ਜਲੰਧਰ : ਬਹੁਜਨ ਸਮਾਜ ਪਾਰਟੀ (Bahujan Samaj Party) ਪੰਜਾਬ ਦੀ ਸੂਬਾ ਕਾਰਜਕਾਰੀ ਦੀ ਅਹਿਮ ਮੀਟਿੰਗ ਪਾਰਟੀ ਦਫ਼ਤਰ ਜਲੰਧਰ ਵਿਖੇ ਹੋਈ। ਜਿਸ ਨੂੰ ਸੰਬੋਧਨ ਕਰਦਿਆ ਬਸਪਾ ਪੰਜਾਬ ਦੇ ਇੰਚਾਰਜ ਸ਼੍ਰੀ ਰਣਧੀਰ ਸਿੰਘ ਬੈਨੀਪਾਲ ਅਤੇ ਸੂਬਾ ਪ੍ਰਧਾਨ ਸ. ਜਸਵੀਰ ਸਿੰਘ ਗੜ੍ਹੀ ਨੇ ਸਾਂਝੇ ਤੌਰ ਤੇ ਸੰਬੋਧਨ ਕਰਦਿਆ ਕਿਹਾ ਕਿ ਬਸਪਾ 14 ਦਸੰਬਰ ਨੂੰ ਸ਼੍ਰੋਮਣੀ ਅਕਾਲੀ ਦਲ ਵਲੋਂ ਰੱਖੀ ਮੋਗਾ ਰੈਲੀ ਵਿੱਚ ਸ਼ਮੂਲੀਅਤ ਕਰੇਗੀ। ਉਹਨਾਂ ਵਰਕਰਾਂ ਤੇ ਲੀਡਰਸ਼ਿਪ ਨੂੰ ਸੁਨੇਹਾ ਦਿੱਤਾ ਕਿ ਬਸਪਾ ਵਰਕਰ ਤੇ ਲੀਡਰਸ਼ਿਪ ਆਪਣੇ ਆਪਣੇ ਇਲਾਕੇ ਵਿੱਚ ਸ਼੍ਰੋਮਣੀ ਅਕਾਲੀ ਦਲ (Shromani Akali Dal) ਨਾਲ ਤਾਲਮੇਲ ਕਰਕੇ ਛੋਟੇ ਵੱਡੇ ਵਾਹਨ ਬੁੱਕ ਕਰਕੇ ਮੋਗਾ ਰੈਲੀ ਨੂੰ ਵਿਸ਼ਾਲਤਾ ਦੇਣਗੇ।
Also Read : 14 ਦਸੰਬਰ ਤੋਂ ਮਹਿੰਗਾ ਹੋਵੇਗਾ Amazon ਦਾ ਸਬਸਕ੍ਰਿਪਸ਼ਨ ਪਲਾਨ, ਜਾਣੋ ਨਵੀਂ ਕੀਮਤ
ਇਸ ਮੌਕੇ ਬਸਪਾ ਵੱਲੋਂ ਆਪਣੇ ਹਿੱਸੇ ਦੀ ਵਿਧਾਨ ਸਭਾ ਜਲੰਧਰ ਉੱਤਰੀ ਤੋਂ ਸ਼੍ਰੀ ਕੁਲਦੀਪ ਸਿੰਘ ਲੁਬਾਣਾ, ਦੀਨਾਨਗਰ ਰਿਜ਼ਰਵ ਤੋਂ ਸ਼੍ਰੀ ਕਮਲਜੀਤ ਚਾਵਲਾ ਮਹਾਸ਼ਾ ਭਾਈਚਾਰੇ ਤੋਂ ਅਤੇ ਸ਼੍ਰੀ ਚਮਕੌਰ ਸਾਹਿਬ ਤੋਂ ਸ਼੍ਰੀ ਹਰਮੋਹਨ ਸੰਧੂ ਉਮੀਦਵਾਰ ਘੋਸ਼ਿਤ ਕਰ ਦਿੱਤਾ ਹੈ। ਇਸ ਨਾਲ ਹੀ ਬਸਪਾ ਦੇ ਹਿੱਸੇ ਦੀਆਂ ਕੁੱਲ 20 ਸੀਟਾਂ ਵਿਚੋਂ 17 ਸੀਟਾਂ ਦਾ ਐਲਾਨ ਕੀਤਾ ਜਾ ਚੁੱਕਾ ਹੈ। ਉਲੇਖ ਹੈ ਕਿ ਪਹਿਲਾ ਵਿਧਵਤ ਰੂਪ ਵਿੱਚ ਸ਼੍ਰੀ ਕੁਲਦੀਪ ਸਿੰਘ ਲੁਬਾਣਾ, ਸ਼੍ਰੀ ਹਰਮੋਹਨ ਸਿੰਘ ਸੰਧੂ ਤੇ ਸ਼੍ਰੀ ਕਮਲਜੀਤ ਚਾਵਲਾ ਨੂੰ ਪਾਰਟੀ ਵਿੱਚ ਸ਼ਾਮਲ ਕੀਤਾ ਗਿਆ।



