ਸੁਲਤਾਨਪੁਰ ਲੋਧੀ- ਇਥੋਂ ਦੀ ਪੁੱਡਾ ਕਾਲੋਨੀ (PUDA COLONY) ਵਿਚ ਬੀਤੀ ਦੇਰ ਸ਼ਾਮ ਲੁਟੇਰਿਆਂ (Robbers) ਵਲੋਂ ਇਕ ਸਟੋਰ ‘ਤੇ ਲੁੱਟ ਦੀ ਵਾਰਦਾਤ (Incident) ਨੂੰ ਅੰਜਾਮ ਦਿੱਤਾ ਗਿਆ। ਲੁਟੇਰੇ ਸਟੋਰ (Robbery store) ਵਿਚ ਲੁੱਟਮਾਰ ਕੇ ਫਰਾਰ ਹੋ ਗਏ। ਇਸ ਸਬੰਧੀ ਪੁਲਿਸ (Police) ਨੂੰ ਸੂਚਨਾ ਦੇ ਦਿੱਤੀ ਗਈ ਸੀ ਅਤੇ ਪੁਲਿਸ (Police) ਵਲੋਂ ਅਗਲੇਰੀ ਕਾਰਵਾਈ ਵਿੱਢੀ ਗਈ ਹੈ ਅਤੇ ਸੀ.ਸੀ.ਟੀ.ਵੀ. ਫੁਟੇਜ (CCTV Footage) ਰਾਹੀਂ ਲੁਟੇਰਿਆਂ ਦੀ ਪਛਾਣ ਕੀਤੀ ਜਾ ਰਹੀ ਹੈ।
ਜਾਣਕਾਰੀ ਮੁਤਾਬਕ ਦੇਰ ਸ਼ਾਮ 8 ਵਜੇ ਦੇ ਕਰੀਬ 4 ਹਥਿਆਰਬੰਦ ਲੁਟੇਰਿਆਂ ਨੇ ਖ਼ਾਲਸਾ ਸੁਪਰ ਸਟੋਰ ’ਤੇ ਪਿਸਤੌਲ ਦੀ ਨੋਕ ’ਤੇ ਲੁੱਟਮਾਰ ਕਰਦਿਆਂ 40000 ਦੇ ਕਰੀਬ ਰੁਪਏ ਕੈਸ਼ ਕਾਊਂਟਰ ਵਿਚੋਂ ਕੱਢ ਲਿਆ ਅਤੇ ਉਥੋਂ ਫਰਾਰ ਹੋ ਗਏ। ਇਹ ਸਟੋਰ ਪੁੱਡਾ ਕਾਲੋਨੀ ਵਿਖੇ ਸਥਿਤ ਹੈ ਜਿੱਥੇ ਲੁਟੇਰਿਆਂ ਵਲੋਂ ਹਥਿਆਰਾਂ ਦੇ ਜ਼ੋਰ ’ਤੇ ਸ਼ਰੇਆਮ ਹੋਈ ਲੁੱਟਮਾਰ ਤੋਂ ਬਾਅਦ ਇਲਾਕੇ ਵਿਚ ਭਾਰੀ ਡਰ ਪਾਇਆ ਜਾ ਰਿਹਾ ਹੈ। ਫਿਲਹਾਲ ਪੁਲਿਸ ਵਲੋਂ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਲੁਟੇਰਿਆਂ ਦੀ ਭਾਲ ਕੀਤੀ ਜਾ ਰਹੀ ਹੈ।
