ਫਰੀਦਕੋਟ-ਅੰਮ੍ਰਿਤਸਰ ਹਾਈਵੇ ‘ਤੇ ਸੰਘਣੀ ਧੁੰਦ ਕਾਰਣ 11 ਗੱਡੀਆਂ ਆਪਸ ਵਿਚ ਟਕਰਾਈਆਂ 

ਫਰੀਦਕੋਟ: ਪੰਜਾਬ (Punjab) ਵਿਚ ਜਿਵੇਂ-ਜਿਵੇਂ ਦਸੰਬਰ (December) ਮਹੀਨਾ ਨੇੜੇ ਆ ਰਿਹਾ ਹੈ ਉਵੇਂ-ਉਵੇਂ ਸਰਦੀ ਵੀ ਵੱਧਦੀ ਜਾ ਰਹੀ ਹੈ ਅਤੇ ਇਸ ਦੇ ਨਾਲ-ਨਾਲ ਧੁੰਦ ਵੀ…

ਫਰੀਦਕੋਟ: ਪੰਜਾਬ (Punjab) ਵਿਚ ਜਿਵੇਂ-ਜਿਵੇਂ ਦਸੰਬਰ (December) ਮਹੀਨਾ ਨੇੜੇ ਆ ਰਿਹਾ ਹੈ ਉਵੇਂ-ਉਵੇਂ ਸਰਦੀ ਵੀ ਵੱਧਦੀ ਜਾ ਰਹੀ ਹੈ ਅਤੇ ਇਸ ਦੇ ਨਾਲ-ਨਾਲ ਧੁੰਦ ਵੀ ਵੱਧਦੀ ਜਾ ਰਹੀ ਹੈ, ਜਿਸ ਕਾਰਣ ਸੜਕਾਂ ‘ਤੇ ਚੱਲਣ ਵਾਲੇ ਵਾਹਨਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਸੰਘਣੀ ਧੁੰਦ ਕਾਰਣ ਫਰੀਦਕੋਟ-ਅੰਮ੍ਰਿਤਸਰ ਹਾਈਵੇ (Faridkot-Amritsar Highway) ‘ਤੇ  ਪਿੰਡ ਪੱਕਾ ਕੋਲ ਲਗਭਗ 10 ਤੋਂ 11 ਗੱਡੀਆਂ ਆਪਸ ਵਿਚ ਟਕਰਾ ਗਈਆਂ। ਇਸ ਕਾਰਣ ਕਈ ਗੱਡੀਆਂ ਨੁਕਸਾਨੀਆਂ ਗਈਆਂ। ਇਸ ਹਾਦਸੇ ਵਿਚ ਕਿਸੇ ਤਰ੍ਹਾਂ ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਪਰ ਕੁਝ ਚਾਲਕਾਂ ਦੇ ਮਾਮੂਲੀ ਸੱਟਾਂ ਜ਼ਰੂਰ ਲੱਗੀਆਂ ਹਨ, ਜਿਨ੍ਹਾਂ ਨੂੰ ਰਾਹਗੀਰਾਂ ਦੀ ਮਦਦ ਨਾਲ ਮੁੱਢਲੇ ਇਲਾਜ ਲਈ ਨਜ਼ਦੀਕੀ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਜਿੱਥੇ ਉਨ੍ਹਾਂ ਦਾ ਇਲਾਜ ਕੀਤਾ ਜਾ ਰਿਹਾ ਹੈ।
ਮੌਕੇ ਤੇ ਪਹੁੰਚੀ ਪੁਲਿਸ ਦਾ ਕਹਿਣਾ ਹੈ ਕਿ ਇੱਕ ਝੋਨੇ ਦੀ ਟਰਾਲੀ ਆ ਰਹੀ ਸੀ ਦੂਜੀ ਸਾਈਡ ਤੋਂ ਟਰਾਲੇ ਨੇ ਟਰਾਲੀ ਨੂੰ ਟੱਕਰ ਮਾਰ ਦਿੱਤੀ ਜਿਸ ਤੋਂ ਬਾਅਦ ਕਈ ਵਾਹਨ ਆਪਸ ’ਚ ਟਕਰਾ ਗਏ।

Leave a Reply

Your email address will not be published. Required fields are marked *