦਲ ਵੱਲੋਂ ਕੀਤਾ ਗਿਆ ਸ਼ਕਤੀ ਪ੍ਰਦਰਸ਼ਨ, ਵਿਰੋਧੀ ਧਿਰਾਂ ‘ਤੇ ਸਾਧੇ ਨਿਸ਼ਾਨੇ
CM ਚੰਨੀ ਵੱਲੋਂ ਸੰਗਰੂਰ ਨੇੜੇ ਪਿੰਡ ਦੇਹਕਲਾਂ ਵਿਖੇ 750 ਕਰੋੜ ਰੁਪਏ ਦੀ ਲਾਗਤ ਨਾਲ ਲੱਗਣ ਵਾਲੇ ਪੰਜਾਬ ਸੀਮਿੰਟ ਪਲਾਂਟ ਦਾ ਨੀਂਹ ਪੱਥਰ ਰੱਖਿਆ ਹੈ। ਇਸ ਮੌਕੇ ਕੈਬਨਿਟ ਮੰਤਰੀ ਵਿਜੈਇੰਦਰ ਸਿੰਗਲਾ, ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਅਤੇ ਸੀਮਿੰਟ ਦੇ ਅਧਿਕਾਰੀ ਅਤੇ ਹੋਰ ਮੌਜੂਦ ਸਨ।



