ਲੁਧਿਆਣਾ : ਪੰਜਾਬ ਵਿਚ ਲਗਾਤਾਰ ਹੋ ਰਹੀਆਂ ਅੱਤਵਾਦੀ ਗਤੀਵਿਧੀਆਂ (Terrorist activities) ਵਿਚਾਲੇ ਰੇਲਵੇ ਅਲਰਟ (Railway Alert) ‘ਤੇ ਹੈ। ਡੀ.ਜੀ.ਪੀ. ਰੇਲਵੇ (DGP Railways) ਨੇ ਵੀਡੀਓ ਕਾਨਫਰੰਸਿੰਗ (Video conferencing) ਰਾਹੀਂ ਰੇਲਵੇ ਸਟੇਸ਼ਨਾਂ (Railway stations) ‘ਤੇ ਸੁਰੱਖਿਆ ਵਧਾਉਣ ਦੇ ਹੁਕਮ ਦਿੱਤੇ ਹਨ। ਨਾਲ ਹੀ ਰਾਜਕੀ ਰੇਲਵੇ ਪੁਲਿਸ (ਜੀ.ਆਰ.ਪੀ.) (GRP) ਨੂੰ ਪੈਟ੍ਰੋਲਿੰਗ ਅਤੇ ਸਰਵੀਲਾਂਸ (Patrolling and surveillance) ਵਧਾਉਣ ਲਈ ਕਿਹਾ ਹੈ। ਹਾਲਾਂਕਿ ਸਾਜ਼ੋ ਸਾਮਾਨ ਅਤੇ ਪੁਲਿਸ ਦਸਤੇ (Police squad) ਦੀ ਕਮੀ ਕਾਰਣ ਇਸ ਵਿਚ ਪ੍ਰੇਸ਼ਾਨੀ ਆ ਸਕਦੀ ਹੈ।
ਸੂਬੇ ਵਿਚ ਪਠਾਨਕੋਟ ਫੌਜੀ ਕੈਂਪ ਦੇ ਬਾਹਰ ਗੇਟ ‘ਤੇ ਹੈਂਡ ਗ੍ਰਨੇਡ ਹਮਲਾ, ਜਲਾਲਾਬਾਦ ਅਤੇ ਫਿਰੋਜ਼ਪੁਰ ਵਿਚ ਧਮਾਕੇ ਦੀ ਵਾਰਦਾਤ ਹੋ ਚੁੱਕੀ ਹੈ। ਨਾਲ ਹੀ ਲਗਾਤਾਰ ਟਿਫਨ ਬੰਬ, ਹੈਂਡ ਗ੍ਰਨੇਡ ਅਤੇ ਆਰ.ਡੀ.ਐਕਸ ਮਿਲ ਰਿਹਾ ਹੈ। ਅਜਿਹੀਆਂ ਗਤੀਵਿਧੀਆਂ ਵਿਚਾਲੇ ਪੰਜਾਬ ਵਿਚ ਹਾਈ ਅਲਰਟ ਕੀਤਾ ਗਿਆ ਹੈ। ਡਾਇਰੈਕਟਰ ਜਨਰਲ ਆਫ ਪੁਲਿਸ (ਡੀ.ਜੀ.ਪੀ.) ਰੇਲਵੇ ਸੰਜੀਵ ਕਾਲੜਾ ਨੇ ਹਾਲ ਹੀ ਵਿਚ ਵੀ.ਸੀ. ਰਾਹੀਂ ਸੂਬੇ ਵਿਚ ਗਵਰਨਮੈਂਟ ਰੇਲਵੇ ਪੁਲਿਸ (ਜੀ.ਆਰ.ਪੀ.) ਦੇ ਸੀਨੀਅਰ ਅਧਿਕਾਰੀਆਂ ਨਾਲ ਮੀਟਿੰਗ ਕੀਤੀ। ਡੀ.ਜੀ.ਪੀ. ਨੇ ਅਫਸਰਾਂ ਨੂੰ ਸਾਵਧਾਨੀ ਅਤੇ ਨਿਗਰਾਨੀ ਵਧਾਉਣ ਦੇ ਹੁਕਮ ਦਿੱਤੇ ਹਨ।
ਡੀ.ਜੀ.ਪੀ. ਕਾਲੜਾ ਦੇ ਹੁਕਮਾਂ ‘ਤੇ ਲੁਧਿਆਣਾ ਰੇਲਵੇ ਸਟੇਸ਼ਨ ‘ਤੇ ਰੇਲਵੇ ਪੁਲਿਸ ਲਗਾਤਾਰ ਸਰਚ ਮੁਹਿੰਮ ਚਲਾ ਰਹੀ ਹੈ। ਐੱਸ.ਪੀ. ਅਮਨਦੀਪ ਕੌਰ ਦੀ ਦੇਖ-ਰੇਖ ਵਿਚ ਸਥਾਨਕ ਜੀ.ਆਰ.ਪੀ. ਟੀਮ ਖਾਸ ਚੈਕਿੰਗ ਕਰ ਰਹੀ ਹੈ। ਇੰਸਪੈਕਟਰ ਜਸਕਰਣ ਸਿਂਘ ਸਣੇ ਜੀ.ਆਰ.ਪੀ. ਅਧਿਕਾਰੀਆਂ ਨੇ ਪਲੇਟਫਾਰਮ ‘ਤੇ ਯਾਤਰੀਆਂ ਦੇ ਸਾਮਾਨ ਦੀ ਜਾਂਚ ਕੀਤੀ ਅਤੇ ਰੇਲਵੇ ਕੰਪਲੈਕਸ ਵਿਚ ਪਾਰਕਿੰਗ ਖੇਤਰਾਂ ‘ਤੇ ਚੈਕਿੰਗ ਵਧਾ ਦਿੱਤੀ ਹੈ।
ਜੀ.ਆਰ.ਪੀ. ਨੇ ਲੁਧਿਆਣਾ ਰੇਲਵੇ ਸਟੇਸ਼ਨ ਤੋਂ ਵੱਖ-ਵੱਖ ਦਿਸ਼ਾਵਾਂ ਵੱਲ ਜਾ ਰਹੇ ਰੇਲਵੇ ਟ੍ਰੈਕ ‘ਤੇ ਗਸ਼ਤ ਵਧਾ ਦਿੱਤੀ ਹੈ। ਗਸ਼ਤ ਦਲਾਂ ਵਿਚ ਵਾਧਾ ਕੀਤਾ ਗਿਆ ਹੈ ਅਤੇ 24 ਘੰਟੇ ਰੇਲਵੇ ਸਟੇਸ਼ਨ ਦਾ ਨਿਰੀਖਣ ਕੀਤਾ ਜਾ ਰਿਹਾ ਹੈ। ਜੀ.ਆਰ.ਪੀ. ਇਸ ਦੇ ਲਈ ਡਾਗ ਸਕਵਾਇਡ ਦੀ ਮਦਦ ਲੈ ਰਹੀ ਹੈ। ਇੰਸਪੈਕਟਰ ਜਸਕਰਣ ਸਿੰਘ ਦੇ ਮੁਤਾਬਕ ਫਿਲੌਰ, ਸਾਹਨੇਵਾਲ ਅਤੇ ਗੋਰਾਇਆ ਰੇਲਵੇ ਟ੍ਰੈਕ ‘ਤੇ ਪੈਟਰੋਲਿੰਗ ਪਾਰਟੀ ਸਰਗਰਮ ਹੈ। ਇਥੇ ਲੁਧਿਆਣਾ ਸਟੇਸ਼ਨ ‘ਤੇ ਯਾਤਰੀਆਂ ‘ਤੇ 24 ਘੰਟੇ ਨਜ਼ਰ ਰੱਖ ਰਹੇ ਹਾਂ। ਯਾਤਰੀਆਂ ਦੀ ਸੁਰੱਖਿਆ ਯਕੀਨੀ ਕਰਨ ਲਈ ਅੰਬਾਲਾ ਤੋਂ ਅੰਮ੍ਰਿਤਸਰ ਤੱਕ ਰੇਲ ਪਟੜੀਆਂ ‘ਤੇ ਗਸ਼ਤ ਵਧਾਈ ਹੈ।
Also Read: ਸੁਖਬੀਰ ਬਾਦਲ ਨੇ ਭਾਜਪਾ ਤੇ ਕਾਂਗਰਸ ਨੂੰ ਲਾਏ ਰਗੜੇ, ਲਾਏ ਇਹ ਇਲਜ਼ਾਮ



